4 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ Fitness Band,ਖਰੀਦਣ ਲਈ ਵੇਖੋ ਪੂਰੀ ਲਿਸਟ

08/29/2021 2:23:11 PM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਸਮਾਰਟਫੋਨ ਤੋਂ ਇਲਾਵਾ ਹੁਣ ਫਿਟਨੈੱਸ ਬੈਂਡ ਨੂੰ ਲੈ ਕੇ ਵੀ ਮੁਕਾਬਲੇਬਾਜ਼ੀ ਬਹੁਤ ਵਧ ਗਈ ਹੈ। ਹੁਣ ਜ਼ਿਆਦਾਤਰ ਟੈੱਕ ਕੰਪਨੀਆਂ ਬਜਟ ਸੈਗਮੈਂਟ ’ਚ ਫਿਟਨੈੱਸ ਬੈਂਡ ਉਤਾਰ ਰਹੀਆਂ ਹਨ। ਇਨ੍ਹਾਂ ’ਚ SpO2 ਸੈਂਸਰ, ਸਲੀਪ ਟ੍ਰੈਕਿੰਗ, ਕਾਲ-ਮੈਸੇਜ ਨੋਟੀਫਿਕੇਸ਼ਨ ਅਤੇ ਐਕਟੀਵਿਟੀ ਟ੍ਰੈਕਰ ਵਰਗੇ ਖਾਸ ਫੀਚਰ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਆਪਣੇ ਲਈ ਨਵਾਂ ਫਿਟਨੈੱਸ ਬੈਂਡ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਲਿਸਟ ਲੈ ਕੇ ਆਏ ਹਾਂ। ਇਸ ਵਿਚ ਤੁਹਾਨੂੰ ਭਾਰਤੀ ਬਜ਼ਾਰ ’ਚ ਉਪਲੱਬਧ 4 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਫਿਟਨੈੱਸ ਬੈਂਡ ਦੀ ਜਾਣਕਾਰੀ ਮਿਲੇਗੀ।

ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

OnePlus Band

ਵਨਪਲੱਸ ਬੈਂਡ ਦੀ ਕੀਮਤ 2,499 ਰੁਪਏ ਹੈ। ਵਨਪਲੱਸ ਬੈਂਡ ’ਚ 100mAh ਦੀ ਬੈਟਰੀ ਦਿੱਤੀ ਗਈ ਹੈ, ਜੋ 14 ਦਿਨਾਂ ਦਾ ਬੈਕਅਪ ਦਿੰਦੀ ਹੈ। ਇਹ ਫਿਟਨੈੱਸ ਬੈਂਡ ਬਲੱਡ ’ਚ ਆਕਸੀਜਨ ਲੈਵਲ ਅਤੇ ਹਾਰਟ ਰੇਟ ਮਾਨੀਟਰ ਕਰਨ ’ਚ ਸਮਰੱਥ ਹੈ। ਇਸ ਤੋਂ ਇਲਾਵਾ ਫਿਟਨੈੱਸ ਬੈਂਡ ’ਚ 13 ਵਰਕਆਊਟ ਮੋਡ ਸਮੇਤ ਮੈਸੇਜ-ਕਾਲ ਨੋਟੀਫਿਕੇਸ਼ਨ ਵਰਗੇ ਫੀਚਰਜ਼ ਮਿਲਣਗੇ। 

Infinix Band 5

ਇਨਫਿਨਿਕਸ ਬੈਂਡ 5 ਦੀ ਕੀਮਤ 1,799 ਰੁਪਏ ਹੈ। ਇਸ ਵਿਚ 2.44 ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਮਿਲੇਗੀ। ਖਾਸ ਗੱਲ ਹੈ ਕਿ ਇਸ ਡਿਵਾਈਸ ਨੂੰ ਉਪਭੋਗਤਾ ਕਿਸੇ ਵੀ ਐਡਾਪਟਰ ਨਾਲ ਚਾਰਜ ਕਰ ਸਕਦੇ ਹਨ। ਹੋਰ ਫੀਚਰ ਦੀ ਗੱਲ ਕਰੀਏ ਤਾਂ ਇਸ ਬੈਂਡ ’ਚ ਹਾਰਟ ਰੇਟ ਮਾਨੀਟਰਿੰਗ, ਸਲੀਪ ਮਾਨੀਟਰਿੰਗ, ਸਪੋਰਟਸ ਮੋਡਸ, ਵਨ-ਬਟਨ ਰਿਜੈਕਟ ਇਨਕਮਿੰਗ ਕਾਲਸ, ਟਾਈਮ ਡਿਸਪਲੇਅ, ਸਟੈੱਪ ਕਾਊਂਟ, ਕੈਲੋਰੀ ਕਾਊਂਟ, ਡਿਸਟੈਂਸ ਅਲਾਰਮ ਰਿਮਾਇੰਡਰ ਅਤੇ shake to take a picture ਵਰਗੇ ਫੀਚਰਜ਼ ਮਿਲਣਗੇ। 

ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ

Honor Band 5

ਇਸ ਫਿਟਨੈੱਸ ਬੈਂਡ ਦੀ ਕੀਮਤ 2,849 ਰੁਪਏ ਹੈ। ਇਸ ਵਿਚ 0.95 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 120x240 ਪਿਕਸਲ ਹੈ। ਫੋਨ ’ਚ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ ਜੋ ਕਿ ਉਪਭੋਗਤਾ ਨੂੰ ਸਲੀਪ ਮੋਡ ’ਚ ਵੀ ਮਾਨੀਟਰ ਕਰਦਾ ਹੈ। ਇਸ ਤੋਂ ਇਲਾਵਾ ਇਹ ਡਿਵਾਈਸ 5ATM ਵਾਟਰ ਰੈਸਿਸਟੈਂਟ ਸਪੋਰਟ ਨਾਲ ਆਉਂਦੀ ਹੈ ਯਾਨੀ ਤੁਸੀਂ ਪਾਣੀ ’ਚ ਵੀ ਇਸ ਦੀ ਵਰਤੋਂ ਕਰ ਸਕਦੇ ਹੋ।

Mi Band 6

ਮੀ ਬੈਂਡ 6 ਦੀ ਅਸਲ ਕੀਮਤ 3,499 ਰੁਪਏ ਹੈ ਪਰ ਇਸ ਫਿਟਨੈੱਸ ਬੈਂਡ ਨੂੰ 2,999 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਮੀ ਬੈਂਡ 6 ’ਚ 1.56 ਇੰਚ ਦੀ ਫੁਲ ਸਕਰੀਨ ਐਮੋਲੇਡ ਡਿਸਪਲੇਅ ਹੈ। ਇਸ ਵਿਚ 80 ਤੋਂ ਜ਼ਿਆਦਾ ਕਸਟਮਾਈਜ਼ ਬੈਂਡ ਫੇਸ ਅਤੇ 30 ਵਰਕਆਊਟ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫਿਟਨੈੱਸ ਬੈਂਡ ’ਚ ਦਮਦਾਰ ਬੈਟਰੀ ਮਿਲੇਗੀ, ਜੋ ਇਕ ਵਾਰ ਪੂਰੀ ਚਾਰਜ ਹੋ ਕੇ 14 ਦਿਨਾਂ ਦਾ ਬੈਕਅਪ ਦਿੰਦੀ ਹੈ। ਉਥੇ ਹੀ ਇਹ ਫਿਟਨੈੱਸ ਬੈਂਡ ਐਂਡਰਾਇਡ ਅਤੇ ਆਈ.ਓ.ਐੱਸ. ’ਤੇ ਕੰਮ ਕਰਦਾ ਹੈ। 

ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ


Rakesh

Content Editor

Related News