21 ਜੂਨ ਨੂੰ ਵੱਡਾ ਸਾਈਬਰ ਅਟੈਕ ! 20 ਲੱਖ ਭਾਰਤੀ ਯੂਜ਼ਰਸ ਹੈਕਰਸ ਦੇ ਨਿਸ਼ਾਨੇ ''ਤੇ

06/20/2020 7:01:51 PM

ਗੈਜੇਟ ਡੈਸਕ—ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਾਈਬਰ ਅਟੈਕ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਸਾਈਬਰ ਅਟੈਕ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਹੁਣ ਇਕ ਨਵੀਂ ਰਿਪੋਰਟ ਮੁਤਾਬਕ ਭਾਰਤ ਉਨ੍ਹਾਂ 6 ਦੇਸ਼ਾਂ 'ਚ ਸ਼ਾਮਲ ਹੈ ਜਿਥੇ 21 ਜੂਨ ਭਾਵ ਕੱਲ ਇਕ ਵੱਡਾ ਸਾਈਬਰ ਅਟੈਕ ਹੋ ਸਕਦਾ ਹੈ। ਨਾਰਥ ਕੋਰੀਆ ਦੇ ਹੈਕਰਸ ਕੋਵਿਡ-19 ਥੀਮ ਨੂੰ ਹਥਿਆਰ ਬਣਾ ਕੇ ਫਿਸ਼ਿੰਗ ਕੈਂਪੇਨ ਕਰ ਸਕਦੇ ਹਨ। ZDNet ਦੀ ਸ਼ੁੱਕਰਵਾਰ ਨੂੰ ਪਬਲਿਸ਼ ਇਕ ਰਿਪੋਰਟ ਮੁਤਾਬਕ Lazarus Group ਦੁਆਰਾ ਇਕ ਵੱਡਾ ਅਟੈਕ ਕੀਤਾ ਜਾ ਸਕਦਾ ਹੈ। ਇਸ ਅਟੈਕ 'ਚ 50 ਲੱਖ ਤੋਂ ਜ਼ਿਆਦਾ ਲੋਕ ਅਤੇ ਕੰਪਨੀਆਂ ਨਿਸ਼ਾਨੇ 'ਤੇ ਹਨ। ਇਨ੍ਹਾਂ 'ਚੋਂ ਛੋਟੇ ਅਤੇ ਵੱਡੇ ਕਾਰੋਬਾਰੀ ਸ਼ਾਮਲ ਹਨ। ਭਾਰਤ, ਸਿੰਗਾਪੁਰ, ਸਾਊਥ ਕੋਰੀਆ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ 'ਚ ਇਹ ਹਮਲਾ ਹੋ ਸਕਦਾ ਹੈ।

6 ਦੇਸ਼ਾਂ 'ਤੇ ਹੋ ਸਕਦਾ ਹੈ ਵੱਡਾ ਸਾਈਬਰ ਅਟੈਕ
ਸਿੰਗਾਪੁਰ 'ਚ ਹੈੱਡਕੁਆਰਟਰ ਵਾਲੀ ਸਾਈਬਰ ਸਕਿਓਰਟੀ ਕੰਪਨੀ Cyfirma ਮੁਤਾਬਕ, 'ਨਾਰਥ ਕੋਰੀਆਈ ਹੈਕਰ ਗਰੁੱਪ ਇਸ ਅਟੈਕ ਰਾਹੀਂ ਪੈਸੇ ਕਮਾਉਣਾ ਚਾਹੁੰਦੀਆਂ ਹਨ। ਇਸ ਅਟੈਕ 'ਚ ਟਾਰਗੇਟੇਡ ਈਮੇਲ ਯੂਜ਼ਰਸ ਨਾਲ ਕੁਝ ਫ੍ਰਾਡ ਵੈੱਬਸਾਈਟ 'ਤੇ ਜਾਣ ਨੂੰ ਕਿਹਾ ਜਾਵੇਗਾ ਜਿਥੇ ਉਨ੍ਹਾਂ ਨੂੰ ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਫਸਾਇਆ ਜਾਵੇਗਾ।

Lazarus ਹੈਕਰਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਜਾਪਾਨ 'ਚ 11 ਲੱਖ ਯੂਜ਼ਰਸ, ਭਾਰਤ 'ਚ 20 ਲੱਖ ਅਤੇ ਬ੍ਰਿਟੇਨ 'ਚ 1,80,000 ਕੰਪਨੀਆਂ ਦੀ ਈਮੇਲ ਡੀਟੇਲਸ ਹੈ। ਰਿਪੋਰਟ ਮੁਤਾਬਕ ਅਟੈਕ 'ਚ ਸਿੰਗਾਪੁਰ ਦੇ 8 ਹਜ਼ਾਰ ਸੰਸਥਾਨ ਨਿਸ਼ਾਨੇ 'ਤੇ ਹਨ ਜਦਕਿ ਗੱਲ ਕਰੀਏ ਬਿਜ਼ਨੈੱਸ ਕਾਨਟੈਕਸਟ ਦੀ ਤਾਂ ਇਕ ਈਮੇਲ ਟੈਂਪਲੇਟ 'ਚ ਸਿੰਗਾਪੁਰ ਬਿਜ਼ਨੈੱਸ ਫੈਡਰੇਸ਼ਨ (SBF) ਦੇ ਮੈਂਬਰਾਂ ਦਾ ਜ਼ਿਕਰ ਕੀਤਾ ਗਿਆ ਸੀ।

ਸਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ
Cyfirma ਦੇ ਫਾਊਂਡਰ ਅਤੇ ਸੀ.ਈ.ਓ. ਕੁਮਾਰ ਰਿਤੇਸ਼ ਮੁਤਾਬਕ, ਉਨ੍ਹਾਂ ਨੇ ਸਿੰਗਾਪੁਰ, ਸਾਊਥ ਕੋਰੀਆ, ਭਾਰਤ ਅਤੇ ਅਮਰੀਕਾ 'ਚ ਸਰਕਾਰੀ CERTs (ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ) ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬ੍ਰਿਟੇਨ 'ਚ ਵੀ ਨੈਸ਼ਨਲ ਸਾਈਬਰ ਸਕਿਓਰਟੀ ਸੈਂਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸਾਰੀਆਂ 6 ਏਜੰਸੀਆਂ ਨੇ ਅਲਰਟ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਰਿਤੇਸ਼ ਨੇ ਬਿਆਨ 'ਚ ਕਿਹਾ ਕਿ ਪਿਛਲੇ 6 ਮਹੀਨਿਆਂ 'ਚ ਅਸੀਂ ਕੋਵਿਡ-19 ਮਹਾਮਾਰੀ ਨਾਲ ਜੁੜੀ ਹੈਕਰਸ ਦੀ ਐਕਟੀਵਿਟੀ ਨੂੰ ਵੀ ਮਾਨਿਟਰ ਕੀਤਾ ਹੈ। ਖਾਸਤੌਰ 'ਤੇ ਹਾਕਸ, ਫਿਸ਼ਿੰਗ ਅਤੇ ਸਕੈਮ ਕੈਂਪੇਨ ਨੂੰ। Lazarus ਗਰੁੱਪ ਨੂੰ ਨਾਰਥ ਕੋਰੀਆ ਦੇ ਇੰਟੈਲੀਜੈਂਸ ਬਿਊਰੋ Reconnaissance General Burea ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। 2014 'ਚ ਸੋਨੀ ਪਿਕਚਰਸ ਐਂਟਰਟੇਨਮੈਂਟ ਅਤੇ 2017 'ਚ ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ 'ਚ ਹੋਏ WannaCry ਰੈਨਸਮਵੇਅਰ ਅਟੈਕ ਲਈ ਇਸ ਗਰੁੱਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

Karan Kumar

This news is Content Editor Karan Kumar