ਭਾਰਤ ’ਚ ਲਾਂਚ ਹੋਈ ਆਡੀਓ ਬੇਸਡ ਸੋਸ਼ਲ ਮੀਡੀਆ Swell ਐਪ

06/11/2021 3:38:41 PM

ਗੈਜੇਟ ਡੈਸਕ– ਆਡੀਓ ਬੈਸਡ ਸੋਸ਼ਲ ਮੀਡੀਆ Swell ਐਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਐਪ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਉਪਲੱਬਧ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ Swell ਇਕ ਲਾਈਟਵੇਟ ਐਪ ਹੈ, ਜਿਸ ਦਾ ਸਾਈਜ਼ ਸਿਰਫ਼ 14 ਐੱਮ.ਬੀ. ਹੈ। ਇਸ ਪਲੇਟਫਾਰਮ ’ਤੇ ਤੁਸੀਂ ਕਿਸੇ ਵੀ ਯੂਜ਼ਰ ਨੂੰ ਆਸਾਨੀ ਨਾਲ ਫਾਲੋ ਕਰ ਸਕਦੇ ਹਨ, ਇਸ ਤੋਂ ਇਲਾਵਾ ਪੋਸਟ ’ਤੇ ਕੁਮੈਂਟ ਅਤੇ ਲਾਈਕ ਕਰਨ ਦੀ ਵੀ ਸੁਵਿਧਾ ਮਿਲਦੀ ਹੈ। ਤੁਸੀਂ ਇਸ ’ਤੇ ਫੋਟੋ ਦੇ ਨਾਲ ਆਡੀਓ ਨੂੰ ਵੀ ਪੋਸਟ ਕਰ ਸਕਦੇ ਹੋ। 

Swell ਦੇ ਕੋ-ਫਾਊਂਡਰ ਆਰਿਸ਼ ਅਲੀ ਨੇ ਦੱਸਿਆ ਕਿ ਇਸ ਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਹੈ। Swell ਬਾਕੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਅਲੱਗ ਹੈ ਕਿਉਂਕਿ ਇਥੇ ਗੱਲਬਾਤ ਦੌਰਾਨ ਇਕ-ਦੂਜੇ ਨੂੰ ਸਮਝਣ ’ਚ ਵੀ ਕਾਫੀ ਮਦਦ ਮਿਲਣ ਵਾਲੀ ਹੈ। ਭਾਰਤ ਸਰਕਾਰ ਦੀਆਂ ਨਵੀਆਂ ਸੋਸ਼ਲ ਮੀਡੀਆ ਗਾਈਡਲਾਈਨਜ਼ ਦਾ Swell ਪਲੇਟਫਾਰਮ ਪੂਰੀ ਤਰ੍ਹਾਂ ਪਾਲਣ ਕਰਦਾ ਹੈ। 

ਦੱਸ ਦੇਈਏ ਕਿ Clubhouse ਵੀ ਇਕ ਰੀਅਲ ਟਾਈਮ ਆਡੀਓ ਚੈਟ ਬੇਸਡ ਸੋਸ਼ਲ ਮੀਡੀਆ ਪਲੇਟਫਾਰਮ ਹੈ ਪਰ ਇਸ ’ਤੇ ਐਕਟਿਵ ਰਹਿਣਲਈ ਤੁਹਾਨੂੰ ਸਮਾਂ ਕੱਢਣਾ ਪੈਂਦਾ ਹੈ ਜਦਕਿ ਇਸੇ ਦੇ ਉਲਟ Swell ਨੂੰ ਕਿਸੇ ਵੀ ਸਮੇਂ ਤੁਸੀਂ ਇਸਤੇਮਾਲ ਕਰ ਸਕਦੇ ਹੋ। 

Rakesh

This news is Content Editor Rakesh