ਇਨ੍ਹਾਂ ਬੈਸਟ ਮੋਬਾਇਲ ਰੇਸਿੰਗ ਗੇਮਜ਼ ਨੂੰ ਖੇਡੇ ਬਿਨ੍ਹਾਂ ਨਹੀਂ ਰਹਿ ਸਕੋਗੇ ਤੁਸੀਂ

06/18/2017 2:07:01 PM

ਜਲੰਧਰ- ਐਪਲ ਆਈ. ਓ. ਐੱਸ ਗੇਮ ਸਿਲੇਕਸ਼ਨ ਦੇ ਮਾਮਲੇ 'ਚ ਤਾਂ ਕਾਫੀ ਬਿਹਤਰੀਨ ਹੈ ਪਰ ਐਂਡ੍ਰਾਇਡ ਨੇ ਵੀ ਸਮੇ ਦੇ ਨਾਲ-ਨਾਲ ਇਸ 'ਚ ਸੁਧਾਰ ਕੀਤਾ ਹੈ। ਰੇਸਿੰਗ ਗੇਮਜ਼ ਦੇ ਸ਼ੌਕੀਨ ਯੂਜ਼ਰਸ ਲਈ ਅਜਿਹੀਆਂ ਦਮਦਾਰ ਗੇਮਜ਼ ਦੀ ਜਾਣਕਾਰੀ ਦੇ ਰਹੇ ਹਾਂ ਜੋ ਤੁਹਾਨੂੰ ਗੇਮਿੰਗ ਦਾ ਇਕ ਬਿਹਤਰ ਅਤੇ ਅਲਗ ਅਨੁਭਵ ਦੇਣਗੀਆਂ। ਇਹ ਸਾਰੀਆਂ ਗੇਮਜ਼ ਗੂਗਲ ਪਲੇ ਸਟੋਰ 'ਤੇ ਫ੍ਰੀ 'ਚ ਉਪਲੱਬਧ ਹਨ । 

ਰੇਸਿੰਗ ਗੇਮਜ਼ :
Real Racing 3 : 
ਇਹ ਇਕ ਹਾਈ-ਕੁਆਲਿਟੀ ਗੇਮ ਹੈ ਜੋ ਥੋੜ੍ਹੀ ਹੈਵੀ ਹੈ ਪਰ ਇਸ ਗੇਮ 'ਚ ਤੁਹਾਨੂੰ ਪੂਰੀ ਤਰਾਂ ਨਾਲ ਰੇਸਿੰਗ ਟ੍ਰੈਕ ਮਿਲੇਗਾ। ਇਸ ਨੂੰ ਖੇਡਣ 'ਤੇ ਤੁਹਾਨੂੰ ਬਿਹਤਰੀਨ ਅਨੁਭਵ ਹੋਵੇਗਾ। 

Need For Speed : No Limits : 
ਇਹ ਗੇਮ ਕੰਪਿਊਟਰ ਸਮੇਤ ਮੋਬਾਈਲ ਡਿਵਾਈਸਿਸ 'ਤੇ ਵੀ ਉਪਲੱਬਧ ਹੈ। ਮੋਬਾਈਲ 'ਚ ਇਸ ਦਾ ਵਰਜਨ ਕੰਪਿਊਟਰ ਦੇ ਮੁਕਾਬਲੇ ਥੋੜ੍ਹੀ ਆਸਾਨ ਹੈ। ਇਹ ਇਕ ਗਰਾਫਿਕ ਇੰਟੇਂਸਿਵ ਰੇਸਿੰਗ ਗੇਮ ਹੈ। 

Traffic Rider : 
ਇਹ ਇਕ ਸ਼ਾਨਦਾਰ ਗੇਮ ਹੈ। ਇਸ ਨੂੰ ਖੇਡਣਾ ਬਹੁਤ ਹੀ ਆਸਾਨ ਹੈ। ਇਸ 'ਚ ਕਈ ਮੋਡਸ ਦਿੱਤੇ ਗਏ ਹਨ। ਨਾਲ ਹੀ ਯੂਜ਼ਰ ਇਸ 'ਚ ਆਪਣੀ ਮਨਪਸੰਦ ਬਾਈਕ ਵੀ ਚੁੱਣ ਸਕਦੇ ਹੋ। ਰੇਸਿੰਗ ਗੇਮ ਪਸੰਦ ਕਰਨ ਵਾਲੇ ਯੂਜ਼ਰਸ ਨੂੰ ਇਕ ਵਾਰ ਜਰੂਰ ਖੇਡਣਾ ਚਾਹੀਦਾ ਹੈ।

Asphalt 8 : Airborne :
ਇਹ ਐਂਡ੍ਰਾਇਡ ਦੇ ਬੈਸਟ ਗੇਮਜ਼ 'ਚੋਂ ਇਕ ਹੈ। ਇਸ 'ਚ ਪਲੇਅਰ ਨੂੰ ਚਾਰ ਕੰਟਰੋਲ ਮਿਲਦੇ ਹਨ। ਗੇਮ ਲਈ ਸਟੋਰੇਜ਼ ਜ਼ਿਆਦਾ ਚਾਹੀਦਾ ਹੈ। ਗੇਮ 'ਚ ਬਹੁਤ ਸਾਰੇ ਏਅÂੈੱਲ ਸਟੰਟ, ਨਾਕਡਾਊਨ ਅਤੇ ਡਰਿਫਟਿੰਗ ਕਰਨ ਦਾ ਮੌਕਾ ਮਿਲੇਗਾ। ਕਾਰ ਚੁੱਣਨ ਦੇ 40 ਆਪਸ਼ਨ ਹੋਣਗੇ। 

CSR Racing Classics : 
ਇਹ ਇਕ ਬਹੁਤ ਲੋਕਪ੍ਰਿਅ ਗੇਮ ਹੈ। 3SR Racing ਦਾ ਇਹ ਕਲਾਸਿਕ ਸਿਕਵਲ ਹੈ। ਇਸ 'ਚ ਯੂਜ਼ਰਸ ਨੂੰ ਕਈ ਮਸ਼ਕਿਲਾਂ ਮਿਲਣਗੀਆਂ। ਇਸ 'ਚ ਵੀ ਤੁਸੀਂ ਆਪਣੇ ਮੁਤਾਬਕ ਕਾਰ 'ਚੁੱਣ ਸਕਦੇ ਹੋ।