BMW ਤੇ Toyota ਮਿਲਕੇ ਬਣਾਉਣਗੇ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੇ ਵਾਹਨ

08/17/2022 2:05:28 PM

ਆਟੋ ਡੈਸਕ– ਹਾਲ ਹੀ ’ਚ ਖਬਰ ਸਾਹਮਣੇ ਆਈ ਹੈ ਕਿ BMW ਤੇ Toyota ਮਿਲਕੇ ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੇ ਵਾਹਨਾ ਦੇ ਪ੍ਰੋਡਕਸ਼ਨ ’ਤੇ ਕੰਮ ਕਰਨ ਵਾਲੇ ਹਨ। ਜਿਸਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸੇ ਸਾਲ 2025 ’ਚ ਪੇਸ਼ ਕੀਤਾ ਜਾਵੇਗਾ। ਹਾਈਡ੍ਰੋਜਨ ਫਿਊਲ ਸੈੱਲ ਨੂੰ ਵਾਹਨ ਲਈ ਇਕ ਆਪਸ਼ਨ ਦੇ ਰੂਪ ’ਚ ਵੇਖਿਆ ਜਾਂਦਾ ਹੈ ਅਤੇ ਇਹ ਵਾਤਾਵਰਣ ਲਈ ਵੀ ਕਾਫੀ ਚੰਗਾ ਹੈ। 

ਬੀ.ਐੱਮ.ਡਬਲਯੂ. ਦੇ ਇਕ ਅਧਿਕਾਰੀ ਨੇ ਹਾਲ ਹੀ ’ਚ ਦਿੱਤੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਰਮਨ ਵਾਹਨ ਨਿਰਮਾਤਾ ਟੌਇਟਾ ਦੇ ਨਾਲ ਮਿਲਕੇ ਉਹ ਹਾਈਡ੍ਰੋਜਨ ਫਿੂਲ ਸੈੱਲ ਤਕਨਾਲੋਜੀ ’ਤੇ ਕੰਮ ਕਰ ਰਹੇ ਹਨ। ਇਸਤੋਂ ਇਲਾਵਾ ਵੀ ਉਹ ਟੌਇਟਾ ਦੇ ਨਾਲ ਮਿਲਕੇ ਹੋਰ ਪ੍ਰਾਜੈਕਟਾਂ ’ਤੇ ਵੀ ਕੰਮ ਕਰਨਗੇ। ਜਾਣਕਾਰੀ ਲਈ ਦੱਸ ਦੇਈਏ ਕਿ ਬੀ.ਐੱਮ.ਡਬਲਯੂ. ਨੇ ਪਿਛਲੇ ਸਾਲ ਮਿਊਨਿਖ ਮੋਟਰ ਸ਼ੋਅ ’ਚ ix5 ਹਾਈਡ੍ਰੋਜਨ ਕੰਸੈਪਟ ਵਾਹਨ ਨੂੰ ਪੇਸ਼ ਕੀਤਾ ਸੀ। ਜਿਸਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ਮਾਡਲ ਦਾ ਪ੍ਰੋਡਕਸ਼ਨ ਇਕ ਸੀਮਿਤ ਗਿਣਤੀ ’ਚ ਕੀਤਾ ਜਾਵੇਗਾ। 


Rakesh

Content Editor

Related News