ਭਾਰਤ ’ਚ ਲਾਂਚ ਹੋਇਆ LoEV ਇਲੈਕਟ੍ਰਿਕ ਸਕੂਟਰ, ਇਕ ਚਾਰਜ ’ਚ ਚੱਲੇਗਾ 90 ਕਿਲੋਮੀਟਰ

01/18/2020 11:32:45 AM

ਗੈਜੇਟ ਡੈਸਕ– ਇਲੈਕਟ੍ਰਿਕ ਸਕੂਟਰ ਨਿਰਮਾਤਾ ਕੰਪਨੀ BattRE ਮੋਬਿਲਿਟੀ ਨੇ ਭਾਰਤ ’ਚ ਆਪਣੇ LoEV ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 59,900 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਨੂੰ 6 ਰੰਗਾਂ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਖਾਸੀਅਤ ਹੈ ਕਿ ਇਸ ਨੂੰ ਇਕ ਵਾਰ ਚਾਰਜ ਕਰ ਕੇ 90 ਕਿਲੋਮੀਟਰ ਤਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। LoEV ਇਲੈਕਟ੍ਰਿਕ ਸਕੂਟਰ ਨੂੰ ਸਭ ਤੋਂ ਪਹਿਲਾਂ ਕੰਪਨੀ ਮਹਾਰਾਸ਼ਟਰ, ਤਮਿਲਨਾਡੂ, ਤੇਲੰਗਾਨਾ, ਆਂਧਰ-ਪ੍ਰਦੇਸ਼, ਕਰਨਾਕਟਕ ਅਤੇ ਗੁਜਰਾਤ ’ਚ ਮੌਜੂਦ ਆਪਣੇ ਸ਼ੋਅਰੂਮ ਰਾਹੀਂ ਵੇਚੇਗੀ। 
- LoEV ਇਲੈਕਟ੍ਰਿਕ ਸਕੂਟਰ ’ਚ ਡਿਊਲ ਡਿਸਕ ਬ੍ਰੇਕ, ਰਿਮੋਟ ਕੀਅ, ਐਂਟੀਥੈੱਫਟ ਅਲਾਰਮ, ਰਿਵਰਸ ਗਿਅਰ ਅਤੇ ਵ੍ਹੀਲ ਇਮੋਬਿਲਾਈਜ਼ਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਸਕੂਟਰ ’ਚ 10 ਐਮਪੀਅਰ ਦੀ ਫਾਸਟ ਚਾਰਜਿੰਗ ਦੀ ਸੁਵਿਧਾ ਵੀ ਮਿਲੇਗੀ ਅਤੇ ਇਸ ਦੀ ਬੈਟਰੀ  2 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕੇਗਾ। 
ਸਕੂਟਰ ’ਚ ਐੱਲ.ਈ.ਡੀ. ਹੈੱਡਲਾਈਟ, ਟੇਲ ਲਾਈਟ, ਟਰਨ ਇੰਡੀਕੇਟਰ ਅਤੇ ਡੀ.ਆਰ.ਐੱਲ. ਲਾਈਟ ਦਿੱਤੀ ਗਈ ਹੈ। LoEV ’ਚ ਐੱਲ.ਈ.ਡੀ. ਇੰਸਟਰੂਮੈਂਟ ਕਲੱਸਟਰ ਵੀ ਮਿਲਦਾ ਹੈ ਜਿਸ ਵਿਚ ਮਾਈਲੇਜ, ਬੈਟਰੀ ਅਤੇ ਸਪੀਡ ਨਾਲ ਸੰਬੰਧਿਤ ਜਾਣਕਾਰੀਆਂ ਦਿਖਾਈ ਦਿੰਦੀਆਂ ਹਨ।