ਐਪਲ ਦੀ ਚਿਤਾਵਨੀ! ਮੋਟਰਸਾਈਕਲ ਦੀ ਵਾਈਬ੍ਰੇਸ਼ਨ ਨਾਲ ਖ਼ਰਾਬ ਹੋ ਸਕਦੈ iPhone ਦਾ ਕੈਮਰਾ

09/13/2021 2:43:10 PM

ਗੈਜੇਟ ਡੈਸਕ– ਜੇਕਰ ਤੁਸੀਂ ਬਾਈਕ ਰਾਈਡਰ ਹੋ ਅਤੇ ਲੰਬੇ ਸਮੇਂ ਦੇ ਸਫਰ ਦੌਰਾਨ ਬਾਈਕ ਨਾਲ ਫੋਨ ਨੂੰ ਕੁਨੈਕਟ ਕਰਦੇ ਹੋ ਤਾਂ ਅਜਿਹਾ ਕਰਨਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਸ ਨੂੰ ਲੈ ਕੇ ਐਪਲ ਵਲੋਂ ਆਈਫੋਨ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਐਪਲ ਮੁਤਾਬਕ, ਬਾਈਕ ਰਾਈਡਰ ਨੂੰ ਆਈਫੋਨ ਨੂੰ ਬਾਈਕ ਨਾਲ ਅਟੈਚ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। Apple Support Forum ਦੇ ਨਵੇਂ ਪੋਸਟ ਮੁਤਾਬਕ, ਆਈਫੋਨ ਦੇ ਕੈਮਰਾ ਦੇ ਹਾਈ ਐਪਲੀਡਿਊਡ ਵਾਈਬ੍ਰੇਸ਼ਨ ’ਤੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ। 

ਇਹ ਵੀ ਪੜ੍ਹੋ– Apple Event 2021 ਦੀ ਤਾਰੀਖ਼ ਦਾ ਐਲਾਨ, ਇਸ ਦਿਨ ਲਾਂਚ ਹੋਵੇਗਾ iPhone 13

ਕੀ ਹੈ ਤਕਨੀਕੀ ਤਰਕ
ਤਕਨੀਕੀ ਤੌਰ ’ਤੇ ਗੱਲ ਕਰੀਏ ਤਾਂ ਜਿਥੇ ਹਾਈ ਪਾਵਰ ਮੋਟਰ ਇੰਜਣ ਚੱਲਦਾ ਹੈ, ਉਥੇ ਆਈਫੋਨ ਰੱਖਣ ’ਤੇ ਫੋਨ ਦਾਕੈਮਰਾ ਖ਼ਰਾਬ ਹੋ ਸਕਦਾ ਹੈ। ਅਜਿਹੇ ’ਚ ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜ਼ਰਸ ਆਈਫੋਨ ਨੂੰ ਮੋਟਰਸਾਈਕਲ ਦੇ ਹੈਂਡਰ ਬਾਰ ਅਤੇ ਚੈਸਿਸ ’ਤੇ ਲਗਾ ਕੇ ਨਾ ਚਲਾਉਣ ਕਿਉਂਕਿ ਮੋਟਰਸਾਈਕਲ ਬਹੁਚ ਜ਼ਿਆਦਾ ਵਾਈਬ੍ਰੇਸ਼ਨ ਜਨਰੇਟ ਕਰਦਾ ਹੈ, ਜੋ ਕਿ ਇਕ ਨਿਸ਼ਚਿਤ ਫ੍ਰੀਕਵੈਂਸੀ ’ਤੇ ਆਈਫੋਨ ਦੇ ਕੈਮਰੇ ਨੂੰ ਖ਼ਰਾਬ ਕਰ ਸਕਦਾ ਹੈ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

ਹਲਕੇ ਇੰਜਣ ਵਾਲੇ ਵਾਹਨਾਂ ’ਤੇ ਕਰੋ ਇਸਤੇਮਾਲ
ਐਪਲ ਨੇ ਕਿਹਾ ਹੈ ਕਿ ਆਈਫੋਨ ਨੂੰ ਹਾਈ ਪਾਵਰ ਇੰਜਣ ’ਤੇ ਅਟੈਚ ਨਾ ਕਰੋ। ਸਲਾਹ ਦਿੱਤੀ ਗਈ ਹੈ ਕਿ ਫੋਨ ਨੂੰ ਹਲਕੇ ਇੰਜਣ ਵਾਲੇ ਮੋਟਰਸਾਈਕਲ ’ਤੇ ਅਟੈਚ ਕਰ ਸਕਦੇ ਹੋ। ਜੇਕਰ ਤੁਸੀਂ ਜ਼ਿਆਦਾ ਪਾਵਰ ਵਾਲੇ ਮੋਟਰਸਾਈਕਲ ’ਤੇ ਫੋਨ ਨੂੰ ਅਟੈਚ ਕਰਦੇ ਹੋ ਤਾਂ ਫੋਨ ਦੇ OIS ਅਤੇ AF ਸਿਸਟਮ ਖ਼ਰਾਬ ਹੋ ਸਕਦੇ ਹਨ। 

ਇਨ੍ਹਾਂ ਆਈਫੋਨ ’ਚ ਹੈ OIS ਸਿਸਟਮ
ਐਪਲ ਵਲੋਂ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਫੋਨ ’ਚ OIS ਸਿਸਟਮ ਹੈ ਅਤੇ ਤੁਸੀਂ ਉਸ ਨੂੰ ਜ਼ਿਆਦਾ ਪਾਵਰ ਵਾਲੇ ਮੋਟਰਸਾਈਕਲ ’ਤੇ ਇਸਤੇਮਾਲ ਕਰਦੇ ਹੋ ਤਾਂ ਉਸ ਦੇ OIS ਸਿਸਟਮ ’ਤੇ ਅਸਰ ਪਵੇਗਾ। ਆਈਫੋਨ 6 ਪਲੱਸ, ਆਈਫੋਨ 6 ਐੱਸ ਪਲੱਸ, ਆਈਫੋਨ 7, ਆਈਫੋਨ SE 2nd ਜਨਰੇਸ਼ਨ ਫੋਨ ’ਚ OIS ਸਿਸਟਮ ਹੈ।

ਇਹ ਵੀ ਪੜ੍ਹੋ– OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ

Rakesh

This news is Content Editor Rakesh