ਇਹ ਹਨ ਭਾਰਤ ''ਚ ਮੌਜੂਦ 5 ਬੈਸਟ ਸਮਾਰਟਵਾਚਿਜ਼

07/24/2016 12:38:49 PM

ਜਲੰਧਰ : ਭਾਰਤ ''ਚ ਸਮਾਰਟਵਾਚ ਮਾਰਕੀਟ ਅਜੇ ਵਧ-ਫੁਲ ਰਹੀ ਹੈ ਤੇ ਮਾਰਕੀਟ ਦੇ ਹਾਲਾਤ ਤੋਂ ਲੱਗ ਰਿਹਾ ਹੈ ਕਿ ਲੋਕ ਸਮਾਰਟਫੋਨ ਦੀ ਤਰ੍ਹਾਂ ਹੀ ਸਮੀਰਟਵਾਚਿਜ਼ ਨੂੰ ਵੀ ਜਲਦੀ ਪੂਰੀ ਤਰ੍ਹਾਂ ਅਪਣਾ ਲੈਣਗੇ। ਸਮਾਰਟਵਾਚ ਇਕ ਸਮਾਰਟਫੋਨ ਦਾ ਅਲਟਰਨੇਟ ਵੀ ਹੋ ਸਕਦਾ ਹੈ ਕਿਉਂਕਿ ਦੇਖਿਆ ਜਾਵੇ ਤਾਂ ਅਸੀਂ ਸਮਾਰਟਵਾਚ ਦੀ ਮਦਦ ਨਾਲ ਸਮਾਂ ਦੇਖਣ ਦੇ ਨਾਲ-ਨਾਲ ਮੈਸੇਜ ਨੋਟੀਫਿਕੇਸ਼ਨ, ਮੌਸਮ ਦੀ ਜਾਣਕਾਰੀ, ਮਿਊਜ਼ਿਕ ਤੇ ਅਜਿਹਾ ਹੀ ਬਹੁਤ ਕੁਝ ਕਰ ਸਕਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਭਾਰਤ ''ਚ ਮੌਜੂਦ ਬੈਸਟ ਤੇ ਅਵੇਲੇਬਿਲਟੀ ''ਚ ਆਸਾਨ ਸਮਾਰਟ ਵਾਚਿਜ਼ ਬਾਰੇ ਦੱਸਾਂਗੇ।

 

Apple Watch

ਆਈਫੋਨ ਦੀ ਵਰਤੋਂ ਕਰਨ ਵਾਲਿਆਂ ਲਈ 25,900 ਕੀਮਤ ਨਾਲ ਸ਼ੁਰੂ ਹੋਣ ਵਾਲੀ ਐਪਲ ਵਾਚ ਮਾਰਕੀਟ ''ਚ ਉਪਲੱਬਧ ਹੈ। ਇਹ ਹੁਣ ਤੱਕ ਦੀਆਂ ਬੈਸਟ ਸਮਾਰਟਵਾਚਿਜ਼ ''ਚੋਂ ਇਕ ਹੈ ਜੋ ਐਪਸ ਸਪੋਰਟ ਤੇ ਫੰਕਸ਼ਨੈਲਿਟੀ ਦੇ ਮਾਮਲੇ ''ਚ ਤੁਹਾਨੂੰ ਨਿਰਾਸ਼ ਬਿਲਕੁਲ ਨਹੀਂ ਕਰੇਗੀ।

 

Moto 360 (second-generation)

ਜੇ ਤੁਸੀਂ ਇਕ ਫੋਰਮਲ ਲੁਕ ਵਾਲੀ ਸਮਾਰਟਵਾਚ ਦੀ ਤਲਾਸ਼ ਕਰ ਰਹੇ ਹੋ ਤਾਂ ਮੋਟੋ 360 ਸੈਕਿੰਡ ਜਨਰੇਸ਼ਨ ਇਕ ਬੈਸਟ ਆਪਸ਼ਨ ਹੈ। ਐਂਡ੍ਰਾਇਡ ਵੇਅਰ ਪਲੈਟਫੋਰਮ ''ਤੇ ਚੱਲਣ ਵਾਲੀ ਇਸ ਵਾਚ ਦੀ ਕੀਮਤ 20 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ। 

 

Huawei Watch

ਹਵਾਵੇ ਵਾਚ 42 ਐੱਮ. ਐੱਮ. ਐਮੁਲੈੱਡ ਡਿਸਪਲੇ ਦੇ ਨਾਲ ਆਉਂਦੀ ਹੈ। ਇਸ ''ਤੇ ਲੱਗਾ ਸਟੇਨਲੈੱਸ ਸਟੀਲ ਇਸ ਨੂੰ ਇਕ ਪ੍ਰੀਮੀਅਮ ਲੁਕ ਦਿੰਦਾ ਹੈ।  ਇਹ ਵੀ ਐਂਡ੍ਰਾਇਡ ਵੇਅਰ ਓ. ਐੱਸ. ''ਤੇ ਚੱਲਦੀ ਹੈ ਤੇ ਹਵਾਵੇ ਵਾਚ ਦੀ ਕੀਮਤ ਸ਼ੁਰੂ ਹੁੰਦੀ ਹੈ 22,999 ਤੋਂ। 

 

Samsung Gear S2

ਸੈਸਮੰਗ ਵੱਲੋਂ ਗੇਅਰ ਐੱਸ2 ਨੂੰ ਗਲੈਕਸੀ ਐੱਸ7 ਦੇ ਨਾਲ ਇੰਟ੍ਰੋਡਿਊਸ ਕੀਤਾ ਗਿਆ ਸੀ। ਇਸ ਦੀਆਂ ਐਪਸ ਸੈਮਸੰਗ ਵੱਲੋਂ ਅਲੱਗ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਗੇਅਰ ਐੱਸ2 ਸੈਮਸੰਗ ਦੇ ਟੀਜ਼ਨ ਪਲੈਟਫੋਰਮ ''ਤੇ ਚੱਲਦਾ ਹੈ। 22,400 ਕੀਮਤ ਵਾਲੀ ਇਹ ਸਮਾਰਟਵਾਚ ਇਕੱਲੀ ਅਜਿਹੀ ਸਮਾਰਟਵਾਚ ਹੈ ਜੋ ਮਿਊਜ਼ਿਕ ਸਟੋਰ ਕਰ ਸਕਦੀ ਹੈ ਪਰ ਨਵੀਆਂ ਐਪਸ ਦਾ ਸਪੋਰਟ ਘਟ ਹੋਣਾ ਹੀ ਇਸ ਸਮਾਰਟਵਾਚ ਦੀ ਇਕ ਕਮੀ ਹੈ। 

 

Pebble Times Steel

ਐਂਡ੍ਰਾਇਡ ਤੇ ਆਈ. ਓ. ਐੱਸ. ਲਈ ਬਣੀ ਪੈਡਲ ਬ੍ਰੈਂਡ ਦੀ ਇਹ ਸਮਾਰਟਵਾਚ ਆਪਣੇ ਕਲਰ ਈ-ਪੇਪਰ ਕਰਕੇ ਜਾਣੀ ਜਾਂਦੀ ਹੈ ਜਿਸ ਦਾ ਬੈਟਰੀ ਬੈਕਅਪ 7 ਦਿਨਾਂ ਦਾ ਹੈ। ਇਹ ਸਮਾਰਟਵਾਚ ਪੈਡਲ ਐਪ ਦੀ ਮਦਦ ਨਾਲ ਤੁਹਾਡੇ ਸਮਾਰਟਫੋਨ ਨਾਲ ਕਮਿਊਨੀਕੇਟ ਕਰਦੀ ਹੈ ਤੇ ਇਸ ਲਈ ਕਸਟਮਾਈਜ਼ ਫਿੱਟਨੈੱਸ ਐਪਸ ਵੀ ਅਵੇਲੇਬਲ ਹਨ।