ਹੋਰ ਵੀ ਦਮਦਾਰ ਹੋਵੇਗੀ ਬਜਾਜ Dominar, ਜੁੜਨਗੇ ਨਵੇਂ ਫੀਚਰਜ਼

Monday, Jan 14, 2019 - 06:03 PM (IST)

ਆਟੋ ਡੈਸਕ– ਭਾਰਤ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਬਜਾਜ ਬਾਜ਼ਾਰ ’ਚ Dominar 400 ਦੇ ਨਵੇਂ ਮਾਡਲ ਨੂੰ ਲਾਂਚ ਕਰਨ ਵਾਲੀ ਹੈ। ਨਵੀਂ ਬਜਾਜ ਡਾਮਿਨਰ 400 ’ਚ ਟੈਲੀਸਕੋਪਿਕ ਫਰੰਟ ਫੋਰਕਸ ਦੀ ਥਾਂ ਇਨਵਰਟਿਡ ਫੋਰਕਸ ਦਿੱਤੇ ਗਏ ਹਨ। ਇਕ ਵੱਡਾ ਬਦਲਾਅ ਐਗਜਾਸਟ ’ਚ ਕੀਤਾ ਗਿਆ ਹੈ, ਬਾਈਕ ’ਚ ਹੁਣ ਟਵਿਨ ਪੋਰਟ ਐਗਜਾਸਟ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਾਈਕ ਦਾ ਇੰਸਟਰੂਮੈਂਟ ਕਲੱਸਟਰ ਵੀ ਬਦਲਿਆ ਗਿਆ ਹੈ। ਹੁਣ ਇਸ ਵਿਚ ਸਾਈਡ ਸਟੈਂਡ ਪੋਜਿਸ਼ਨ ਤੋਂ ਲੈ ਕੇ ਸਰਵਿਸ ਰਿਮਾਇੰਡਰ, ਇੰਜਣ ਕਿਲ ਸਵਿੱਚ, ਆਨ/ਆਫ, ਐਵਰੇਜ ਫਿਊਲ ਐਫਿਸ਼ੀਐਂਸੀ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। PunjabKesari ਇਲਾਵਾ ਬਾਈਕ ਦਾ ਇੰਸਟਰੂਮੈਂਟ ਕਲੱਸਟਰ ਵੀ ਬਦਲਿਆ ਗਿਆ ਹੈ। ਉਥੇ ਹੀ ਬਾਈਕ ’ਚ ਗਿਅਰ ਪੋਜਿਸ਼ਨ ਇੰਡੀਕੇਟਰ ਅਲੱਗ ਤੋਂ ਦਿੱਤਾ ਜਾਵੇਗਾ। ਇਹ ਛੋਟੀ ਸਕਰੀਨ ਵਾਲਾ ਇੰਡੀਕੇਟਰ ਫਿਊਲ ਟੈਂਕ ’ਚ ਲੱਗਾ ਹੋਵੇਗਾ। ਇਸ ਸਕਰੀਨ ’ਚ ਹੀ ਓਡੋਮੀਟਰ ਅਤੇ ਟ੍ਰਿਪ ਮੀਟਰ ਵੀ ਲਗਾਇਆ ਗਿਆ ਹੈ। 

PunjabKesari

ਕੀਮਤ ’ਤੇ ਉਪਲੱਬਧਤਾ
ਹਾਲਾਂਕਿ ਕੰਪਨੀ ਨੇ ਅਜੇ ਇਸ ਬਾਈਕ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦੀ ਲਾਂਚਿੰਗ ਮਾਰਚ 2019 ’ਚ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕੀਮਤ 1.63 ਲੱਖ (ਐਕਸ-ਸ਼ੋਅਰੂਮ, ਦਿੱਲੀ) ਹੋ ਸਕਦੀ ਹੈ। ਦੱਸ ਦੇਈਏ ਕਿ ਇਸ ਬਾਈਕ ਦੇ ਫੀਚਰਜ਼ ਦੀ ਪੂਰੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਏਗੀ। 


Related News