ਬਜਾਜ ਆਟੋ ਨੇ ਲਾਂਚ ਕੀਤੀ CT110 ਬਾਈਕ, ਜਾਣੋ ਕੀਮਤ

07/23/2019 12:47:10 AM

ਨਵੀਂ ਦਿੱਲੀ— ਬਜਾਜ ਆਟੋ ਨੇ ਸੋਮਵਾਰ ਨੂੰ ਆਪਣੀ ਨਵੀਂ Bajaj CT110 ਦੋ ਵੇਰੀਅੰਟ-ਕਿਕ ਸਟਾਰਟ ਤੇ ਇਲੈਕਟ੍ਰਿਕ ਸਟਾਰਟ 'ਚ ਬਾਜ਼ਾਰ 'ਚ ਆ ਗਈ ਹੈ। ਇਸ ਦੀ ਕੀਮਤ ਕ੍ਰਮਵਾਰ 37,997 ਰੁਪਏ ਤੇ 44,480 ਰੁਪਏ ਹੈ। ਬਜਾਜ ਦੀ ਇਹ ਨਵੀਂ ਬਾਈਕ ਤਿੰਨ ਨਵੇਂ ਕਲਰਜ਼ 'ਚ ਮੌਜ਼ੂਦ ਹੈ, ਜਿਨ੍ਹਾਂ 'ਚ ਬਲੂ ਸਟਿਕਰਸ ਨਾਲ ਗਲਾਸ ਆਬੂਨੀ ਬਲੈਕ, ਯੈਲੋ ਸਟਿਕਰਸ ਨਾਲ ਮੈਟ ਆਲਿਵ ਗ੍ਰੀਮ ਅਤੇ ਰੈਡ ਸਟਿਕਰਸ ਨਾਲ ਗਲਾਸ ਫਲੇਮ ਰੈਡ ਸਟਿਕਰਸ ਨਾਲ ਗਲਾਸ ਫਲੇਮ ਰੈਡ ਸ਼ਾਮਲ ਹੈ।
ਕੰਪਨੀ ਨੇ ਕਿਹਾ ਹੈ ਕਿ ਨਵੀਂ ਸੀ.ਟੀ. 110 ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਖਰਾਬ ਸੜਕਾਂ 'ਤੇ ਵੀ ਬਿਹਤਰ ਤਰੀਕੇ ਨਾਲ ਚੱਲ ਸਕੇ। ਬਾਜਾਜ ਆਟੋ ਦੇ ਮੋਟਰਸਾਇਕਲ ਬਿਜਨੈਸ ਪ੍ਰੈਜ਼ੀਡੈਂਟ ਸਾਰੰਗ ਕਰਾਡੇ ਨੇ ਕਿਹਾ, 'ਸੀ.ਟੀ. ਰੈਂਜ ਉਨ੍ਹਾਂ ਗਾਹਕਾਂ ਲਈ ਹੈ, ਜਿਨ੍ਹਾਂ ਨੇ ਕਿਫਾਇਤੀ ਕੀਮਤ 'ਤੇ ਚੰਗੀ ਬਾਈਕ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਕੰਪਨੀ ਹਾਲੇ ਤਕ ਸੀ.ਟੀ. ਰੇਂਜ ਦੀ 50 ਲੱਖ ਬਾਈਕਸ ਵੇਚ ਚੁੱਕੀ ਹੈ।

ਬਜਾਜ ਸੀ.ਟੀ.110 ਕੰਪਨੀ ਦੀ ਸੀ.ਟੀ. 100 ਬਾਈਕ 'ਤੇ ਆਧਾਰਿਤ ਹੈ ਪਰ ਲੁਕ 'ਚ ਉਸ ਤੋਂ ਕਾਫੀ ਅਲਗ ਹੈ। ਸੀ.ਟੀ. 100 ਤੋਂ ਵੱਖਰੀ ਲੁਕ ਦੇਣ ਲਈ ਬਜਾਜ ਸੀ.ਟੀ. 110 'ਚ ਟੈਂਕ ਪੈਡਸ ਤੇ ਨਵੇਂ ਗ੍ਰਾਫਿਕਸ ਦਿੱਤੇ ਗਏ ਹਨ। ਇਸ ਦੇ ਇੰਜਣ, ਗੀਅਰ ਬਾਕਸ, ਫੋਰਕ, ਵੀਲਜ਼, ਹੈਂਡਬਾਲ ਤੇ ਗ੍ਰੈਬ-ਰੇਲਸ ਬਲੈਕ ਕਲਰ 'ਚ ਹੈ।
ਨਵੀਂ ਬਾਈਕ 'ਚ ਲੰਬੀ ਤੇ ਆਰਾਮਦਾਇਕ ਸੀਟ, ਉੱਚਾ ਗ੍ਰਾਉਂਡ ਕਲੀਅਰੈਂਸ ਤੇ ਮਜ਼ਬੂਤ ਤੇ ਵੱਡੇ ਕ੍ਰੈਸ਼ ਗਾਰਡ ਦਿੱਤੇ ਗਏ ਹਨ। ਟੈਲੇਸਕੋਪਿਕ ਫੋਰਕਸ ਤੇ ਮਿਰਰਸ ਲਈ ਰਬੜ ਕਵਰ ਦਿੱਤੇ ਗਏ ਹਨ। ਇਸ ਬਾਈਕ 'ਚ ਸੈਮੀ-ਨਾਬੀ ਟਾਇਰ ਹੈ, ਜਿਨ੍ਹਾਂ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਇਹ ਟਾਇਰ ਹਰ ਤਰ੍ਹਾਂ ਦੀ ਸੜਕ ਲਈ ਬਿਹਤਰ ਹੈ।
ਬਾਈਕ 'ਚ 115 ਸੀ.ਸੀ. ਦਾ ਇੰਜਣ ਹੈ, ਜੋ 8.6 ਬੀ.ਐੱਚ.ਪੀ. ਦਾ ਪਾਵਰ ਤੇ 9.81 ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਇੰਜਣ 4 ਸਪੀਡ ਗੀਅਰ ਬਾਕਸ ਨਾਲ ਲੈਸ ਹੈ। ਬਾਈਕ ਦੇ ਦੋਵੇਂ ਪਾਸੇ ਡਰਮ ਬ੍ਰੇਕ ਹੈ ਕੇ ਇਹ ਸੀ.ਬੀ.ਐੱਸ. ਨਾਲ ਲੈਸ ਹੈ। ਨਵੀਂ ਬਾਈਕ ਦੇਸ਼ ਭਰ 'ਚ ਕੰਪਨੀ ਦੀ ਡੀਲਰਸ਼ਿਪ 'ਤੇ ਉਪਲੱਬਧ ਹੈ।

Inder Prajapati

This news is Content Editor Inder Prajapati