ਜਲਦ ਹੀ ਲਾਂਚ ਹੋਵੇਗੀ Nano ਨਾਲੋਂ ਵੀ ਛੋਟੀ ਕਾਰ, ਇਕ ਲਿਟਰ ਪੈਟਰੋਲ ਨਾਲ ਚੱਲੇਗੀ 36 ਕਿ. ਮੀ.

04/17/2019 1:52:35 PM

ਆਟੋ ਡੈਸਕ– ਟਾਟਾ ਨੈਨੋ ਟਾਟਾ ਮੋਟਰਸ ਵਲੋਂ ਤਿਆਰ ਸਭ ਤੋਂ ਨਵੀਂ ਕਾਰ ਹੈ। ਇਹ ਦੁਨੀਆ ਦੀ ਸਭ ਤੋਂ ਛੋਟੀ ਕਾਰ ਹੈ ਪਰ ਹੁਣ ਸ਼ਾਇਦ ਇਹ ਖਿਤਾਬ ਇਸ ਕੋਲੋਂ ਖੁੱਸ ਸਕਦਾ ਹੈ। ਜਲਦ ਹੀ ਨੈਨੋ ਨਾਲੋਂ ਵੀ ਛੋਟੀ ਕਾਰ ਬਾਜ਼ਾਰ 'ਚ ਆਉਣ ਵਾਲੀ ਹੈ। ਦੇਸ਼ ਦੀ ਪਹਿਲੀ ਕਵਾਰਡੀਸਾਈਕਲ ਨੂੰ ਲੈ ਕੇ ਉਡੀਕ ਖਤਮ ਹੋਣ ਵਾਲੀ ਹੈ ਕਿਉਂਕਿ Bajaj Qute ਦੀ ਲਾਂਚਿੰਗ ਦੀ ਤਰੀਕ ਆ ਗਈ ਹੈ। ਕੰਪਨੀ ਇਸ ਨੂੰ ਭਲਕੇ ਲਾਂਚ ਕਰਨ ਵਾਲੀ  ਹੈ। ਬਜਾਜ ਆਟੋ ਭਾਰਤ ਵਿਚ ਪਹਿਲਾਂ ਤੋਂ ਹੀ ਦੂਜੇ ਬਾਜ਼ਾਰ ਵਿਚ ਬਰਾਮਦ ਲਈ Qute ਦਾ ਨਿਰਮਾਣ ਕਰ ਰਹੀ ਹੈ ਅਤੇ ਹੁਣ ਕੰਪਨੀ ਵਲੋਂ ਭਾਰਤ ਵਿਚ ਇਸ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। Bajaj Qute ਬਿਹਤਰ ਚੌਗਿਰਦਾ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਭੀੜ-ਭੜੱਕੇ ਵਾਲੇ ਖੇਤਰਾਂ ਵਿਚ ਡਰਾਈਵ ਕਰਨ ਅਤੇ ਵਰਤੋਂ ਵਿਚ ਲਿਆਉਣ ਲਈ  ਸਹੂਲਤ ਭਰਿਆ ਹੈ। ਪੈਟਰੋਲ ਵਰਜ਼ਨ ਲਈ 2.64 ਲੱਖ ਰੁਪਏ ਅਤੇ CNG ਵੇਰੀਐਂਟ ਲਈ 2.84 ਲੱਖ ਰੁਪਏ (ਐਕਸ ਸ਼ੋਅਰੂਮ) ਕੀਮਤ ਕਾਫੀ ਜ਼ਿਆਦਾ ਮੰਨੀ ਜਾ ਸਕਦੀ ਹੈ।

ਫੀਚਰਜ਼
Bajaj Qute ਵਿਚ ਪਾਵਰ ਸਪੈਸੀਫਿਕੇਸ਼ਨ ਦੇ ਤੌਰ 'ਤੇ 216cc, ਸਿੰਗਲ-ਸਿਲੰਡਰ, ਟਵਿਨ-ਸਪਾਰਕ ਇੰਜਣ ਦਿੱਤਾ ਗਿਆ ਹੈ, ਜੋ ਮੋਨੋ-ਫਿਊਲ ਵਰਜ਼ਨ ਵਿਚ ਮੁਹੱਈਆ ਹੈ। ਇਸ ਦਾ ਮਤਲਬ ਹੈ ਕਿ ਇਹ ਜਾਂ ਤਾਂ ਪੈਟਰੋਲ ਇੰਜਣ ਨਾਲ ਜਾਂ CNG ਇੰਜਣ ਨਾਲ ਉਤਾਰੀ ਜਾਵੇਗੀ। ਪੈਟਰੋਲ ਵਰਜ਼ਨ ਵਿਚ ਇਹ 5500 rpm 'ਤੇ 13bhp ਦੀ ਪਾਵਰ ਤੇ 4000 rpm 'ਤੇ 18.9 Nm ਦਾ ਟਾਰਕ ਪੈਦਾ ਕਰਦਾ ਹੈ। ਬਜਾਜ ਦਾ CNG ਵੇਰੀਐਂਟ ਸਭ ਤੋਂ ਜ਼ਿਆਦਾ ਵਿਕਣ ਵਾਲਾ ਵੇਰੀਐਂਟ ਹੋ ਸਕਦਾ ਹੈ ਤੇ 3N7 ਇੰਜਣ ਨਾਲ ਇਹ 10bhp ਦੀ ਪਾਵਰ ਤੇ 16Nm ਦਾ ਟਾਰਕ ਪੈਦਾ ਕਰੇਗਾ। ਇਸ ਦਾ ਇੰਜਣ 5-ਸਪੀਡ ਗਿਅਰ ਬਾਕਸ ਨਾਲ ਲੈਸ ਹੋਵੇਗਾ, ਜਿਸ ਵਿਚ 8 ਲਿਟਰ ਵਾਲਾ ਪੈਟਰੋਲ ਟੈਂਕ ਦਿੱਤਾ ਜਾਵੇਗਾ। ਇਹ ਇਕ ਲਿਟਰ ਪੈਟਰੋਲ ਨਾਲ ਲਗਭਗ 36 ਕਿਲੋਮੀਟਰ ਦਾ ਸਫਰ ਤਹਿ ਕਰ ਸਕੇਗੀ ਅਤੇ ਇਸ ਦੀ ਉੱਚ ਰਫਤਾਰ 70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

2012 AUTO EXPO 'ਚ ਕੀਤਾ ਗਿਆ ਸੀ ਪੇਸ਼
Bajaj Qute ਨੂੰ ਸਭ ਤੋਂ ਪਹਿਲਾਂ 2012 AUTO EXPO ਵਿਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਦੇ ਪ੍ਰੋਡਕਸ਼ਨ ਵਰਜ਼ਨ ਨੂੰ ਆਟੋ ਐਕਸਪੋ ਦੇ 2016 ਐਡੀਸ਼ਨ ਵਿਚ ਪੇਸ਼ ਕੀਤਾ ਸੀ। ਇਹ ਸਿਰਫ 2018 ਵਿਚ ਸੀ ਕਿ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਵਾਹਨਾਂ ਦਾ ਨਵਾਂ ਵਰਗ ਬਣਾਉਣ ਦੀ ਮਨਜ਼ੂਰੀ ਦਿੱਤੀ, ਜਿਸ ਨੂੰ ਕਵਾਰਡੀਸਾਈਕਲ ਕਿਹਾ ਜਾਂਦਾ ਹੈ, ਜਿਸ ਕਾਰਨ ਹੁਣ ਭਾਰਤ ਦੀਆਂ ਸੜਕਾਂ 'ਤੇ ਕਾਨੂੰਨੀ ਰੂਪ ਨਾਲ Qute ਦੇਖੀ ਜਾਵੇਗੀ।