ਸ਼ਾਨਦਾਰ ਸਪੈਸੀਫਿਕੇਸ਼ਨ ਅਤੇ ਵਧੀਆਂ ਪਰਫਾਂਰਮੇਂਸ ਨਾਲ ਲੈਸ 2016 ਦੇ ਬੈਸਟ ਸਮਾਰਟਫੋਨ
Tuesday, Dec 06, 2016 - 09:44 AM (IST)

ਜਲੰਧਰ— ਜੇਕਰ ਤੁਸੀਂ ਬਜਟ ਦੇ ਨਾਲ-ਨਾਲ ਚੰਗੇ ਸਪੈਸੀਫਿਕੇਸ਼ਨ ਨਾਲ ਲੈਸ ਸਮਾਰਟਫੋਨ ਖਰੀਦਣ ਦੇ ਬਾਰੇ ''ਚ ਸੋਚ ਰਹੇ ਹੋ ਅਤੇ ਤੁਸੀਂ ਇਸ ਮੁਸ਼ਕਿਲ ''ਚ ਫਸੇ ਹੋਏ ਹੋ ਤਾਂ ਕਿਹੜਾ ਸਮਾਰਟਫੋਨ ਤੁਹਾਡੇ ਲਈ ਬਿਹਤਰ ਰਹੇਗਾ। ਤੁਹਾਨੂੰ ਦੱਸ ਦਈਏ ਕਿ ਭਾਰਤੀ ਮਾਰਕੀਟ ''ਚ ਅਜਿਹੇ ਸਮਾਰਟਫੋਨ ਵੀ ਮੌਜੂਦ ਹਨ ਜੋ ਵਾਇਸ ਕਾਲਿੰਗ ਦੇ ਨਾਲ-ਨਾਲ ਗੇਮਿੰਗ ਦਾ ਵੀ ਮਜ਼ਾ ਦਿੰਦੇ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹੇ ਸਮਾਰਟਫੋਨ ਦੀ ਲਿਸਟ ਲੈ ਕੇ ਆਏ ਹਾਂ ਜੋ 2016 ਦੇ ਸਭ ਤੋਂ ਸ਼ਾਨਦਾਰ ਫੀਚਰ ਅਤੇ ਸਪੈਸੀਫਿਕੇਸ਼ਨ ਦੇ ਨਾਲ-ਨਾਲ ਵਧੀਆਂ ਪਰਫਾਂਰਮਸ ਵੀ ਪ੍ਰਦਾਨ ਕਰਦੇ ਹਨ। ਇਸ ਸਮਾਰਟਫੋਨਜ਼ ਦਾ ਬੈਟਰੀ ਬ੍ਰੇਕਅੱਪ ਵੀ ਚੰਗਾ ਹੈ। ਆਓ ਜਾਣਦੇ ਹਨ ਇਨ੍ਹਾਂ ਸਮਾਰਟਫੋਨਜ਼ ਦੇ ਬਾਰੇ ''ਚ।
Lenovo Vibe K5:-
ਲੇਨੋਵੋ ਵਾਇਬ k5 ਦੀ ਕੀਮਤ 6.999 ਹੈ। ਇਹ 4G ਫੋਨ ਹੋਣ ਦੇ ਨਾਲ ਡਿਊਲ ਸਿਮ, ਐੱਲ. ਆਈ. ਜੀ. ਫਲੈਸ਼ ਨਾਲ 13 MP ਕੈਮਰਾ, 5MP ਫਰੰਟ ਕੈਮਰਾ ਵੀ ਦੇ ਰਿਹਾ ਹੈ।
Samsung Galaxy J2:-
ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 9,750 ਕੁਰਅ ਹੈ। ਜਿਸ ''ਚ 8GBਮੈਮਰੀ ਅਤੇ ਕਵਾਡ-ਕੋਰ ਪ੍ਰੋਸੈਸਰ ਨਾਲ ਦਿੱਤਾ ਗਿਆ ਹੈ।
Xiaomi Redmi 3S Prime:-
10.189 ਦੀ ਕੀਮਤ ਦਾ Xiaomi ਦਾ ਇਹ ਫੋਨ ਆਪਣੀ ਲੰਬੀ ਬੈਟਰੀ ਬੈਕਅੱਪ ਲਈ ਕਾਫੀ ਹਿੱਟ ਹੈ। ਉੱਥੇ ਹੀ ਇਸ ਫੋਨ ''ਚ Marshmallow ਅਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
Oppo F1s:-
ਅੋਪੋ ਦਾ ਇਹ ਸਮਾਰਟਫੋਨ 32GB ਅਤੇ 64GB ਨਾਲ ਦੋ ਵੇਰਿਅੰਟ ''ਚ ਲਾਂਚ ਕੀਤਾ ਗਿਆ ਹੈ। ਜਿਸ ''ਚ ਰਿਅਰ ਕੈਮਰਾ 13MP ਅਤੇ ਫਰੰਟ ਕੈਮਰਾ1MP ਹੈ। ਇਸ ਦੀ ਕੀਮਤ 15,999 ਤੋਂ ਲੈ ਕੇ 26,000 ਦੇ ਵਿਚਕਾਰ ਹੈ।
Coolpad Mega 3:-
Coolpad ਦਾ Mega3 ਸਮਾਰਟਫੋਨ ਦੀ ਕੀਮਤ 6,999 ਰੁਪਏ ਹੈ। ਇਸ ''ਚ 2GB ਰੈਮ, ਐੱਚ. ਡੀ. ਡਿਸਪਲੇ, 3050 mAh ਬੈਟਰੀ ਅਤੇ 8MP ਕੈਮਰਾ ਦਿੱਤਾ ਗਿਆ ਹੈ।
Celkon Diamond Ace and Diamond Pop:-
ਸੈੱਲਕਾਨ ਡਾਇਮੰਡ Ace ਅਤੇ ਡਾਇਮੰਡ ਪਾਪ ਬਜਟ ਸਮਾਰਟਫੋਨ ਹੈ। ਜਿੰਨ੍ਹਾਂ ਦੀ ਕੀਮਤ 4,999 ਰੁਪਏ ਹੈ। 5 ਇੰਚ ਦੀ FWVGA (854x480) IPS ਡਿਸਪਲੇ, 1.3GHz ਕਵਾਡ-ਕੋਰ ਕੋਟਰਸ A7 ਪ੍ਰੋਸੈਸਰ, 1GBਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।
TCL520:-
3GB ਰੈਮ ਨਾਲ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 13,960 ਰੁਪਏ ਹਨ। ਇਸ ਹੈਂਡਸੇੱਟ ''ਚ 5 ਇੰਚ AMOLEDHD (1280x720 ਪਿਕਸਲ), ਮੀਡੀਆਟੇਕ MT6753P ਕਵਾਡ-ਕੋਰ ਪ੍ਰੋਸੈਸਰ ਅਤੇ 3GB ਰੈਮ ਦਿੱਤੀ ਗਈ ਹੈ।