ਵਟਸਐਪ ਤੋਂ ਇਲਾਵਾ ਇਹ ਐਪਸ ਬਣ ਸਕਦੀਆਂ ਹਨ ਤੁਹਾਡੀ ਪਹਿਲੀ ਪਸੰਦ

05/05/2018 6:29:15 PM

ਜਲੰਧਰ- ਪਲੇਅ ਸਟੋਰ 'ਤੇ ਅਜਕੱਲ ਕਾਫੀ ਅਜਿਹੀਆਂ ਐਪਸ ਹਨ ਜਿਨ੍ਹਾਂ ਰਾਹੀਂ ਤੁਸੀਂ ਕਿਸੇ ਨਾਲ ਵੀ ਕਿਸੇ ਟਾਈਮ ਵੀਡਿਓ ਜਾਂ ਵੌਇਸ ਕਾਲਿੰਗ ਜਾਂ ਚੈਪ ਕਰ ਸਕਦੇ ਹੋ। ਪਰ ਕਈ ਵਾਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਇਨ੍ਹਾਂ ਐਪਸ ਉਪਰ ਸਵਾਲ ਖੜਾ ਹੋ ਜਾਂਦਾ ਹੈ। ਵਿਸ਼ਵ ਦੀ ਮਸ਼ਹੂਰ ਮੈਸੇਜਿੰਗ ਐਪ ਵਟਸਐਪ 'ਤੇ ਵੀ ਕਈ ਵਾਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਸਵਾਲ ਖੜਾ ਕੀਤਾ ਗਿਆ ਹੈ। ਜੇਕਰ ਵਟਸਐਪ ਦੀ ਸਕਿਓਰਿਟੀ ਅਤੇ ਪ੍ਰਾਈਵੇਸੀ 'ਤੇ ਤੁਹਾਨੂੰ ਭਰੋਸਾ ਨਹੀਂ ਹੈ, ਤਾਂ ਤੁਹਾਨੂੰ ਕੁਝ ਅਜਿਹੀਆਂ ਐਪਸ ਬਾਰੇ ਦਸਾਂਗੇ ਜਿਨ੍ਹਾਂ ਨੂੰ ਸਕਿਓਰਿਟੀ ਅਤੇ ਪ੍ਰਾਈਵੇਸੀ ਫੀਚਰਸ ਲਈ ਜਾਣਿਆ ਜਾਂਦਾ ਹੈ। 

Telegram - ਐਪ ਨੂੰ ਗੂਗਲ ਪਲੇਅ ਸਟੋਰ 'ਤੇ ਜਾ ਕੇ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਨੂੰ 10 ਕਰੋੜ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ 4.4 ਸਟਾਰ ਮਿਲਿਆ ਹੈ। ਐਪ ਨੂੰ ਪਲੇਅ ਸਟੋਰ 'ਤੇ 29 ਲੱਖ ਤੋਂ ਜ਼ਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦੀ ਸਾਇਜ਼ 12 ਐੱਮ. ਬੀ. ਹੈ।

Signal Private Messenger - ਐਪ ਨੂੰ 50 ਲੱਖ ਯੂਜ਼ਰਸ ਡਾਊਨਲੋਡ ਕਰ ਚੱਕੇ ਹਨ। ਐਪ ਨੂੰ 4.6 ਸਟਾਰ ਮਿਲਿਆ ਹੈ, ਜਿਸ ਨੂੰ 2 ਲੱਖ ਤੋਂ ਜ਼ਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 27 ਐੱਮ. ਬੀ ਹੈ। ਕਾਲ ਅਤੇ ਮੈਸੇਜ ਲਈ ਰੋਬਸਟ ਐਂਡ-ਟੂ-ਐਂਡ ਇਨਕ੍ਰਿਪਸ਼ਨ ਹੈ। ਕੰਪਨੀ ਮੁਤਾਬਕ ਉਹ ਆਪਣੇ ਆਪ ਤੁਹਾਡੇ ਮੈਸੇਜ ਨੂੰ ਨਹੀਂ ਪੜ ਸਕਦੀ। ਕੰਪਨੀ ਦਾਅਵਾ ਕਰਦੀ ਹੈ ਕਿ ਉਸ ਦੇ ਲਈ ਪ੍ਰਾਈਵੇਸੀ ਸਭ ਤੋਂ ਪਹਿਲਾਂ ਹੈ।

Wire- ਐਪ ਨੂੰ 10 ਲੱਖ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐੈੱਪ ਨੂੰ ਪਲੇਅ ਸਟੋਰ 'ਤੇ 4.1 ਸਟਾਰ ਮਿਲਿਆ ਹੈ। ਐਪ ਨੂੰ 27 ਹਜ਼ਾਰ ਤੋਂ ਜ਼ਿਆਦਾ ਯੂਜ਼ਰਸ ਨੇ ਰੇਟਿੰਗ ਦਿੱਤੀ ਹੈ। ਐਪ ਦਾ ਸਾਈਜ਼ 16 ਐੱਮ. ਬੀ ਹੈ। ਐਪ ਨੂੰ ਸਵਿਸ ਕੰਪਨੀ ਨੇ ਡਿਵੈੱਲਪ ਕੀਤੀ ਹੈ। ਐਪ ਦੀ ਮਦਦ ਨਾਲ ਤੁਸੀਂ ਟੈਕਸਟ, ਫੋਟੋ, ਵੀਡੀਓ ਆਦਿ ਭੇਜ ਸਕਦੇ ਹੋ। ਤੁਸੀਂ ਇਸ ਨੂੰ ਮਲਟੀਪਲ ਅਕਾਊਂਟ ਤੋਂ ਵੀ ਇਸਤੇਮਾਲ ਕਰ ਸਕਦੇ ਹੋ। ਐਪ ਦੀ ਕਾਲ ਕੁਆਲਿਟੀ ਸ਼ਾਨਦਾਰ ਹੈ।