ਜਨਵਰੀ 2020 ਤੋਂ ਸ਼ੁਰੂ ਹੋਵੇਗੀ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ ਡਲਿਵਰੀ

10/28/2019 4:12:44 PM

ਗੈਜੇਟ ਡੈਸਕ– ਬਜਾਜ ਨੇ ਆਪਣਾ ਇਲੈਕਟ੍ਰਿਕ ਸਕੂਟਰ ਚੇਤਕ 16 ਅਕਤੂਬਰ 2019 ਨੂੰ ਪੇਸ਼ ਕੀਤਾ ਸੀ। ਇਹ ਸਕੂਟਰ ਕੰਪਨੀ ਨਵੇਂ ਇਲੈਕਟ੍ਰਿਕ ਡਿਵਿਜ਼ਨ ਬ੍ਰਾਂਡ ਅਰਬਨਾਈਟ ਤਹਿਤ ਲਾਂਚ ਕੀਤਾ ਜਾਵੇਗਾ। ਇਹ ਸਕੂਟਰ ਕੰਪਨੀ ਦੇ ਚਕਨ ਪਲਾਂਟ ’ਤੇ ਤਿਆਰ ਕੀਤਾ ਜਾਵੇਗਾ। ਸਕੂਟਰ ਨੂੰ ਕਈ ਫੇਜ ’ਚ ਸੇਲ ਕੀਤਾ ਜਾਵੇਗਾ ਅਤੇ ਕੰਪਨੀ ਜਨਵਰੀ ਤੋਂ ਇਸ ਦੀ ਡਲਿਵਰੀ ਸ਼ੁਰੂ ਕਰ ਦੇਵੇਗੀ।

ਇਹ ਹੋ ਸਕਦੀ ਹੈ ਕੀਮਤ
ਕੰਪਨੀ ਦੇ ਇਸ ਸਕੂਟਰ ਦੀ ਕੀਮਤ 1.30 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਕੰਪਨੀ ਨੇ ਲਾਂਚਿੰਗ ਸਮੇਂ ਇਸ ਦੇ ਫੀਚਰਜ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸੀ। ਇਹ ਸਕੂਟਰ IP 67 ਹਾਈ-ਟੈੱਕ ਲੀਥੀਅਮ ਆਇਨ ਬੈਟਰੀ ਨਾਲ ਲੈਸ ਹੋਵੇਗਾ।

ਚੇਤਕ ਦੀ ਟੱਕਰ ਭਾਰਤੀ ਬਾਜ਼ਾਰ ’ਚ ਅਥਰ 450 ਨਾਲ ਹੋਵੇਗੀ। ਦੋਵਾਂ ਸਕੂਟਰਾਂ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਬਜਾਜ ਚੇਤਕ ’ਚ 4kW ਅਤੇ ਅਥਰ 450 ’ਚ 5.4kW ਦੀ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਯਾਨੀ ਅਥਰ 450 ਦੇ ਮੁਕਾਬਲੇ ਬਜਾਜ ਚੇਤਕ ਘੱਟ ਪਾਵਰਫੁੱਲ ਹੈ। ਇਨ੍ਹਾਂ ਦੋਵਾਂ ਸਕੂਟਰਾਂ ਦੀ ਬੈਟਰੀ IP67 ਰੇਟਿਡ ਹੈ, ਜਿਸ ਦਾ ਮਤਲਬ ਹੈ ਕਿ 1 ਮੀਟਰ ਢੁੰਘੇ ਪਾਣੀ ’ਚ ਡੁੱਬੇ ਰਹਿਣ ’ਤੇ ਵੀ ਬੈਟਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਯਾਨੀ ਇਨ੍ਹਾਂ ਸਕੂਟਰਾਂ ਨੂੰ ਤੁਸੀਂ ਬਾਰਸ਼ ਦੌਰਾਨ ਵੀ ਚਲਾ ਸਕਦੇ ਹੋ। 

ਬਜਾਜ ਨੇ ਦੱਸਿਆ ਹੈ ਕਿ ਚੇਤਕ ਇਲੈਕਟ੍ਰਿਕ ਦੀ ਬੈਟਰੀ ਰਿਮੂਵ ਨਹੀਂ ਕੀਤੀ ਜਾ ਸਕਦੀ, ਯਾਨੀ ਇਸ ਦੀ ਬੈਟਰੀ ਨੂੰ ਸਕੂਟਰ ਚੋਂ ਕੱਢ ਕੇ ਕਿਤੇ ਦੂਜੀ ਥਾਂ ਚਾਰਜ ਕਰਨ ਦਾ ਆਪਸ਼ਨ ਨਹੀਂ ਹੈ। ਕੰਪਨੀ ਸਕੂਟਰ ਦੇ ਨਾਲ ਇਕ ਇਨਬਿਲਟ ਚਾਰਜਰ ਦੇਵੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਮਾਮੂਲੀ ਲਾਗਤ ’ਤੇ ਇਕ ਹੋਮ ਚਾਰਜਰ ਵੀ ਦਿੱਤਾ ਜਾ ਸਕਦਾ ਹੈ। ਅਥਰ 450 ਨੂੰ 5 amp ਸਾਕੇਟ ਨਾਲ ਪੂਰੀ ਤਰ੍ਹਾਂ ਚਾਰਜ ਕਰਨ ’ਚ ਲਗਭਗ 4 ਘੰਟੇ ਲੱਗਦੇ ਹਨ। ਫਾਸਟ ਚਾਰਜਿੰਗ ਪੁਆਇੰਟ ਨਾਲ ਇਹ 1 ਕਿਲੋਮਟੀਰ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਚੇਤਕ ਇਲੈਕਟ੍ਰਿਕ ’ਚ ਫਾਸਟ ਚਾਰਜਿੰਗ ਸਾਕੇਟ ਸਪੋਰਟ ਨਹੀਂ ਹੈ। ਇਸ ਦੀ ਬੈਟਰੀ ਨੂੰ 5-15 amp ਸੈਕੇਟ ਨਾਲ 3-5 ਘੰਟਿਆਂ ’ਚ ਫੁੱਲ ਚਾਰਜ ਕੀਤਾ ਜਾ ਸਕੇਗਾ।