ਬਲੈਕ ਹੋਲ ਨਾਲ ਜੁੜੀ ਇਹ ਘਟਨਾ ਹੈ ਕਾਫੀ ਦੁਰਲਭ : NASA

11/30/2015 7:47:12 PM

ਵਿਗਿਆਨੀਆਂ ਨੇ ਬਲੈਕ ਹੋਲ ਨੂੰ ਇਕ ਤਾਰਾ ਨਿਗਲ ਕੇ ਮਲਬਾ ਬਾਹਰ ਸੁੱਟਦੇ ਵੇਖਿਆ

 

ਜਲੰਧਰ : ਖਗੋਲਸ਼ਾਸਤਰੀਆਂ ਲਈ ਬਲੈਕ ਹੋਲ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਹਮੇਸ਼ਾ ਤੋਂ ਹੀ ਜਿਗਿਆਸਾ ਦਾ ਵਿਸ਼ਾ ਰਿਹਾ ਹੈ । ਇਸ ਵਾਰ ਵਿਗਿਆਨੀਆਂ ਨੇ ਬਲੈਕ ਹੋਲ ਨਾਲ ਜੁੜੀ ਇਕ ਅਜਿਹੀ ਘਟਨਾ ਨੂੰ ਵੇਖਿਆ ਹੈ ਜਿਸ ਨੂੰ ਲੈ ਕੇ ਹੁਣ ਤੱਕ ਕਾਫ਼ੀ ਅਫਵਾਹਾਂ ਰਹੀਆਂ ਹਨ। ਵਿਗਿਆਨੀਆਂ ਨੇ ਆਕਾਸ਼ ਵਿਚ ਬਲੈਕ ਹੋਲ ਨੂੰ ਇਕ ਤਾਰੇ ਦਾ ਅਸਤਿਤਵ ਖ਼ਤਮ ਕਰਦੇ ਅਤੇ ਉਸ ਦਾ ਮਲਬਾ ਆਕਾਸ਼ ਵਿਚ ਧਕੇਲੇ ਜਾਣ ਦੀ ਇਕ ਘਟਨਾ ਨੂੰ ਵੇਖਿਆ ਹੈ । 

ਇੰਝ ਤਾਂ ਖਗੋਲਸ਼ਾਸਤਰੀ ਪਹਿਲਾਂ ਵੀ ਕਈ ਵਾਰ ਤਾਰਿਆਂ ਦਾ ਅਸਤਿਤਵ ਖ਼ਤਮ ਹੋਣ ਦੀਆਂ ਘਟਨਾਵਾਂ ਦੇਖ ਚੁੱਕੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਵਿਗਿਆਨੀਆਂ ਨੇ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਬਲੈਕ ਹੋਲ ਦੁਆਰਾ ਤਾਰੇ ਦਾ ਮਲਬਾ ਆਕਾਸ਼ ਵਿਚ ਸੁੱਟੇ ਜਾਣ ਦੀ ਪ੍ਰਕਿਰਿਆ ਨੂੰ ਦੇਖਿਆ ਹੈ । 

ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸੇ ਤਾਰੇ ਨੂੰ ਇਸ ਤਰ੍ਹਾਂ ਫਾੜ ਕੇ ਆਕਾਸ਼ ਵਿਚ ਉਸ ਦਾ ਮਲਬਾ ਸੁੱਟੇ ਜਾਣ ਦੀ ਇਹ ਘਟਨਾ ਹੁਣ ਤੱਕ ਰਹੱਸ ਬਣੀ ਹੋਈ ਸੀ। ਨਾਸਾ (NASA) ਦੇ ਅਨੁਸਾਰ ਜਦੋਂ ਕੋਈ ਤਾਰਾ ਕਿਸੇ ਬਲੈਕ ਹੋਲ ਦੇ ਨਜ਼ਦੀਕ ਆ ਜਾਂਦਾ ਹੈ ਤਾਂ ਬਲੈਕ ਹੋਲ ''ਚੋਂ ਨਿਕਲਣ ਵਾਲਾ ਜ਼ਬਰਦਸਤ ਚਕਰਵਾਤੀ ਜ਼ੋਰ ਤਾਰੇ ਨੂੰ ਫਾੜ ਕੋ ਰੱਖ ਦਿੰਦਾ ਹੈ ਅਤੇ ਤਾਰੇ ਦਾ ਮਲਬਾ ਬਾਹਰ ਵੱਲ ਉਛਾਲ ਦਿੱਤਾ ਜਾਂਦਾ ਹੈ, ਬਾਕੀ ਬਚਿਆ ਭਾਗ ਬਲੈਕ ਹੋਲ ਨਿਗਲ ਜਾਂਦਾ ਹੈ । ਨਾਸਾ (NASA) ਦੇ ਅਨੁਸਾਰ ਬਲੈਕ ਹੋਲ ਨਾਲ ਜੁੜੀ ਇਸ ਘਟਨਾ ਨੂੰ ਵੇਖਿਆ ਜਾਣਾ ਕਾਫ਼ੀ ਅਨੋਖਾ ਹੈ ਪਰ ਬਲੈਕ ਹੋਲ ਬਾਰੇ ਹੁਣ ਵੀ ਕਾਫ਼ੀ ਕੁੱਝ ਪਤਾ ਲਗਾਉਣਾ ਬਾਕੀ ਹੈ।