Bajaj Pulsar 250F ਦਾ ਟੀਜ਼ਰ ਆਇਆ ਸਾਹਮਣੇ, ਦਿਸੀ ਬਾਈਕ ਦੀ ਜ਼ਬਰਦਸਤ ਲੁੱਕ

10/21/2021 6:07:27 PM

ਆਟੋ ਡੈਸਕ– ਬਜਾਜ ਆਟੋ ਭਾਰਤ ’ਚ ਪਲਸਰ ਬ੍ਰਾਂਡ ਦੇ ਸ਼ਾਨਦਾਰ 20 ਸਾਲ ਦਾ ਜਸ਼ਨ ਮਨਾ ਰਿਹਾ ਹੈ। ਪਹਿਲਾ ਪਲਸਰ ਮੋਟਰਸਾਈਕਲ ਭਾਰਤ ’ਚ ਸਾਲ 2001 ’ਚ ਲਾਂਚ ਕੀਤਾ ਗਿਆ ਸੀ ਅਤੇ ਪਿਛਲੇ ਕੁਝ ਸਾਲਾਂ ’ਚ ਪਲਸਰ ਬ੍ਰਾਂਡ ਨੇ ਭਾਰਤ ’ਚ ਕਿਫਾਇਤੀ ਸਪੋਰਟਸ ਮੋਟਰਸਾਈਕਲ ਸੈਗਮੈਂਟ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। 20 ਸਾਲਾਂ ਬਾਅਦ ਕੰਪਨੀ ਹੁਣ ਫਿਰ ਪਲਸਰ ਦੇ ਨਵੇਂ ਮਾਡਲ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬਿਲਕੁਲ ਨਵਾਂ ਬਜਾਜ ਪਲਸਰ 250 ਸੀਰੀਜ਼ 28 ਅਕਤੂਬਰ, 2021 ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਅਧਿਕਾਰਤ ਲਾਂਚ ਤੋਂ ਪਹਿਲਾਂ, ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀਡੀਓ ਜਾਰੀ ਕਰਕੇ ਪਲਸਰ 250ਐੱਫ ਦੀ ਝਲਕ ਵਿਖਾਈ ਹੈ। 

 

ਨਵੇਂ ਬਜਾਜ ਪਲਸਰ 250 ਨੂੰ ਪਹਿਲਾਂ ਵੀ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਬਜਾਜ ਪਲਸਰ ਦੀ ਇਸ ਸੀਰੀਜ਼ ’ਚ ਦੋ ਮੋਟਰਸਾਈਕਲ ਹੋਣਗੇ, ਇਕ ਨੇਕਡ ਸਟ੍ਰੀਟਫਾਈਟਰ ਅਤੇ ਦੂਜਾ ਸੈਮੀ-ਫੇੱਰਡ, ਜਿਸ ਨੂੰ ਪਲਸਰ 250ਐੱਫ ਕਿਹਾ ਜਾ ਰਿਹਾ ਹੈ। ਦੋਵਾਂ ਮੋਟਰਸਾਈਕਲਾਂ ’ਚ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਇਕ ਆਲ-ਐੱਲ.ਈ.ਡੀ. ਪ੍ਰਾਜੈਕਟਰ ਹੈੱਡਲੈਂਪ, ਇਕ ਐੱਲ.ਈ.ਡੀ. ਟੇਲਲੈਂਪ ਅਤੇ ਇਥੋਂ ਤਕ ਕਿ ਐੱਲ.ਈ.ਡੀ. ਇੰਡੀਕੇਟਰਸ ਵੀ ਮਿਲਣਗੇ। ਹਾਲ ਹੀ ’ਚ ਜਾਰੀ ਹੋਈ ਟੀਜ਼ਰ ਵੀਡੀਓ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਪਲਸਰ 250ਐੱਫ ’ਚ ਇਕ ਆਲ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਸਟੱਬੀ ਐਗਜਾਸਟ ਅਤੇ ਬੈਲੀ ਪੈਨ ਮਿਲ ਸਕਦਾ ਹੈ। 

PunjabKesari


Rakesh

Content Editor

Related News