BenQ ਨੇ ਲਾਂਚ ਕੀਤੇ ਦੋ ਨਵੇਂ 4K ਹੋਮ ਪ੍ਰੋਜੈਕਟਰਸ

01/23/2019 6:22:09 PM

ਗੈਜੇਟ ਡੈਸਕ- ਤਾਇਵਾਨ ਦੀ ਦਿੱਗਜ ਇਲੈਕਟ੍ਰਾਨਿਕਸ ਕੰਪਨੀ BenQ ਨੇ ਅੱਜ ਭਾਰਤ 'ਚ ਆਪਣੇ ਦੋ ਨਵੇਂ ਸਿਨੇਮਾ ਪ੍ਰੋਜੈਕਟਰਸ-CinePrime W5700 ਤੇ W2700 ਲਾਂਚ ਕੀਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਪਹਿਲਾਂ 4K ਹੋਮ ਥਿਏਟਰ DLP ਪ੍ਰੋਜੈਕਟਰਸ ਹਨ ਜਿਸ 'ਚ DCI-P3 ਕਲਰ ਹਨ।

ਬੈਨਕਿਊ ਸਿਨੇਪ੍ਰਾਈਮ W5700 ਦੀ ਕੀਮਤ 2.49 ਲੱਖ ਰੁਪਏ ਤੇ W2700 ਦੀ ਕੀਮਤ 2.99 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ W5700 ਪ੍ਰੋਜੈਕਟਰ ਪਹਿਲਾਂ ਤੋਂ ਹੀ ਭਾਰਤ 'ਚ ਵਿਕਰੀ ਲਈ ਉਪਲੱਬਧ ਹੈ, ਉਥੇ ਹੀ W2700 ਦੀ ਵਿਕਰੀ 2019 ਦੀ ਪਹਿਲੀ ਤੀਮਾਹੀ ਤੋਂ ਸ਼ੁਰੂ ਹੋਣ ਵਾਲੀ ਹੈ।  ਦੋਨਾਂ ਹੀ ਪ੍ਰੋਜੈਕਟਰਸ 3840X2160 ਰੈਜ਼ੋਲਿਊਸ਼ਨ ਦੇ ਨਾਲ 4K ਵਿਊਇੰਗ ਐਸਪੀਰਿਅੰਸ ਦਿੰਦੇ ਹਨ। ਇਨ੍ਹਾਂ 'ਚ ਬੈਨਕਿਊ ਦੀ ਐਕਸਕਲੂਜ਼ਿਵ ਸਿਨੇਮੈਟਿਕ ਕਲਰ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ।ਇਕ ਪਾਸੇ ਜਿੱਥੇ W5700 ਪ੍ਰੋਜੈਕਟਰ ਸੁਪਰ ਵਾਇਡ DCI-P3 ਕਲਰ ਸਪੇਸ ਦਾ 100 ਫੀਸਦੀ ਕਵਰੇਜ ਦਿੰਦਾ ਹੈ, ਉਥੇ ਹੀ W2700 'ਚ 94 ਫੀਸਦੀ ਦਾ ਕਵਰੇਜ ਮਿਲਦਾ ਹੈ।  ਇਹ ਨਵੇਂ ਪ੍ਰੋਜੈਕਟਰਸ HDR10 ਤੇ HLG ਫਾਰਮੇਟ ਨੂੰ ਸਪੋਰਟ ਕਰਦੇ ਹਨ। ਕੰਪਨੀ ਨੇ ਦੱਸਿਆ ਕਿ HDR -PRO ਫਾਰਮੇਟ ਦੀ ਆਟੋ ਕਲਰ ਤੇ ਟੋਨ ਮੈਪਿੰਗ ਟੈਕਨਾਲੋਜੀ ਬਿਹਤਰ ਬ੍ਰਾਇਟਨੈੱਸ ਤੇ ਪਰਫੈਕਟ ਈਮੇਜ ਆਪਟੀਮਾਇਜੇਸ਼ਨ ਦਾ ਕੰਮ ਕਰਦੀਆਂ ਹਨ।