ਤੁਹਾਡੇ ਐਂਡ੍ਰਾਇਡ ਸਮਾਰਟਫੋਨ ਨੂੰ ਵਾਇਰਸ ਤੋਂ ਬਚਾਉਣਗੇ ਇਹ ਬੈਸਟ Free Antivirus Apps

11/30/2015 8:58:37 PM

ਜਲੰਧਰ— ਅੱਜ ਦੇ ਸਮੇਂ ''ਚ ਘੱਟ ਕੀਮਤ ਅਤੇ ਸ਼ਾਨਦਾਰ ਫੀਚਰਜ਼ ਕਾਰਨ ਜ਼ਿਆਦਾਤਰ ਲੋਕ ਐਂਡ੍ਰਾਇਡ ਸਮਾਰਟਫੋਨ ਲੈਣਾ ਹੀ ਪਸੰਦ ਕਰਦੇ ਹਨ। ਐਂਡ੍ਰਾਇਡ ਫੋਨ ਜਿੰਨਾ ਸਸਤਾ ਅਤੇ ਯੂਜ਼ ਕਰਨ ''ਚ ਆਸਾਨ ਹੁੰਦਾ ਹੈ ਉਨਾ ਹੀ ਉਸ ਵਿਚ ਵਾਇਰਸ ਆਉਣ ਦਾ ਖਤਰਾ ਵੀ ਜ਼ਿਆਦਾ ਰਹਿੰਦਾ ਹੈ। ਹੈਕਰਸ ਤੁਹਾਡੇ ਐਂਡ੍ਰਾਇਡ ਫੋਨ ''ਚ ਬੜੀ ਆਸਾਨੀ ਨਾਲ ਵਾਇਰਸ ਭੇਜ ਕੇ ਉਸ ਨੂੰ ਹੈਕ ਕਰ ਸਕਦੇ ਹਨ ਅਤੇ ਤੁਹਾਡਾ ਨਿਜੀ ਡਾਟਾ ਚੋਰੀ ਕਰ ਕੇ ਤੁਹਾਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਪਹੁੰਚਾ ਸਕਦੇ ਹਨ। ਫਿਲਹਾਲ ਇਸ ਗੱਲ ਤੋਂ ਘਬਰਾਉਣ ਦੀ ਵੀ ਕੋਈ ਲੋੜ ਨਹੀਂ ਹੈ ਕਿਉਂਕਿ ਕੁਝ ਐਂਟੀਵਾਇਰਸ ਐਪਸ ਹਨ ਜੋ ਅਜਿਹੇ ਖਤਰਿਆਂ ਨੂੰ ਤੁਹਾਡੇ ਐਂਡ੍ਰਾਇਡ ਸਮਾਰਟਫੋਨ ਨੂੰ ਬਚਾ ਸਕਦੇ ਹਨ। ਇਨ੍ਹਾਂ ਐਪਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਬੜੀ ਆਸਾਨੀ ਨਾਲ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਫ੍ਰੀ ਐਂਟੀਵਾਇਰਸ ਐਪਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਫੋਨ ਨੂੰ ਵਾਇਰਸ ਤੋਂ ਬਚਾਉਣ ''ਚ ਮਦਦ ਕਰਨਗੇ।

1. ਕੋਮੋਡੋ ਸਕਿਓਰਿਟੀ ਐਂਡ ਐਂਟੀਵਾਇਰਸ
ਕੋਮੋਡੋ ਸਕਿਓਰਿਟੀ ਐਂਡ ਐਂਟੀਵਾਇਰਸ ਐਂਡ੍ਰਾਇਡ ਸਮਾਰਟਫੋਨਜ਼ ਲਈ ਸਭ ਤੋਂ ਬਿਹਤਰੀਨ ਐਂਟੀਵਾਇਰਸ ਐਪ ਹੈ। ਇਹ ਐਪ ਗੂਗਲ ਪਲੇਅ ਸਟੋਰ ''ਤੇ ਉਪਲੱਬਧ ਹੈ ਜਿਥੋਂ ਤੁਸੀਂ ਇਸ ਐਪ ਨੂੰ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਇਹ ਐਪ ਐਂਟੀਵਾਇਰਸ ਤੋਂ ਇਲਾਵਾ ਐਪਸ ਲਾਕ, ਐਂਟੀ ਥੈਪਟ, ਪ੍ਰਾਈਵੇਟ ਕਾਲ ਅਤੇ ਐੱਸ.ਐੱਮ.ਐੱਸ, ਪ੍ਰਾਈਵੇਟ ਸਪੇਸ ਅਤੇ ਸਿਮ ਚੇਂਜ ਅਲਰਟ ਵਰਗੇ ਵਾਧੂ ਫੀਚਰਜ਼ ਦੇ ਨਾਲ ਆਉਂਦਾ ਹੈ। 

2. ਸੀ.ਐੱਮ. ਸਕਿਓਰਿਟੀ ਐਂਟੀਵਾਇਰਸ ਐਪਲਾਕ
ਇਹ ਬਹੁਤ ਹੀ ਸ਼ਾਨਦਾਰ ਐਂਡ੍ਰਾਇਡ ਮੋਬਾਇਲ ਫੋਨ ਐਂਟੀਵਾਇਰਸ ਐਪ ਹੈ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਇਸ ਵਿਚ ਐਪਸ ਲਈ ਇਨਵਿਜੀਬਲ ਪੈਟਰਨ ਅਤੇ ਰੈਂਡਮ ਨਿਊਮੈਰਿਕ ਕੀਪੈਡ ਲਾਕ ਆਦਿ ਦਿੱਤੇ ਗਏ ਹਨ। ਨਾਲ ਹੀ ਇਹ ਫਿੰਗਰਪਿੰ੍ਰਟ ਸਕੈਨਰ ਵਾਲੇ ਹੈਂਡਸੈੱਟਸ ਦੇ ਨਾਲ ਵੀ ਕੰਮ ਕਰਦਾ ਹੈ। 

3. 360 ਸਕਿਓਰਿਟੀ- ਐਂਟੀਵਾਇਰਸ ਬੂਸਟ
ਇਹ ਐਪ ਐਂਟੀਵਾਇਰਸ ਤੋਂ ਇਲਾਵਾ ਤੁਹਾਨੂੰ ਐਪਸ ਨੂੰ ਤੁਹਾਡੇ ਫੋਨ ''ਚ ਮੌਜੂਦ ਐਂਸ.ਡੀ. ਕਾਰਡ ''ਚ ਮੂਵ ਕਰਨ ਦੀ ਸੁਵਿਧਾ ਵੀ ਦੇਵੇਗਾ। 

4. ਸ਼ਾਪਸ ਫ੍ਰੀ ਐਂਟੀਵਾਇਰਸ ਐਂਡ ਸਕਿਓਰਿਟੀ
ਇਹ ਐਂਟੀਵਾਇਰਸ ਐਪ ਸਕੈਨਰ, ਲਾਸ ਐਂਡ ਥੈਪਟ, ਸਪੈਮ ਪ੍ਰੋਟੈਕਸ਼ਨ, ਸਕਿਓਰਿਟੀ ਐਡਵਾਈਜ਼ਰ ਵਰਗੇ ਫੀਚਰਜ਼ ਨਾਲ ਲੈਸ ਹੈ। 

5. ਮਾਲਵੇਅਰਬਾਈਟਸ ਐਂਟੀ-ਮਾਲਵੇਅਰ
ਇਹ ਵੀ ਇਕ ਸ਼ਾਨਦਾਰ ਐਂਡ੍ਰਾਇਡ ਮੋਬਾਇਲ ਫੋਨ ਐਂਟੀਵਾਇਰਸ ਐਪ ਹੈ ਜੋ ਫੋਨ ''ਚ ਮੌਜੂਦ ਡਾਟਾ ਅਤੇ ਐਪਸ ਨੂੰ ਸਕੈਨ ''ਤੇ ਆਉਣ ਵਾਲੇ ਵਾਇਰਸ ਨੂੰ ਲੱਭ ਕੇ ਖਤਮ ਕਰ ਦਿੰਦਾ ਹੈ। 

6. ਬਿਟਡਿਫੇਂਡਰ ਐਂਟੀਵਾਇਰਸ ਫ੍ਰੀ
ਬਿਟਡਿਫੇਂਡਰ ਕੰਪਨੀ ਦਾ ਇਹ ਐਂਟੀਵਾਇਰਸ ਐਪ ਫੋਨ ''ਚ 24 ਘੰਟੇ ਵਾਇਰਸ ਨੂੰ ਲੱਭਦਾ ਰਹਿੰਦਾ ਹੈ ਅਤੇ ਮਿਲਣ ''ਤੇ ਉਸ ਨੂੰ ਖਤਮ ਕਰ ਦਿੰਦਾ ਹੈ। 

7. ਐਂਟੀਵਾਇਰਸ ਐਂਡ ਮੋਬਾਇਲ ਸਕਿਓਰਿਟੀ 
ਇਹ ਵੀ ਐਂਡ੍ਰਾਇਡ ਫੋਨਜ਼ ਲਈ ਇਕ ਬਿਹਤਰੀਨ ਐਂਟੀਵਾਇਰਸ ਐਪ ਹੈ। ਇਸ ਐਪ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ।

8. ਐਂਟੀਵਾਇਰਸ ਡਾ. ਵੈੱਬ ਲਾਈਟ
ਡਾਕਟਰ ਵੈੱਬ ਲਾਈ ਲਿਮਟਿਡ ਦੁਆਰਾ ਬਣਾਇਆ ਗਿਆ ਇਹ ਸ਼ਾਨਦਾਰ ਐਂਟੀਵਾਇਰਸ ਐਪ ਹੈ ਜੋ ਐਂਡ੍ਰਾਇਡ ਫੋਨਜ਼ ਨੂੰ ਪ੍ਰੋਟੈਕਟ ਕਰਦਾ ਹੈ। 

9. ਲੁਕਆਊਟ ਸਕਿਓਰਿਟੀ ਐਂਡ ਐਂਟੀਵਾਇਰਸ
ਲੁਕਆਊਟ ਮੋਬਾਇਲ ਸਕਿਓਰਿਟੀ ਫਰਮ ਦੁਆਰਾ ਬਣਿਆ ਇਹ ਇਕ ਸ਼ਾਨਦਾਰ ਐਂਟੀਵਾਇਰਸ ਐਪ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। 

10. ਮੋਬਾਇਲ ਸਕਿਓਰਿਟੀ ਐਂਡ ਐਂਟੀਵਾਇਸਰ
ਇਹ ਸ਼ਾਨਦਾਰ ਐਂਟੀਵਾਇਰਸ ਈ.ਐੱਸ.ਈ.ਟੀ. ਫਰਮ ਦੁਆਰਾ ਐਂਡ੍ਰਾਇਡ ਫੋਨਜ਼ ਲਈ ਬਣਾਇਆ ਗਿਆ ਹੈ। ਇਹ ਐਪ ਫੋਨ ਨੂੰ ਵਾਇਰਸ ਤੋਂ ਬਚਾਉਣ ਦੇ ਨਾਲ-ਨਾਲ ਉਸ ਵਿਚ ਆਉਣ ਵਾਲੇ ਛੋਟੇ-ਮੋਟੇ ਬਗ ਨੂੰ ਵੀ ਫਿਕਸ ਕਰ ਦਿੰਦਾ ਹੈ।