20 ਹਜ਼ਾਰ ਰੁਪਏ ਤੋਂ ਵੀ ਘੱਟ ’ਚ 40-ਇੰਚ ਦੇ 5 ਜ਼ਬਰਦਸਤ ‘ਸਮਾਰਟ ਟੀ.ਵੀ.’, ਖ਼ਰੀਦਣ ਲਈ ਵੇਖੋ ਪੂਰੀ ਲਿਸਟ

02/02/2021 2:59:15 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਫਾਇਤੀ ਕੀਮਤ ’ਚ 40-ਇੰਚ ਦਾ ਸਮਾਰਟ ਟੀ.ਵੀ. ਖ਼ਰੀਦਣਾ ਚਾਹੁੰਦੇ ਹੋ ਤਾਂ ਇਸ ਰੇਂਜ ’ਚ Xiaomi, TCL, Kodak, Infinix ਅਤੇ Hisense ਵਰਗੀਆਂ ਕੰਪਨੀਆਂ ਦੇ ਸਮਾਰਟ ਟੀ.ਵੀ. ਮਿਲ ਸਕਦੇ ਹਨ, ਜਿਨ੍ਹਾਂ ’ਚ ਖੂਬੀਆਂ ਦੀ ਭਰਮਾਰ ਹੈ। ਇਨ੍ਹਾਂ ਸਮਾਰਟ ਟੀਵੀਆਂ ’ਚ ਤੁਸੀਂ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਯੂਟਿਊਬ, ਹੋਟਸਟਾਰ ਪਲੱਸ ਵੀ.ਆਈ.ਪੀ. ਸਮੇਤ ਢੇਰਾਂ ਓ.ਟੀ.ਟੀ. ਪਲੇਟਫਾਰਮਾਂ ਦਾ ਮਜ਼ਾ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ 20 ਹਜ਼ਾਰ ਰੁਪਏ ਤੋਂ ਘੱਟ ਦੇ ਟਾਪ 5 ਸਮਾਰਟ ਟੀਵੀਆਂ ਦੀ ਕੀਮਤ ਅਤੇ ਫੀਚਰਜ਼ ਨਾਲ ਜੁੜੀ ਪੂਰੀ ਜਾਣਕਾਰੀ ਦੇਵਾਂਗੇ ਜਿਨ੍ਹਾਂ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। 

Mi TV 4A 40 inch LED Full HD TV 
ਭਾਰਤ ’ਚ ਸ਼ਾਓਮੀ ਸਮਾਰਟਫੋਨਸ ਦੀ ਤਰ੍ਹਾਂ ਦੀ ‘ਮੀ ਸਮਾਰਟ ਟੀ.ਵੀ.’ ਵੀ ਕਾਫੀ ਪ੍ਰਸਿੱਧ ਹੋ ਰਹੇ ਹਨ। ਸ਼ਾਓਮੀ ਦੇ 40-ਇੰਚ ਦੇ ਇਸ ਸਮਾਰਟ ਟੀ.ਵੀ. ਨੂੰ ਤੁਸੀਂ ਫਲਿਪਕਾਰਟ ਅਤੇ ਐਮਾਜ਼ੋਨ ਤੋਂ 19,999 ਰੁਪਏ ’ਚ ਖ਼ਰੀਦ ਸਕਦੇ ਹੋ। ਸ਼ਾਓਮੀ ਦੇ ਇਸ ਟੀ.ਵੀ. ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਵਾਈ-ਫਾਈ ਸੁਪੋਰਟ ਵਾਲੇ ਇਸ ਟੀ.ਵੀ. ’ਚ 2 ਯੂ.ਐੱਸ.ਬੀ. ਪੋਰਟ ਅਤੇ 3 ਐੱਚ.ਡੀ.ਐੱਮ.ਆਈ. ਪੋਰਟਸ ਹਨ। ਇਸ ਟੀ.ਵੀ. ’ਚ 10-10 ਵਾਟ ਦੇ ਦੋ ਸਪੀਕਰ ਹਨ। ਸ਼ਾਓਮੀ ਦੇ ਇਸ ਸਮਾਰਟ ਟੀ.ਵੀ. ’ਚ ਤੁਸੀਂ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਯੂਟਿਊਬ, ਹੋਟਸਟਾਰ ਪਲੱਸ ਵੀ.ਆਈ.ਪੀ. ਸਮੇਤ ਢੇਰਾਂ ਓ.ਟੀ.ਟੀ. ਪਲੇਟਫਾਰਮਾਂ ਦਾ ਮਜ਼ਾ ਲੈ ਸਕਦੇ ਹੋ। 

Kodak 40FHDX7XPRO 40 inch LED Full HD TV
ਕੋਡਕ ਦੇ ਇਸ ਸਮਾਰਟ ਟੀ.ਵੀ. ਨੂੰ ਤੁਸੀਂ ਐਮਾਜ਼ੋਨ ਪ੍ਰਾਈਮ ਅਤੇ ਫਲਿਪਕਾਰਟ ਦੇ ਨਾਲ ਹੀ ਹੋਰ ਆਨਲਾਈਨ ਜਾਂ ਆਫਲਾਈਨ ਸਟੋਰਾਂ ਤੋਂ 18,499 ਰੁਪਏ ਤੋਂ ਲੈ ਕੇ 18,999 ਰੁਪਏ ’ਚ ਖ਼ਰੀਦ ਸਕਦੇ ਹੋ। ਕੋਡਕ ਦੇ ਇਸ ਟੀ.ਵੀ. ’ਚ 40 ਇੰਚ ਦੀ ਐੱਲ.ਈ.ਡੀ. ਫੁਲ-ਐੱਚ.ਡੀ. ਡਿਸਪਲੇਅ ਲੱਗੀ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਅਤੇ ਡਿਸਪਲੇਅ ਰਿਫ੍ਰੈਸ਼ ਰੇਟ 60 Hz ਹੈ। ਵਾਈ-ਫਾਈ ਵਾਲੇ ਇਸ ਸਮਾਰਟ ਟੀ.ਵੀ. ’ਚ 2 ਯੂ.ਐੱਸ.ਬੀ. ਅਤੇ 3 ਐੱਚ.ਡੀ.ਐੱਮ.ਆਈ. ਪੋਰਟਸ ਹਨ। ਕੋਡਕ ਦੇ ਇਸ ਟੀ.ਵੀ. ’ਚ ਢੇਰਾਂ ਐਪਸ ਪਹਿਲਾਂ ਤੋਂ ਇੰਸਟਾਲ ਹਨ। ਇਹ ਟੀ.ਵੀ. ਕਾਲੇ ਅਤੇ ਗੋਲਡ ਰੰਗ ’ਚ ਉਪਲੱਬਧ ਹੈ। 

Infinix 43X1 43 inch LED Full HD TV
ਭਾਰਤ ’ਚ ਬਜਟ ਅਤੇ ਮਿਡ ਰੇਂਜ ਦੇ ਸਮਾਰਟਫੋਨ ਵੇਚਣ ਵਾਲੇ ਬ੍ਰਾਂਡ ਇਨਫਿਨਿਕਸ ਦੇ 43 ਇੰਚ ਦੇ ਇਸ ਟੀ.ਵੀ. ਨੂੰ ਤੁਸੀਂ ਫਲਿਪਕਾਰਟ ਤੋਂ ਸਿਰਫ 19,999 ਰੁਪਏ ’ਚ ਖ਼ਰੀਦ ਸਕਦੇ ਹੋ। ਇਸ ਟੀ.ਵੀ. ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਅਤੇ ਡਿਸਪਲੇਅ ਰਿਫ੍ਰੈਸ਼ ਰੇਟ 60 Hz ਹੈ। ਵਾਈ-ਫਾਈ ਵਾਲੇ ਇਸ ਸਮਾਰਟ ਟੀ.ਵੀ. ’ਚ 2 ਯੂ.ਐੱਸ.ਬੀ. ਅਤੇ 3 ਐੱਚ.ਡੀ.ਐੱਮ.ਆਈ. ਪੋਰਟਸ ਹਨ। ਇਸ ਟੀ.ਵੀ. ’ਚ 12-12 ਵਾਟ ਦੇ ਦੋ ਸਪੀਕਰ ਲੱਗੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਪਿਕਚਰ ਕੁਆਲਿਟੀ ਬੇਹੱਦ ਜ਼ਬਰਦਸਤ ਹੈ। 

TCL 40S6500S 40 inch LED Full HD TV
ਇਲੈਕਟ੍ਰੋਨਿਕ ਪ੍ਰੋਡਕਟਸ ਬਣਾਉਣ ਵਾਲੀ ਕੰਪਨੀ ਟੀ.ਸੀ.ਐੱਲ. ਦੇ 40-ਇੰਚ ਦੇ ਇਸ ਜ਼ਬਰਦਸਤ ਟੀ.ਵੀ. ਨੂੰ ਤੁਸੀਂ ਐਮਾਜ਼ੋਨ ਤੋਂ 19,999 ਰੁਪਏ ’ਚ ਖ਼ਰੀਦ ਸਕਦੇ ਹੋ। ਕਾਲੇ ਰੰਗ ’ਚ ਉਪਲੱਬਧ ਇਸ ਟੀ.ਵੀ. ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਇਸ ਦਾ ਰਿਫ੍ਰੈਸ਼ ਰੇਟ 60 Hz ਹੈ। ਵਾਈ-ਫਾਈ ਸੁਪੋਰਟ ਵਾਲੇ ਇਸ ਟੀ.ਵੀ. ’ਚ 2 ਯੂ.ਐੱਸ.ਬੀ. ਪੋਰਟ ਅਤੇ 2 ਐੱਚ.ਡੀ.ਐੱਮ.ਆਈ. ਪੋਰਟਸ ਹਨ। ਇਸ ਟੀ.ਵੀ. ’ਚ 10-10 ਵਾਟ ਦੇ ਦੋ ਸਪੀਕਰ ਹਨ। ਤੁਸੀਂ ਇਸ ਟੀ.ਵੀ. ’ਚ ਢੇਰਾਂ ਓ.ਟੀ.ਟੀ. ਐਪ ਡਾਊਨਲੋਡ ਕਰਕੇ ਮਨੋਰੰਜਨ ਦਾ ਮਜ਼ਾ ਲੈ ਸਕਦੇ ਹੋ।

Hisense 40A56E 40 inch LED Full HD TV
ਤੁਸੀਂ Hisense ਦੇ 40-ਇੰਚ ਦੇ ਐਂਡਰਾਇਡ ਟੀ.ਵੀ. ਨੂੰ ਸਿਰਫ਼ 19,999 ਰੁਪਏ ’ਚ ਖ਼ਰੀਦ ਸਕਦੇ ਹੋ। ਇਸ ਟੀ.ਵੀ. ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਇਸ ਵਿਚ 12-12 ਵਾਟ ਦੇ ਦੋ ਸਪੀਕਰ ਲੱਗੇ ਹਨ। ਇਸ ਟੀ.ਵੀ. ’ਚ ਦੋ ਯੂ.ਐੱਸ.ਬੀ. ਅਤੇ 2 ਐੱਚ.ਡੀ.ਐੱਮ.ਆਈ. ਪੋਰਟਸ ਹਨ। ਵਾਈ-ਫਾਈ ਸੁਪੋਰਟ ਵਾਲੇ ਇਸ ਟੀ.ਵੀ. ’ਚ ਢੇਰਾਂ ਐਪਸ ਡਾਊਨਲੋਡ ਕਰ ਸਕਦੇ ਹੋ ਅਤੇ ਮਨੋਰੰਜਨ ਦਾ ਮਜ਼ਾ ਲੈ ਸਕਦੇ ਹੋ। 

Rakesh

This news is Content Editor Rakesh