Bajaj Dominar 250 ਬਾਈਕ ਲਾਂਚ, ਇੰਨੀ ਹੈ ਕੀਮਤ

03/12/2020 10:21:31 AM

ਆਟੋ ਡੈਸਕ– ਬਜਾਜ ਆਟੋ ਨੇ ਆਖਿਰਕਾਰ ਆਪਣੀ ਡੋਮਿਨਾਰ 250 ਬਾਈਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਕੀਮਤ 1.60 ਲੱਖ ਰੁਪਏ ਰੱਖੀ ਗਈ ਹੈ। ਬਾਈਕ ਦੀ ਬੁਕਿੰਗਸ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਡਲਿਵਰੀ ਵੀ ਕੰਪਨੀ ਜਲਦ ਹੀ ਸ਼ੁਰੂ ਕਰ ਦੇਵੇਗੀ। 
- ਬਜਾਜ ਡਾਮਿਨਾਰ 250 ਦੇ ਡਿਜ਼ਾਈਨ ਨੂੰ ਕੰਪਨੀ ਨੇ ਡੋਮਿਨਾਰ 400 ਵਰਗਾ ਹੀ ਰੱਖਿਆ ਹੈ ਪਰ ਬਾਈਕ ਦੀ ਕੀਮਤ ਘੱਟ ਰੱਖਣ ਦੇ ਟੀਚੇ ਨੂੰ ਲੈ ਕੇ ਕੁਝ ਬਦਲਾਅ ਜ਼ਰੂਰ ਕੀਤੇ ਹਨ। ਇਸ ਬਾਈਕ ਦੇ ਟੈਂਕ ’ਤੇ ਸ਼ਾਨਦਾਰ ਗ੍ਰਾਫਿਕਸ ਦਿੱਤੇ ਗਏ ਹਨ ਅਤੇ ਇਸ ਨੂੰ ਦੋ ਰੰਗਾਂ- ਕੈਨਯਾਨ ਰੈੱਡ ਅਤੇ ਵਾਈਨ ਬਲੈਕ ’ਚ ਖਰੀਦਿਆ ਜਾ ਸਕੇਗਾ। ਇਸ ਬਾਈਕ ’ਚ ਨਵੇਂ ਡਿਜ਼ਾਈਨ ਦਾ ਇੰਸਟਰੂਮੈਂਟ ਕਲੱਸਟਰ ਲਗਾਇਆ ਗਿਆ ਹੈ ਜੋ ਟਾਈਮ, ਗਿਅਰ ਪੋਜੀਸ਼ਨ ਅਤੇ ਟ੍ਰਿਪ ਆਦਿ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। 

ਇੰਜਣ
ਬਜਾਜ ਡੋਮਿਨਾਰ 250 ’ਚ BS-6 248.8 cc ਦਾ ਲਿਕਵਿਡ ਕੂਲਡ ਇੰਜਣ ਲੱਗਾ ਹੈ ਜੋ 27 bhp ਦੀ ਪਾਵਰ ਅਤੇ 23.5 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਟੂਅਰਿੰਗ ਨੂੰ ਧਿਆਨ ’ਚ ਰੱਖਦੇ ਹੋਏ ਡੋਮਿਨਾਰ 250 ’ਚ 13 ਲੀਟਰ ਦਾ ਫਿਊਲ ਟੈਂਕ ਲੱਗਾ ਹੈ। 

ਬਜਾਜ ਆਟੋ ਨੇ ਇਸ ਬਾਈਕ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਬਾਈਕ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 10.5 ਸੈਕਿੰਡ ’ਤੇ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 132 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ। 

ਸੇਫਟੀ ਫੀਚਰ
ਬਜਾਜ ਡੋਮਿਨਾਰ 250 ’ਚ ਬ੍ਰੇਕਿੰਗ ਲਈ ਫਰੰਟ ’ਚ 300mm ਦੀ ਡਿਸਕ ਬ੍ਰੇਕ ਅਤੇ ਰੀਅਰ ’ਚ 230mm ਦੀ ਡਿਸਕ ਬ੍ਰੇਕ ਲਗਾਈ ਗਈ ਹੈ। ਇਸ ਬਾਈਕ ’ਚ ਡਿਊਲ ਚੈਨਲ ABS ਸਟੈਂਡਰਡ ਰੂਪ ’ਚ ਮਿਲੇਗਾ।

ਇਹ ਵੀ ਪੜ੍ਹੋ– KTM 790 Duke ’ਤੇ ਮਿਲ ਰਿਹਾ ਹੈ ਬੰਪਰ ਡਿਸਕਾਊਂਟ