ਬਜਾਜ ਦੀ ਛੋਟੀ ਕਾਰ Qute ਲਾਂਚ, ਜਾਣੋ ਕੀਮਤ ਤੇ ਖੂਬੀਆਂ

04/18/2019 5:27:32 PM

ਆਟੋ ਡੈਸਕ– ਬਜਾਜ ਆਟੋ ਨੇ ਅੱਜ ਭਾਰਤ ’ਚ ਆਪਣੀ ਛੋਟੀ ਕਾਰ Qute ਨੂੰ ਲਾਂਚ ਕਰ ਦਿੱਤਾ ਹੈ। ਬਜਾਜ ਦੀ ਕਿਊਟ ਇਕ ਕਵਾਡਰੀਸਾਈਕਲ ਹੈ। ਕਿਊਟ ਨੂੰ ਪੈਟਰੋਲ ਅਤੇ ਸੀ.ਐੱਨ.ਜੀ. ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੇ ਪੈਟਰੋਲ ਵੇਰੀਐਂਟ ਦੀ ਕੀਮਤ ਮੁੰਬਈ ’ਚ 2.48 ਲੱਖ ਰੁਪਏ ਅਤੇ ਸੀ.ਐੱਨ.ਜੀ. ਵੇਰੀਐਂਟ ਦੀ ਕੀਮਤ 2.78 ਲੱਖ ਰੁਪਏ ਹੈ। ਇਸ ਕਵਾਡਰੀਸਾਈਕਲ ਨੂੰ ਪ੍ਰਾਈਵੇਟ ਅਤੇ ਕਮਰਸ਼ਲ ਵ੍ਹੀਕਲ ਦੇ ਤੌਰ ’ਤੇ ਰਜਿਸਟਰ ਕੀਤਾ ਜਾ ਸਕਦਾ ਹੈ। 

ਇੰਜਣ
ਬਜਾਜ ਕਿਊਟ ’ਚ 216 ਸੀਸੀ ਦਾ ਸਿੰਗਲ ਲਿਕੁਇਡ ਕੂਲ DTSi ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5,500rpm ’ਤੇ 13bhp ਦੀ ਪਾਵਰ ਪੈਦਾ ਕਰਦਾ ਹੈ। ਉਥੇ ਹੀ 4,000rpm ’ਤੇ ਇਹ ਇੰਜਣ 18.9Nm ਦਾ ਟਾਰਕ ਪੈਦਾ ਕਰਦਾ ਹੈ। ਸੀ.ਐੱਸ.ਜੀ. ਵੇਰੀਐਂਟ ਦੀ ਗੱਲ ਕਰੀਏ ਤਾਂ ਇਹ 5,500rpm ’ਤੇ 11bhp ਦੀ ਪਾਵਰ ਦੇਣ ਦੇ ਨਾਲ 4,000rpm ’ਤੇ 16.1Nm ਦਾ ਟਾਰਕ ਪੈਦਾ ਕਰਦਾ ਹੈ।

ਬੈਠ ਸਕਣਗੇ 4 ਲੋਕ
ਇਸ ਕਵਾਡਰੀਸਾਈਕਲ ’ਚ ਡੈਸ਼ਬੋਰਡ ਮਾਊਂਟਿਡ ਫਾਈਵ-ਸਪੀਡ ਸੀਕਵੈਂਸ਼ਲ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਛੋਟਾ ਇੰਜਣ ਹੋਣਕਾਰਨ ਕਿਊਟ 35 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੇ ਹੀ। ਸੀ.ਐੱਨ.ਜੀ. ਵੇਰੀਐਂਟ ਦੀ ਗੱਲ ਕਰੀਏ ਤਾਂ ਇਕ ਕਿਲੋਗ੍ਰਾਮ ਸੀ.ਐੱਨ.ਜੀ. ’ਚ ਕਿਊਟ 43 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦੀ ਹੈ।

ਲਗੇਜ ਰੱਖਣ ਲਈ ਵੀ ਹੈ ਕਾਫੀ ਥਾਂ
425 ਕਿਲੋਗ੍ਰਾਮ ਭਾਰ ਵਾਲੀ ਕਿਊਟ ਦੇ ਬੂਟ ’ਚ 20 ਕਿਲੋਗ੍ਰਾਮ ਤਕ ਦਾ ਲਗੇਜ ਰੱਖਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਇਸ ਕਵਾਡਰੀਸਾਈਕਲ ਦੀ ਛੱਤ ’ਤੇ ਮੌਜੂਦ ਕੈਰੀਅਰ 40 ਕਿਲੋਗ੍ਰਾਮ ਦੇ ਭਾਰ ਨੂੰ ਸੰਭਾਲ ਸਕਦਾ ਹੈ। ਕਿਊਟ ਦੀ ਲੰਬਾਈ 2,752mm, ਚੌੜਾਈ 1,312mm, ਉਚਾਈ 1,622mm ਅਤੇ ਵ੍ਹੀਲਬੇਸ 1,925 ਹੈ। ਹਾਲਾਂਕਿ ਬਜਾਜ ਕਿਊਟ ’ਚ ਡਿਸਕ ਬ੍ਰੇਕ ਅਤੇ ਏਅਰ ਕੰਡੀਸ਼ਨ ਫੀਚਰ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ। ਬਜਾਜ ਕਿਊਟ ਨੂੰ ਦੇਸ਼ ਦੇ 20 ਰਾਜਾਂ ’ਚ ਕਮਰਸ਼ਲ ਵ੍ਹੀਕਲ ਅਤੇ 15 ਰਾਜਾਂ ’ਚ ਪ੍ਰਾਈਵੇਟ ਵ੍ਹੀਕਲ ਦੇ ਤੌਰ ’ਤੇ ਰਜਿਸਟਰ ਕੀਤਾ ਜਾ ਸਕਦਾ ਹੈ।