ਜਿਓ ਯੂਜ਼ਰਸ ਲਈ ਵੱਡਾ ਝਟਕਾ, ਬੰਦ ਹੋਇਆ ਇਹ ਡਾਟਾ ਪਲਾਨ

05/11/2020 8:22:12 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ, ਅਜਿਹੇ 'ਚ ਨਿੱਜੀ ਕੰਪਨੀਆਂ ਦੇ ਕਰਮਚਾਰੀ ਘਰਾਂ ਤੋਂ ਆਫਿਸ ਦਾ ਕੰਮ ਕਰ ਰਹੇ ਹਨ। ਅਜਿਹੇ ਤਣਾਨਪੂਰਣ ਸਮੇਂ 'ਚ ਰਿਲਾਇੰਸ ਜਿਓ ਨੇ ਆਪਣੇ 251 ਰੁਪਏ ਵਾਲੇ ਲੋਕਪ੍ਰਸਿੱਧ 4ਜੀ ਡਾਟਾ ਵਾਊਚਰ ਨੂੰ ਬੰਦ ਕਰ ਦਿੱਤਾ ਹੈ, ਜਿਸ 'ਚ ਕੰਪਨੀ ਹੁਣ ਤਕ 51 ਦਿਨਾਂ ਦੀ ਮਿਆਦ ਨਾਲ 2ਜੀ.ਬੀ. ਡਾਟਾ ਆਫਰ ਕਰ ਰਹੀ ਸੀ। ਇਹ ਪਲਾਨ ਯੂਜ਼ਰਸ ਨੂੰ ਲਾਕਡਾਊਨ ਪੀਰੀਅਡ ਦੌਰਾਨ ਕਾਫੀ ਪਸੰਦ ਆ ਰਹੇ ਹਨ। ਹੁਣ ਇਸ ਪਲਾਨ ਨੂੰ ਨਵੀਂ ਕੈਟਿਗਰੀ 'ਚ ਲਿਆਇਆ ਗਿਆ ਹੈ।

ਇਸ ਕੈਟਿਗਰੀ 'ਚ ਹੁਣ ਇਹ ਪਲਾਨ ਹੋਇਆ ਉਪਲੱਬਧ
251 ਰੁਪਏ ਵਾਲੇ ਪਲਾਨ ਨੂੰ ਹੁਣ 4ਜੀ ਡਾਟਾ ਵਾਊਚਰ ਸੈਕਸ਼ਨ ਦੀ ਜਗ੍ਹਾ 'ਵਰਕ ਫ੍ਰਾਮ ਹੋਮ ਪੈਕਸ' 'ਚ ਆਫਰ ਕੀਤਾ ਜਾ ਰਿਹਾ ਹੈ। ਪੈਕ 'ਚ ਹੁਣ ਰੋਜ਼ਾਨਾ 2ਜੀ.ਬੀ. ਡਾਟਾ ਦੀ ਜਗ੍ਹਾ ਅਨਲਿਮਟਿਡ 50ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਪਲਾਨ ਨੂੰ ਹੁਣ ਤੁਸੀਂ ਮੌਜੂਦਾ ਪਲਾਨ ਨਾਲ ਅਡਿਸ਼ਨਲ ਡਾਟਾ ਬੈਨੀਫਿਟਸ ਲੈਣ ਲਈ ਵਰਤ ਸਕੋਗੇ। ਇਸ 'ਚ ਕੋਈ ਫ੍ਰੀ ਐੱਸ.ਐੱਮ.ਐੱਸ. ਦੀ ਸੁਵਿਧਾ ਆਫਰ ਨਹੀਂ ਹੋਵੇਗੀ।

PunjabKesari
ਜਿਓ ਕੋਲ ਅਜੇ ਵੀ ਹਨ ਇਹ 4ਜੀ ਡਾਟਾ ਵਾਊਚਰ

 

ਪੈਕ ਦੀ ਕੀਮਤ ਹੁਣ ਇੰਨਾ ਮਿਲ ਰਿਹਾ ਡਾਟਾ ਪਹਿਲੇ ਇੰਨਾ ਮਿਲਦਾ ਸੀ ਡਾਟਾ
11 ਰੁਪਏ 800 MB 400 MB
21 ਰੁਪਏ 2 GB 1 GB
51 ਰੁਪਏ 6 GB 3 GB
101 ਰੁਪਏ 12 GB 6 GB

ਜਾਣਕਾਰੀ ਲਈ ਦੱਸ ਦੇਈਏ ਕਿ ਲਿਸਟ 'ਚ ਦਿਖਾਏ ਗਏ ਪੈਕਸ ਦੇ ਨਾਲ ਜਿਓ ਤੁਹਾਨੂੰ ਨਾਨ-ਜਿਓ ਨੰਬਰ 'ਤੇ ਕਾਲਿੰਗ ਲਈ ਫ੍ਰੀ ਮਿੰਟਸ ਵੀ ਮੁਹਈਆ ਕਰਵਾਵੇਗੀ।

 


Karan Kumar

Content Editor

Related News