ਬਲੈਕਬੇਰੀ ਨੇ ਲਾਂਚ ਕੀਤਾ ਐਂਡ੍ਰਾਇਡ ਸਮਾਰਟਫੋਨ DTEK 60
Wednesday, Oct 26, 2016 - 03:12 PM (IST)

ਜਲੰਧਰ- ਕੈਨੇਡਾ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਆਪਣਾ ਐਂਡ੍ਰਾਇਡ ਸਮਾਰਟਫੋਨ DTEK60 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੇ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਮਾਰਟਫੋਨ ਹੋਣ ਦਾ ਦਾਅਵਾ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 499 ਡਾਲਰ (ਕਰੀਬ 33,500 ਰੁਪਏ) ਹੈ।
ਬਲੈਕਬੇਰੀ ਦੇ DTEK60 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ ਕਵਾਡ-ਐੱਚ.ਡੀ. (1440x2560 ਪਿਕਸਲ) ਅਮੋਲੇਡ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਪਿਕਸਲ ਡੈਨਸਿਟੀ 534 ਪੀ.ਪੀ.ਆਈ. ਹੈ। ਫੋਨ ''ਚ 1.6 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਮੈਟਲ ਬਾਡੀ ਨਾਲ ਲੈਸ ਇਸ ਸਮਾਰਟਫੋਨ ''ਚ 4 ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿਚ ਪੀ.ਡੀ.ਏ.ਐੱਫ. ਅਤੇ ਡੁਅਲ-ਐੱਲ.ਈ.ਡੀ. ਫਲੈਸ਼ ਨਾਲ ਲੈਸ 21 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।