Benelli ਦੀ ਸਭ ਤੋਂ ਸਸਤੀ ਬਾਈਕ ਭਾਰਤ ’ਚ ਲਾਂਚ, ਜਾਣੋ ਖੂਬੀਆਂ

10/05/2019 12:20:42 PM

ਆਟੋ ਡੈਸਕ– ਪੋਰਟਫੋਲੀਓ ਵਧਾਉਂਦੇ ਹੋਏ ਬੇਨੇਲੀ ਇੰਡੀਆ ਨੇ ਭਾਰਤ ’ਚ ਆਪਣੀ ਨਵੀਂ ਬਾਈਕ Leoncino 250 ਲਾਂਚ ਕੀਤੀ ਹੈ। ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 2.5 ਲੱਖ ਰੁਪਏ ਹੈ। ਇਟਾਲੀਅਨ ਆਟੋਮੇਕਰ ਦੀ ਇਹ ਭਾਰਤ ’ਚ ਸਭ ਤੋਂ ਕਿਫਾਇਤੀ ਬਾਈਕ ਹੈ। ਬੇਨੇਲੀ ਦੀ ਅਧਿਕਾਰਤ ਵੈੱਬਸਾਈਟ ਅਤੇ ਡੀਲਰਸ਼ਿਪ ’ਚ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। 6,000 ਰੁਪਏ ਦੇ ਕੀਮਤ ’ਚ ਤੁਸੀਂ ਇਸ ਦੀ ਬੁਕਿੰਗ ਕਰ ਸਕਦੇ ਹੋ। 

Benelli Leoncino 250 ਬਾਈਕ 4 ਰੰਗਾਂ- ਵਾਈਟ, ਗ੍ਰੇਅ, ਰੈੱਡ ਅਤੇ ਬ੍ਰਾਊਨ ’ਚ ਆਈ ਹੈ। ਇਸ ’ਤੇ 3 ਸਾਲ ਦੀ ਅਨਲਿਮਟਿਡ ਕਿਲੋਮੀਟਰ ਵਾਰੰਟੀ ਮਿਲੇਗੀ। ਭਾਰਤੀ ਬਾਜ਼ਾਰ ’ਚ ਇਸ ਬਾਈਕ ਦਾ ਮੁਕਾਬਲਾ ਕੇ.ਟੀ.ਐੱਮ. ਡਿਊਕ 250, ਮਹਿੰਗਾ ਮੋਜੋ 300, ਕੇ.ਟੀ.ਐੱਮ. ਡਿਊਕ 390 ਅਤੇ ਬੀ.ਐੱਸ.ਡਬਲਯੂ. ਜੀ3 10ਆਰ ਨਾਲ ਹੋਵੇਗਾ। ਬੇਨੇਲੀ ਦੀ ਇਸ ਬਾਈਕ ’ਚ 249cc ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ ਜੋ ਕਿ 25.8hp ਦੀ ਪਾਵਰ ਅਤੇ 21.2 Nm ਦਾ ਟਾਰਕ ਪੈਦਾ ਕਰਦਾ ਹੈ। ਬਾਈਕ ’ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

12.5 ਲੀਟਰ ਦਾ ਹੈ ਫਿਊਲ ਟੈਂਕ
Benelli Leoncino 250 ਨੇਕਡ ਸਟਰੀਟ ਲੁੱਕ ਦੇ ਨਾਲ ਆਉਂਦੀ ਹੈ। ਇਸ ਮੋਟਰਸਾਈਕਲ ’ਚ ਬਲੈਕਡ-ਆਊਟ ਅਲੌਏ ਵ੍ਹੀਲ ਦੇ ਨਾਲ ਥ੍ਰੀ-ਟੋਨ ਪੇਂਜ ਜਾਬ ਹੈ। ਬਾਈਕ ਦੀ ਫਿਊਲ ਟੈਂਕ ਕਪੈਸਿਟੀ 12.5 ਲੀਟਰ ਹੈ। ਬੇਨੇਲੀ ਦੀ ਇ ਬਾਈਕ ’ਚ ਫੁਲੀ-ਡਿਜੀਟਲ ਇੰਸਟਰੂਮੈਂਟ ਕੰਸੋਲ ਅਤੇ ਲਾਈਟਿੰਗ ਲਈ ਆਲ-ਐੱਲ.ਈ.ਡੀ. ਸੈੱਟਅਪ ਦਿੱਤਾ ਗਿਆ ਹੈ। ਬਾਈਕ ’ਚ ਬਿਹਤਰ ਰੋਡ ਹੈਂਡਲਿੰਗ ਲਈ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਬਾਈਕ ’ਚ 280mm ਸਿੰਗਲ ਡਿਸਕ ਫਰੰਟ ਬ੍ਰੇਕ ਦਿੱਤੀ ਗਈ ਹੈ। ਉਥੇ ਹੀ ਰਿਅਰ ਬ੍ਰੇਕ 240mm ਸਿੰਗਲ ਡਿਸਕ ਦੀ ਹੈ।