ਹੁਣ ਇਲੈਕਟ੍ਰਿਕ ਕਾਰ ''ਤੇ BMW ਦਾ ਫੋਕਸ, 2021 ''ਚ ਲਾਂਚ ਦੀ ਤਿਆਰੀ

10/09/2019 11:59:39 PM

ਆਟੋ ਡੈਸਕ—ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਪ੍ਰਮੁੱਖ ਆਟੋਮੋਬਾਇਲ ਕੰਪਨੀ BMW 2021 ਤਕ ਇਕ ਇਲੈਕਟ੍ਰਿਕ ਕਾਰ ਲਾਂਚ ਕਰੇਗੀ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਆਪਣੀ 1 ਸੀਰੀਜ਼ ਦੀ ਹੈਚਬੈਚ ਬੀ.ਐੱਮ.ਡਬਲਿਊ. ਆਈ-1 ਇਲੈਕਟ੍ਰਿਕ ਕਾਰ ਨੂੰ ਬਾਜ਼ਾਰ 'ਚ ਪੇਸ਼ ਕਰੇਗੀ।

ਗੈਸੋਲੀਨ ਕਾਰ ਦੀ ਤਰ੍ਹਾਂ ਦਿਖੇਗੀ ਇਹ EV
ਆਟੋ ਐਕਸਪ੍ਰੈੱਸ ਯੂ.ਕੇ. ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈ-1 ਇਕ ਸ਼ੁਰੂਆਤੀ ਵਰਗ (ਐਂਟਰੀ ਲੇਵਲ) ਕਾਰ ਹੋਵੇਗੀ, ਜੋ ਗੈਸੋਲੀਨ ਕਾਰ ਦੀ ਤਰ੍ਹਾਂ ਦਿਖਾਈ ਦੇਵੇਗੀ। ਬੀ.ਐੱਮ.ਡਬਲਿਊ. ਵੱਲੋਂ ਆਈ-1 ਨੂੰ ਜਲਦ ਤੋਂ ਜਲਦ 2021 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।

ਇਲੈਕਟ੍ਰਿਕ ਕਾਰ 'ਤੇ ਕੰਪਨੀ ਦਾ ਫੋਕਸ
ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਉਹ ਕਿੰਨਾਂ ਮਾਡਲਾਂ ਨੂੰ ਇਲੈਕਟ੍ਰਿਕ ਦੇ ਤੌਰ 'ਤੇ ਅਗੇ ਵਧਾ ਸਕਦੀ ਹੈ। ਆਟੋ ਨਿਰਮਾਤਾ ਦੀ ਰਣਨੀਤੀ ਰਸਮੀ ਰੂਪ ਨਾਲ ਸੰਚਾਲਿਤ ਆਪਣੇ ਸਮਾਨ ਇਲੈਕਟ੍ਰਿਕ ਕਾਰਾਂ ਦੀ ਆਪਣੀ ਸ਼੍ਰੇਣੀ ਨੂੰ ਮਜ਼ਬੂਤ ਕਰਨਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਉਮੀਦ ਹੈ ਕਿ ਇਲੈਕਟ੍ਰਿਕ-1 ਸੀਰੀਜ਼ ਨੂੰ ਬ੍ਰਾਈਟ ਬਾਡੀਵਰਕ ਅਤੇ ਇਕ ਆਕਰਸ਼ਕ ਫਰੰਟ ਗ੍ਰਿਲ ਨਾਲ ਪੇਸ਼ ਕੀਤਾ ਜਾਵੇਗਾ।


Karan Kumar

Content Editor

Related News