BMW ਨੇ ਚੀਨ ''ਚ ਵਾਪਸ ਮੰਗਾਈਆਂ 193,611 ਕਾਰਾਂ
Monday, Dec 26, 2016 - 03:29 PM (IST)

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਚੀਨ ''ਚ 193,611 ਕਾਰਾਂ ਨੂੰ ਡਿਫੈਕਟਿਵ ਏਅਰਬੈਗ ਹੋਣ ਕਾਰਨ ਵਾਪਸ ਮੰਗਾਈਆਂ ਹਨ। ਚੀਨ ਦੇ ਜਨਰਲ ਐਡਮਿਨੀਸਟ੍ਰੇਸ਼ਨ ਆਫ ਕੁਆਲਿਟੀ ਨੇ ਬਿਆਨ ''ਚ ਕਿਹਾ ਹੈ ਕਿ ਜਦੋਂ ਕਾਰ ਦੇ ਡਰਾਈਵਰ ਅਤੇ ਫਰੰਟ ਪੈਸੰਜਰ ਦੇ ਏਅਰਬੈਗ ਨੂੰ ਐਕਟੀਵੇਟ ਕੀਤਾ ਜਾਂਦਾ ਹੈ ਤਾਂ ਕਾਰ ਦੇ ਅੰਦਰ ਲੱਗੇ ਗੈਸ ਜਨਰੇਟਰਸ ''ਚ ਖਾਮੀ ਹੋਣ ਕਾਰਨ ਇਹ ਕਾਰ ਨੂੰ ਡੈਮੇਜ ਕਰ ਰਹੇ ਹਨ। ਇਸ ''ਤੇ ਬੀ.ਐੱਮ.ਡਬਲਯੂ. ਨੇ ਕਿਹਾ ਹੈ ਕਿ ਉਹ ਇਨ੍ਹਾਂ ਡਿਫੈਕਟਿਵ ਪਾਰਟਸ ਨੂੰ ਫ੍ਰੀ ''ਚ ਰਿਪਲੇਸ ਕਰ ਦੇਵੇਗੀ ਅਤੇ ਇਸ ਰਿਪੇਅਰਿੰਗ ਨੂੰ 1 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ।
ਇਸ ਰਿਪੇਅਰਿੰਗ ''ਚ 9 ਦਸੰਬਰ 2005 ''ਚ ਬਣਾਈਆਂ ਗਈਆਂ 168,681 ਕਾਰਾਂ ਅਤੇ 23 ਦਸੰਬਰ 2011 ਤੱਕ ਬਣਾਈਆਂ ਗਈਆਂ 24,750 ਕਾਰਾਂ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ 9 ਦਸੰਬਰ 2005 ਤੋਂ 23 ਦਸੰਬਰ 2011 ਤੱਕ ਬਣਾਈਆਂ ਗਈਆਂ ਕਾਰਾਂ ''ਚ ਹੀ ਕੰਪਨੀ ਇਨ੍ਹਾਂ ਪਾਰਟਸ ਨੂੰ ਰਿਪੇਅਰ ਕਰੇਗੀ। ਜ਼ਿਕਰਯੋਗ ਹੈ ਕਿ ਬੀ.ਐੱਮ.ਡਬਲਯੂ. ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਰੀਕਾਲ ਨਹੀਂ ਕੀਤਾ ਹੈ, ਇਸ ਤੋਂ ਪਹਿਲਾਂ ਵੀ ਕੰਪਨੀ ਅਗਸਤ ''ਚ 156,922 ਕਾਰਾਂ ''ਚ ਬੱਚਿਆਂ ਦੀ ਸੀਟ ''ਚ ਦੋਸ਼ਪੂਰਨ ਵੈਲਡਿੰਗ ਹੋਣ ਦੀ ਸਮੱਸਿਆ ਨੂੰ ਸੁਲਝਾ ਚੁੱਕੀ ਹੈ।