ਇਸ ਕਾਰਨ ਇਕ ਵਾਰ ਫਿਰ ਖੁਸ਼ੀ ਨਾਲ ਝੂਮਣਗੇ Jio ਯੂਜ਼ਰਸ!

04/26/2017 2:26:17 PM

ਜਲੰਧਰ- ਜੇਕਰ ਮੀਡੀਆ ''ਚ ਆ ਰਹੀਆਂ ਖਬਰਾਂ ਨੂੰ ਸਹੀ ਮੰਨੀਏ ਤਾਂ ਆਉਣ ਵਾਲੇ ਦਿਨਾਂ ''ਚ ਵੀ ਜਿਓ ਯੂਜ਼ਰਸ ਨੂੰ ਇਕ ਵਾਰ ਫਿਰ ਝੂਮਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਕੰਪਨੀ ਅਗਲੇ 12 ਤੋਂ 18 ਮਹੀਨਿਆਂ ਤੱਕ ਭਾਰੀ ਡਿਸਕਾਊਂਟ ਵਾਲੀ ਕੰਪਲੀਮੈਂਟਰੀ ਸਰਵੀਸਿਜ਼ ਆਫਰ ਕਰਨ ਦੀ ਅਗਰੈਸਿਵ ਪ੍ਰਾਈਜ਼ਿੰਗ ਰਣਨੀਤੀ ''ਤੇ ਕਾਇਮ ਰਹਿ ਸਕਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ, ਵੋਡਫੋਨ ਅਤੇ ਬੀ.ਐੱਸ.ਐੱਨ.ਐੱਲ., ਵਰਗੀਆਂ ਕੰਪਨੀਆਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਬੈਂਕ ਮਾਰਗਨ ਸਟੇਨਲੀ ਦੀ ਰਿਪੋਰਟ ਮੁਤਾਬਕ, ਜਿਓ ਦੀ ਇਹ ਯੋਜਨਾ ਵਿਰੋਧੀ ਕੰਪਨੀਆਂ ਦੇ ਐਵਰੇਟ ਰੇਵੇਨਿਊ ''ਤੇ ਯੂਜ਼ਰ (ARPU) ਨੂੰ ਵੀ ਪ੍ਰਭਾਵਿਤ ਕਰੇਗੀ। 
ਇਕ ਰਿਪੋਰਟ ''ਚ ਕਿਹਾ ਗਿਆ ਹੈ ਕਿ ਜਿਓ ਦੇ ਮੌਜੂਦਾ ਆਫਰ ਕਾਰਨ ਭਾਰਤੀ ਏਅਰਟੈੱਲ, ਆਈਡੀਆ ਸੈਲੂਲਰ ਅਤੇ ਵੋਡਾਫੋਨ ਇੰਡੀਆ ਦਾ ARPU 300 ਰੁਪਏ ''ਤੇ ਬਣਿਆ ਹੋਇਆ ਹੈ। ਜਿਓ ਨੇ ਮਾਰਚ ''ਚ 2020-2021 ਤੱਕ ਇੰਡਸਟਰੀ ਦਾ ਲਗਭਗ ਅੱਧਾ ਰੇਵੇਨਿਊ ਮਾਰਕੀਟ ਸ਼ੇਅਰ ਹਾਸਲ ਕਰਨ ਦਾ ਟਾਰਗੇਟ ਤੈਅ ਕੀਤਾ ਸੀ। ਦਸੰਬਰ ਤਿਮਾਹੀ ਦੇ ਅੰਤ ''ਚ ਭਾਰਤੀ ਏਅਰਟੈੱਲ ਕੋਲ ਅਜੇ 33.1 ਫੀਸਦੀ, ਵੋਡਾਫੋਨ ਕੋਲ 23.5 ਫੀਸਦੀ ਅਤੇ ਆਈਡੀਆ ਕੋਲ 18.7 ਫੀਸਦੀ ਰੇਵੇਨਿਊ ਮਾਰਕੀਟ ਸ਼ੇਅਰ ਸੀ। 
 
ਜਿਓ ਦੇ ਗਾਹਕ ਵਧਣ ਦੀ ਰਫਤਾਰ ''ਚ ਆਈ ਕਮੀਂ
ਐਨਾਲਿਸਟਾਂ ਦਾ ਕਹਿਣਾ ਹੈ ਕਿ ਜਿਓ ਦੇ ਗਾਹਕ ਵਧਣ ਦੀ ਰਫਤਾਰ ''ਚ ਕਮੀਂ ਆਈ ਹੈ। ਇਸ ਨੂੰ ਦੇਖਦੇ ਹੋਏ ਕੰਪਨੀ ਨੂੰ ਆਪਣੀ ਅਗਰੈਸਿਵ ਪ੍ਰਾਈਜ਼ਿੰਗ ਬਰਕਰਾਰ ਰੱਖਣੀ ਹੋਵੇਗੀ। ਕੰਪਨੀ ਰੋਜ਼ 6 ਲੱਖ ਸਬਸਕ੍ਰਾਈਬਰਜ਼ ਬਣਾ ਕੇ ਆਪਣੇ ਪਹਿਲੇ 170 ਦਿਨਾਂ ''ਚ 21 ਫਰਵਰੀ ਨੂੰ 10 ਕਰੋੜ ਦੇ ਅੰਕੜੇ ''ਤੇ ਪਹੁੰਚ ਗਈ ਸੀ। 31 ਮਾਰਚ 2017 ਨੂੰ ਕੰਪਨੀ ਦੇ ਗਾਹਕਾਂ ਦੀ ਗਿਣਤੀ 10.9 ਕਰੋੜ ''ਤੇ ਪਹੁੰਚ ਗਈ। ਮਤਲਬ ਕਿ ਅਗਲੇ 40 ਦਿਨਾਂ ''ਚ ਰੋਜ਼ਾਨਾ 2.25 ਲੱਖ ਦੇ ਵਾਧੇ ਨਾਲ ਕੁਲ 90 ਲੱਖ ਗਾਹਕ ਜੁੜੇ। ਨੋਮੁਰਾ ਨੇ ਕਿਹਾ ਕਿ ਜਿਓ ਦੇ ਨਵੇਂ ਗਾਹਕਾਂ ਦੇ ਜੁੜਨ ''ਚ ਆ ਰਹੀ ਸੁਸਤੀ ਦਾ ਕਾਰਨ ਇਹ ਹੈ ਕਿ ਕੰਪਨੀ 31 ਮਾਰਚ ਨੂੰ ਭਾਰਤ ''ਚ ਇਸਤੇਮਾਲ ਹੋ ਰਹੇ ਲਗਭਗ 13.4 ਕਰੋੜ 4ਜੀ ਸਮਾਰਟਫੋਨਜ਼ ''ਚੋਂ ਜ਼ਿਆਦਾਤਰ ''ਤੇ ਪਹਿਲਾਂ ਹੀ ਪਹੁੰਚ ਚੁੱਕੀ ਹੈ। ਮਾਹਰਾਂ ਨੇ ਇਹ ਵੀ ਕਿਹਾ ਹੈ ਕਿ ਗਾਹਕਾਂ ਨੂੰ ਜੋੜਨ ਦੀ ਰਫਤਾਰ ਨਵੇਂ 4ਜੀ ਫੋਨਜ਼ ਦੇ ਜੁੜਨ (ਹਰ ਮਹੀਨੇ 70-80 ਲੱਖ) ਦੇ ਹਿਸਾਬ ਨਾਲ ਸੀਮਿਤ ਹੋ ਸਕਦੀ ਹੈ। ਬਹੁਤ ਸਾਰੇ ਵੈਂਡਰਜ਼ ਦੇ 4ਜੀ ਹੈਂਡਸੈੱਟ ਲਾਂਚਿੰਗ ''ਤੇ ਫੋਕਸ ਕਰਨ ਨਾਲ 4ਜੀ ਸੇਵਾਵਾਂ ਦੀ ਪਹੁੰਚ ਵਧੇਗੀ। ਨਾਨ 4ਜੀ ਹੈਂਡਸੈੱਟ ਯੂਜ਼ਰਸ ਨੂੰ ਆਪਣੇ ਪਲੇਟਫਾਰਮ ''ਤੇ ਲਿਆਉਣ ਲਈ ਰਿਲਾਇੰਸ ਜਿਓ ਨੇੜੇ ਭਵਿੱਖ ''ਚ ਆਪਣੇ ਜਿਓਫਾਈ ਨੂੰ ਜ਼ੋਰਦਾਰ ਤਰੀਕੇ ਨਾਲ ਉਤਸ਼ਾਹ ਦੇ ਰਿਹਾ ਹੈ। 
 
ਕੀ ਕਹਿਣਾ ਹੈ ਬ੍ਰੋਕਰੇਜ਼ ਫਰਮ ਐੱਮ.ਕੇ. ਦਾ
ਬ੍ਰੋਕਰੇਜ਼ ਫਰਮ ਐੱਮ.ਕੇ. ਦਾ ਕਹਿਣਾ ਹੈ ਕਿ ਚੰਗੀ-ਖਾਸੀ ਕਮਾਈ ਕਰਾਉਣ ਵਾਲੇ ਗਾਹਕ ਬੇਸ ਹਾਸਲ ਕਰਨ ਦਾ ਜਿਓ ਦਾ ਟੀਚਾ ਮੀਡੀਅਮ ਟਰਮ ''ਚ ਇੰਡਸਟਰੀ ''ਚ ਬੇਹੱਦ ਵਿਰੋਧੀ ਮਾਹੌਲ ਬਣਾਈ ਰੱਖ ਸਕਦਾ ਹੈ। ਉਸ ਨੇ ਕਿਹਾ ਕਿ ਜਿਓ ਦੇ ਫਾਇਦੇ-ਨੁਕਸਾਨ ਦਾ ਅੰਕੜਾ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਤੋਂ ਰਿਲਾਇੰਸ ਦੇ ਸ਼ੇਅਰਾਂ ਦੀ ਕੀਮਤ ''ਤੇ ਅਸਰ ਪਾਉਣਾ ਸ਼ੁਰੂ ਕਰ ਦੇਵੇਗਾ। ਬ੍ਰੋਕਰੇਜ਼ ਫਰਮ ਜੇ.ਪੀ. ਮਾਰਗਨ ਮੁਤਾਬਕ ਜਿਓ ਦਾ ਯੂਜ਼ਰ ਬੇਸ ਦਮਦਾਰ ਹੈ ਅਤੇ ਇਨ੍ਹਾਂ ''ਚੋਂ ਜ਼ਿਆਦਾਤਰ ਨੇ ਕਰੀਬ 300 ਰੁਪਏ ਦਾ ਰੀਚਾਰਜ ਆਪਸ਼ਨ ਚੁਣਿਆ ਹੈ। ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਨ੍ਹਾਂ ''ਚੋਂ ਕਿੰਨੇ ਲੋਕ ਅਗਸਤ ਤੋਂ ਬਾਅਦ ਇਸੇ ਰੇਟ ''ਤੇ ਪੇਮੈਂਟ ਕਰਦੇ ਰਹਿ ਸਕਣਗੇ।