ਰਾਇਲ ਐਨਫੀਲਡ ਨੂੰ ਟੱਕਰ ਦੇਣ ਆਈ Benelli Imperiale 400, ਜਾਣੋ ਕੀਮਤ ਤੇ ਖੂਬੀਆਂ

07/10/2020 5:19:46 PM

ਆਟੋ ਡੈਸਕ– ਬੇਨੇਲੀ ਨੇ ਭਾਰਤੀ ਬਾਜ਼ਾਰ ’ਚ ਆਪਣੀ IMPERIALE 400 ਬਾਈਕ ਦੇ ਬੀ.ਐੱਸ.-6 ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.99 ਲੱਖ ਰੁਪਏ ਰੱਖੀ ਗਈ ਹੈ। ਗਾਹਕ ਇਸ ਸ਼ਾਨਦਾਰ ਬਾਈਕ ਦੀ ਬੁਕਿੰਗਸ 6,000 ਰੁਪਏ ’ਚ ਕੰਪਨੀ ਦੀ ਵੈੱਬਸਾਈਟ ਤੋਂ ਕਰ ਸਕਦੇ ਹਨ। ਬਾਈਕ ਦੀ ਡਿਲਿਵਰੀ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ। ਇਹ ਬਾਈਕ 3 ਸਾਲ/ਅਨਲਿਮਟਿਡ ਕਿਲੋਮਟੀਰ ਦੀ ਵਾਰੰਟੀ ਨਾਲ ਬਾਜ਼ਾਰ ’ਚ ਉਤਾਰੀ ਗਈ ਹੈ। ਇਸ ਨੂੰ ਸਿਲਵਰ, ਲਾਲ ਅਤੇ ਕਾਲੇ ਰੰਗ ’ਚ ਖਰੀਦਿਆ ਜਾ ਸਕੇਗਾ। 

ਇੰਜਣ
Benelli Imperiale 400 ’ਚ 373 ਸੀਸੀ ਦਾ ਸਿੰਗਲ ਸਿਲੰਡਰ ਬੀ.ਐੱਸ.-6 ਇੰਜਣ ਲੱਗਾ ਹੈ ਜਿਸ ਨਾਲ ਨਵੇਂ ਕੈਟਲਿਟਿਕ ਕਨਵਰਟਰ ਨੂੰ ਜੋੜਿਆ ਗਿਆ ਹੈ। ਹਾਲਾਂਕਿ, ਇਸ ਦਾ ਕੋਈ ਵੱਡਾ ਪ੍ਰਭਾਵ ਰਾਈਡਿੰਗ ਅਨੁਭਵ ’ਚ ਨਹੀਂ ਵੇਖਣ ਨੂੰ ਮਿਲੇਗਾ। ਨਵਾਂ ਇੰਜਣ 6,000rpm ’ਤੇ 21 ਬੀ.ਐੱਚ.ਪੀ. ਦੀ ਪਾਵਰ ਅਤੇ 3,500rpm ’ਤੇ 29 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਬੀ.ਐੱਸ.-6 ਇੰਜਣ ਦੀ ਪਾਵਰ ਅਤੇ ਟਾਰਕ ਆਊਟਪੁਟ ਬੀ.ਐੱਸ.-4 ਇੰਜਣ ਦੇ ਬਰਾਬਰ ਹੀ ਹੈ। ਬੀ.ਐੱਸ.-4 ਮਾਡਲ ’ਚ ਇਹ ਇੰਜਣ 5,500rpm ’ਤੇ 21 ਐੱਚ.ਪੀ. ਦੀ ਪਾਵਰ ਅਤੇ 4,500rpm ’ਤੇ 29 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਸੀ। 

ਆਕਰਸ਼ਕ ਡਿਜ਼ਾਇਨ
ਇਹ ਇਕ ਕਲਾਸਿਕ ਲੁੱਕ ਵਾਲੀ ਬਾਈਕ ਹੈ ਅਤੇ ਇਸ ਦਾ ਰੈਟਰੋ ਡਿਜ਼ਾਇਨ ਕਾਫੀ ਆਕਰਸ਼ਕ ਵਿਖਾਈ ਦਿੰਦਾ ਹੈ। ਕਲਾਸਿਕ ਲੁੱਕ ਕਾਰਨ ਹੀ ਇਸ ਦੇ ਹੈੱਡਲੈਂਪ ਨੂੰ ਗੋਲਾਕਾਰ ਰੱਖਿਆ ਗਿਆ ਹੈ ਪਰ ਬਾਈਕ ’ਚ ਟਵਿਨ ਪੌਡ ਇੰਸਟਰੂਮੈਂਟ ਕਲੱਸਟਰ ਮੌਜੂਦ ਹੈ ਜੋ ਕਿ ਮਾਡਰਨ ਸੁਵਿਧਾਵਾਂ ਦਿੰਦਾ ਹੈ। 

ਅਕਤੂਬਰ 2019 ’ਚ ਹੋਈ ਸੀ ਲਾਂਚ
ਇੰਪੀਰੀਅਲ 400 ਨੂੰ ਭਾਰਤੀ ਬਾਜ਼ਾਰ ’ਚ ਪਹਿਲੀ ਵਾਰ ਅਕਤੂਬਰ 2019 ’ਚ ਲਾਂਚ ਕੀਤਾ ਗਿਆ ਸੀ। ਉਦੋਂ ਇਸ ਦੀ ਕੀਮਤ 1.69 ਲੱਖ ਰੁਪਏ ਸੀ। ਕੰਪਨੀ ਨੇ ਇਸ ਨੂੰ ਮਾਡਰਨ-ਕਲਾਸਿਕ ਬਾਈਕ ਕਿਹਾ ਸੀ। ਬੇਨੇਲੀ ਨੇ ਇਸ ਨੂੰ ਰਾਇਲ ਐਨਫੀਲਡ ਦੀ ਮਸ਼ਹੂਰ ਬਾਈਕ ਕਲਾਸਿਕ 350 ਦੀ ਟੱਕਰ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ।

ਆਰਾਮਦਾਇਕ ਸਫਰ
ਸਫਰ ਨੂੰ ਆਰਾਮਦਾਇਕ ਬਣਾਉਣ ਲਈ Benelli Imperiale 400 ’ਚ ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਪਿੱਛੇ ਡਿਊਲ ਸ਼ਾਕ ਆਬਜ਼ਰਵਰ ਲਗਾਏ ਗਏ ਹਨ। ਉਥੇ ਹੀ ਸੁਰੱਖਿਆ ਲਈ ਬਾਈਕ ’ਚ ਏ.ਬੀ.ਐੱਸ. ਦੇ ਨਾਲ ਡਿਊਲ ਡਿਸਕ ਬ੍ਰੇਕ ਦਿੱਤੀ ਗਈ ਹੈ। ਇਸ ਵਿਚ ਫਰੰਟ ’ਤੇ 19 ਇੰਚ ਅਤੇ ਪਿੱਛੇ 18 ਇੰਚਦੇ ਟਾਇਰ ਮਿਲਦੇ ਹਨ। 

Rakesh

This news is Content Editor Rakesh