500 ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਪਲਾਨ, ਮਿਲਣਗੇ ਇੰਨੇ ਫਾਇਦੇ

06/16/2020 12:40:54 PM

ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਜੇਕਰ ਤੁਸੀਂ ਘਰੋਂ ਕੰਮ (ਵਰਕ ਫਰਾਮ ਹੋਮ) ਕਰ ਰਹੇ ਹੋ ਅਤੇ ਤੁਹਾਡੇ ਪਲਾਨ ਦਾ ਡਾਟਾ ਜਲਦੀ ਖ਼ਤਮ ਹੋ ਜਾਂਦਾ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਥੇ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਦੇ ਕੁਝ ਖ਼ਾਸ ਰੀਚਾਰਜ ਪਲਾਨ ਬਾਰੇ ਦੱਸਾਂਗੇ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ ਘੱਟ ਹੈ। ਨਾਲ ਹੀ ਇਨ੍ਹਾਂ ਸਾਰੇ ਪਲਾਨਸ ’ਚ ਤੁਹਾਨੂੰ ਰੋਜ਼ਾਨਾ 2 ਤੋਂ ਲੈ ਕੇ 4 ਜੀ.ਬੀ. ਤਕ ਡਾਟਾ ਮਿਲੇਗਾ। 

ਜਿਓ ਦਾ 401 ਰੁਪਏ ਵਾਲਾ ਪਲਾਨ
ਜੇਕਰ ਤੁਸੀਂ ਜਿਓ ਦੇ ਗਾਹਕ ਹੋ ਤਾਂ ਤੁਸੀਂ ਆਪਣੇ ਲਈ ਇਸ ਰੀਚਾਰਜ ਪਲਾਨ ਨੂੰ ਚੁਣ ਸਕਦੇ ਹੋ। ਤੁਹਾਨੂੰ ਇਸ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਨਾਲ ਕੁਲ 6 ਜੀ.ਬੀ. ਡਾਟਾ ਵਾਧੂ ਮਿਲੇਗਾ। ਨਾਲ ਹੀ ਕੰਪਨੀ ਤੁਹਾਨੂੰ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 1,000 ਨਾਨ-ਜਿਓ ਮਿੰਟ ਦੇਵੇਗੀ। ਇਸ ਤੋਂ ਇਲਾਵਾ ਤੁਸੀਂ ਮੁਫ਼ਤ ’ਚ ਜਿਓ ਪ੍ਰੀਮੀਅਮ ਐਪ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਏਅਰਟੈੱਲ ਦਾ 349 ਰੁਪਏ ਵਾਲਾ ਪਲਾਨ
ਜੇਕਰ ਤੁਸੀਂ ਏਅਰਟੈੱਲ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਹ ਪਲਾਨ ਬਿਹਤਰ ਹੈ। ਤੁਹਾਨੂੰ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਕੰਪਨੀ ਤੁਹਾਨੂੰ ਏਅਰਟੈੱਲ ਐਕਸਟਰੀਮ, ਐਮਾਜ਼ੋਨ ਪ੍ਰਾਈਮ, ਜ਼ੀ5 ਅਤੇ ਵਿੰਕ ਮਿਊਜ਼ਿਕ ਐਪ ਦੀ ਮੁਫ਼ਤ ’ਚ ਸਬਸਕ੍ਰਿਪਸ਼ਨ ਦੇਵੇਗੀ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਏਅਰਟੈੱਲ ਦਾ 298 ਰੁਪਏ ਵਾਲਾ ਪਲਾਨ
ਤੁਹਾਨੂੰ ਇਸ ਪਲਾਨ ’ਚ ਵੀ ਰੋਜ਼ਾਨਾ 2 ਜੀ.ਬੀ. ਡਾਟਾ ਨਾਲ 100 ਐੱਸ.ਐੱਮ.ਐੱਸ. ਮਿਲਣਗੇ। ਨਾਲ ਹੀ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਕੰਪਨੀ ਤੁਹਾਨੂੰ ਏਅਰਟੈੱਲ ਐਕਸਟਰੀਮ, ਜ਼ੀ5, ਮੁਫ਼ਤ ਹੈਲੋ ਟਿਊਨ ਅਤੇ ਵਿੰਕ ਮਿਊਜ਼ਿਕ ਦੀ ਮੁਫ਼ਤ ਸਬਸਕ੍ਰਿਪਸ਼ਨ ਦੇਵੇਗੀ। ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਵੋਡਾਫੋਨ ਦਾ 449 ਰੁਪਏ ਵਾਲਾ ਪਲਾਨ
ਵੋਡਾਫੋਨ ਗਾਹਕਾਂ ਲਈ ਇਹ ਪਲਾਨ ਬਿਹਤਰ ਹੈ ਕਿਉਂਕਿ ਇਸ ਰੀਚਾਰਜ ਪੈਕ ’ਚ ਦੁਗਣਾ ਡਾਟਾ ਮਿਲੇਗਾ। ਇਸ ਪੇਸ਼ਕਸ਼ ਤਹਿਤ ਕੰਪਨੀ ਗਾਹਕਾਂ ਨੂੰ 2 ਜੀ.ਬੀ. ਡਾਟਾ ਨਾਲ ਵਾਧੂ 2 ਜੀ.ਬੀ. ਡਾਟਾ (ਕੁਲ 4 ਜੀ.ਬੀ. ਡਾਟਾ) ਦੇਵੇਗੀ। ਨਾਲ ਹੀ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਰੀਚਾਰਜ ਪਲਾਨ ’ਚ ਵੋਡਾਫੋਨ ਪਲੇਅ ਅਤੇ ਜ਼ੀ5 ਐਪ ਦੀ ਸਬਸਕ੍ਰਿਪਸ਼ਨ ਮੁਫ਼ਤ ਦਿੱਤੀ ਜਾਵੇਗੀ। ਇਸ ਪੈਕ ਦੀ ਮਿਆਦ 56 ਦਿਨਾਂ ਦੀ ਹੈ। 


Rakesh

Content Editor

Related News