Benling Aura ਇਲੈਕਟ੍ਰਿਕ ਸਕੂਟਰ ਭਾਰਤ ’ਚ ਲਾਂਚ, ਮਿਲੇਗੀ 120km ਦੀ ਰੇਂਜ

12/21/2019 4:58:37 PM

ਆਟੋ ਡੈਸਕ– ਬੈਨਲਿੰਗ ਇੰਡੀਆ ਐਨਰਜੀ ਐਂਡ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਨੇ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ Aura ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲਾਂਚ ਦੇ ਨਾਲ ਕੰਪਨੀ ਨੇ ਇੰਡੀਅਨ ਈ.ਵੀ. ਬਾਜ਼ਾਰ ਦੇ ਹਾਈ ਸਪੀਡ ਸੈਗਮੈਂਟ ’ਚ ਐਂਟਰੀ ਕਰ ਲਈ ਹੈ। ਇਸ ਤੋਂ ਪਹਿਲਾਂ ਕੰਪਨੀ ਤਿੰਨ ਲੋਅ ਸਪੀਡ ਮਾਡਲ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਸਕੂਟਰ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੋਂ ਸੇਲ ਲਈ ਉਪਲੱਬਧ ਹੋ ਜਾਵੇਗਾ। ਇਹ ਸਕੂਟਰ ਦਿੱਲੀ ’ਚ ਚੱਲ ਰਹੇ ਈ.ਵੀ. ਐਕਸਪੋ ’ਚ ਲਾਂਚ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਇਹ ਸਕੂਟਰ ਭਾਰਤੀ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਬਣਾਇਆ ਗਿਆ ਹੈ। 

ਸਕੂਟਰ ’ਚ ਹੈ ਖਾਸ BSAS ਫੀਚਰ
ਇਸ ਸਕੂਟਰ ’ਚ ਬ੍ਰੇਕਡਾਊਨ ਸਮਾਰਟ ਅਸਿਸਟੈਂਟ ਸਿਸਟਮ ਦਿੱਤਾ  ਗਿਆ ਹੈ। ਇਸ ਫੀਚਰ ਰਾਹੀਂ ਬ੍ਰੇਕਡਾਊਨ ਦੀ ਸਥਿਤੀ ’ਚ ਸਕੂਟਰ ਰੀਸਟਾਰਟ ਹੋ ਜਾਂਦਾ ਹੈ ਅਤੇ ਰਨ ਕਰਦਾ ਰਹਿੰਦਾ ਹੈ। 

ਮੋਟਰ ਅਤੇ ਬੈਟਰੀ
ਬੈਨਲਿੰਗ Aura ’ਚ 2500 BLDC ਇਲੈਕਟ੍ਰਿਕ ਮੋਟਰ ਅਤੇ 72V/40Ah ਡਿਟੈਚੇਬਲ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਕ ਵਾਰ ਚਾਰਜ ਕਰਨ ’ਤੇ ਇਹ ਸਕੂਟਰ 120 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਡਿਟੈਚੇਬਲ ਬੈਟਰੀ ਚਾਰਜ ਹੋਣ ’ਚੇ 4 ਘੰਟੇ ਦਾ ਸਮਾਂ ਲੈਂਦੀ ਹੈ। ਸਕੂਟਰ ਦੀ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਹੈ। 

ਰਿਮੋਟ ਕੀਅ-ਲੈੱਸ ਸਿਸਟਮ ਨਾਲ ਲੈਸ
ਇਹ ਸਕੂਟਰ ਰਿਮੋਟ ਕੀਅ-ਲੈੱਸ ਸਿਸਮਟ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਯੂ.ਐੱਸ.ਬੀ. ਚਾਰਜਿੰਗ ਸਿਸਟਮ ਵੀ ਦਿੱਤਾ ਗਿਆ ਹੈ। ਬੈਨਲਿੰਗ ਦਾ ਇਹ ਸਕੂਟਰ ਐਂਟੀ ਥੈੱਫਟ ਅਲਾਰਮ ਅਤੇ ਐਡੀਸ਼ਨਲ ਰੀਅਰ ਵ੍ਹੀਲ ਇੰਟੀਗ੍ਰੇਟਿਡ ਲੌਕਿੰਗ ਸਿਸਟਮ ਦੇ ਨਾਲ ਆਉਂਦਾ ਹੈ। 

ਕੰਪਨੀ ਦਾ ਪਹਿਲਾ ਹਾਈ ਸਪੀਡ ਸਕੂਟਰ
Aura ਕੰਪਨੀ ਦਾ ਪਹਿਲਾ ਹਾਈ ਸਪੀਡ ਸਕੂਟਰ ਹੈ। ਇਸ ਤੋਂ ਪਹਿਲਾਂ ਬੈਨਲਿੰਗ 3 ਲੋਅ ਸਪੀਡ ਮਾਡਲਸ Kriti, Icon ਅਤੇ Falcon ਭਾਰਤ ’ਚ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਇਸੇ ਸਾਲ ਭਾਰਤ ’ਚ ਆਪਣੇ ਆਪਰੇਸ਼ੰਸ ਸ਼ੁਰੂ ਕੀਤੇ ਹਨ।