ਗੂਗਲ ਪਲੇ ਸਟੋਰ ''ਤੇ BHIM ਬਣੀ ਭਾਰਤ ਦੀ ਸਭ ਤੋਂ ਲੋਕਪ੍ਰਿਅ ਐਪ

Monday, Jan 02, 2017 - 06:42 PM (IST)

ਗੂਗਲ ਪਲੇ ਸਟੋਰ ''ਤੇ BHIM ਬਣੀ ਭਾਰਤ ਦੀ ਸਭ ਤੋਂ ਲੋਕਪ੍ਰਿਅ ਐਪ
ਜਲੰਧਰ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਲੈਣ-ਦੇਣ ਨੂੰ ਵਧਾਵਾ ਲਈ ਸ਼ੁੱਕਰਵਾਰ ਨੂੰ ਆਧਾਰ ਆਧਾਰਿਤ ਭੀਮ (ਭਾਰਤ ਇੰਟਰਫੇਸ ਪਾਰ ਮਨੀ) ਨਾਂ ਦੀ ਐਪ ਲਾਂਚ ਕੀਤੀ ਸੀ ਜੋ ਕੁਝ ਦਿਨਾਂ ''ਚ ਹੀ ਭਾਰਤ ਦੀ ਸਭ ਤੋਂ ਮਸ਼ਹੂਰ ਐਪ ਬਣ ਗਈ ਹੈ। ਇਹ ਭਾਰਤ ''ਚ ਗੂਗਲ ਪਲੇ ਸਟੋਰ ਦੇ ਚਾਰਟ ''ਤੇ 4.1 ਦੀ ਰੇਟਿੰਗ ਦੇ ਨਾਲ ਟਾਪ ''ਤੇ ਬਣੀ ਹੋਈ ਹੈ। 
ਜ਼ਿਕਰਯੋਗਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਐਪ ਨੂੰ ਪਿਛਲੇ ਹਫਤੇ 30 ਦਸੰਬਰ ਨੂੰ ਨਵੀਂ ਦਿੱਲੀ ''ਚ ਆਯੋਜਿਤ ਇਕ ਈਵੈਂਟ ਦੌਰਾਨ ਪੇਸ਼ ਕੀਤਾ ਸੀ। ਇਸ ਐਪ ਦੇ ਲਾਂਚ ਹੁੰਦੇ ਹੀ 24 ਘੰਟਿਆਂ ਦੇ ਅੰਦਰ ਇਸ ਦਾ ਸਰਵਰ ਡਾਊਨ ਹੋ ਗਿਆ ਸੀ ਅਤੇ ਯੂਜ਼ਰਸ ਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਦੇ ਜਵਾਬ ''ਚ ਭੀਮ ਐਪ ਵੱਲੋਂ ਟਵਿਟਰ ''ਤੇ ਪੋਸਟ ਕੀਤਾ ਗਿਆ ਸੀ ਕਿ ਬਹੁਤ ਜ਼ਿਆਦਾ ਸਰਵਰ ਲੋਡ ਕਾਰਨ ਐਪ ''ਚ ਪਰੇਸ਼ਾਨੀ ਆ ਰਹੀ ਹੈ। ਨਾਲ ਹੀ ਕਿਹਾ ਗਿਆ ਸੀ ਕਿ ਇਸ ਦਾ ਹੱਲ ਕਰਨ ਲਈ ਐਪ ਦਾ ਨਵਾਂ ਵਰਜ਼ਨ ਅਪਡੇਟ ਕੀਤਾ ਜਾ ਰਿਹਾ ਹੈ।

Related News