ਬੈਟਲਗ੍ਰਾਊਂਡ ਮੋਬਾਇਲ ਇੰਡੀਆ ’ਚ ਵੀ ਮਿਲੇਗਾ PUBG Mobile ਵਾਲਾ ਇਹ ਮੈਪ, ਪੋਸਟਰ ਜਾਰੀ

05/12/2021 5:32:34 PM

ਗੈਜੇਟ ਡੈਸਕ– ਪਬਜੀ ਮੋਬਾਇਲ ਦੀ ਭਾਰਤ ’ਚ ਵਾਪਸੀ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੇ ਨਾਂ ਨਾਲ ਹੋਣ ਜਾ ਰਹੀ ਹੈ। ਪਬਜੀ ਮੋਬਾਇਲ ਇੰਡੀਆ ਦੇ ਸਾਰੇ ਸੋਸ਼ਲ ਮੀਡੀਆ ਪੇਜਾਂ ਦਾ ਨਾਂ ਬਦਲਕੇ ਬੈਟਲ ਰਾਇਲ ਗੇਮ ਨੂੰ ਖ਼ਾਸਤੌਰ ’ਤੇ ਭਾਰਤ ਲਈ ਡਿਜ਼ਾਇਨ ਕੀਤਾ ਗਿਆ ਹੈ। ਹੁਣ ਕੰਪਨੀ ਨੇ ਇਕ ਫੇਸਬੁੱਕ ਪੋਸਟ ਰਾਹੀਂ ਪਬਜੀ ਮੋਬਾਇਲ ਦੇ ਲੋਕਪ੍ਰਸਿੱਧ ਸੈਨਹੋਕ ਮੈਪ ਨੂੰ ਵਿਖਾਇਆ ਹੈ ਯਾਨੀ ਨਵੀਂ ਗੇਮ ’ਚ ਵੀ ਇਹ ਮੈਪ ਮਿਲੇਗਾ। ਫੇਸਬੁੱਕ ਪੋਸਟ ’ਚ ਸੈਨਹੋਕ ਮੈਪ ਦੀ Ban Tai ਲੋਕੇਸ਼ਨ ਨੂੰ ਵੇਖਿਆ ਜਾ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸਮੇਂ-ਸਮੇਂ ’ਤੇ ਗੇਮ ’ਚ ਕੰਟੈਂਟ ਜੋੜਿਆ ਜਾਵੇਗਾ। ਅਜਿਹੇ ’ਚ ਉਮੀਦ ਕੀਤੀ ਜਾ ਹੀ ਹੈ ਕਿ ਬੈਟਲਗ੍ਰਾਊਂਟ ਮੋਬਾਇਲ ਇੰਡੀਆ ਕਾਫੀ ਹੱਦ ਤਕ ਪਬਜੀ ਵਰਗੀ ਹੀ ਹੋਵੇਗਾ।

ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ

ਕਰਾਫਟੋਨ ਨੇ ਭਾਰਤ ’ਚ ਨਵੀਂ ਗੇਮ ਦੀ ਲਾਂਚਿੰਗ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਅਜੇ ਤਕ ਲਾਂਚਿੰਗ ਤਾਰੀਖ਼ ਬਾਰੇ ਨਹੀਂ ਦੱਸਿਆ। ਹਾਲਾਂਕਿ, ਕਈ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਗੇਮ ਦੀ ਲਾਂਚਿੰਗ ਭਾਰਤ ’ਚ 10 ਜੂਨ ਨੂੰ ਹੋ ਸਕਦੀ ਹੈ। ਪਿਛਲੇ ਹਫਤੇ ਹੀ ਕਰਾਫਟੋਨ ਨੇ ਪ੍ਰੈੱਸ ਰਿਲੀਜ਼ ’ਚ ਕਿਹਾ ਹੈ ਕਿ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਲਈ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਹੋਵੇਗਾ ਅਤੇ ਉਸ ਤੋਂ ਬਾਅਦ ਗੇਮ ਲਾਂਚ ਕੀਤੀ ਜਾਵੇਗੀ। ਇਸ ਗੇਮ ਨੂੰ ਸਿਰਫ਼ ਭਾਰਤ ’ਚ ਹੀ ਖੇਡਿਆ ਜਾ ਸਕੇਗਾ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

Rakesh

This news is Content Editor Rakesh