Audi Q8 ਦਾ ਸੈਲੀਬ੍ਰੇਸ਼ਨ ਐਡੀਸ਼ਨ ਭਾਰਤ ’ਚ ਲਾਂਚ, ਸਟੈਂਡਰਡ ਮਾਡਲ ਤੋਂ 34 ਲੱਖ ਰੁਪਏ ਘੱਟ ਹੈ ਕੀਮਤ

10/09/2020 2:25:34 PM

ਆਟੋ ਡੈਸਕ– ਆਡੀ ਇੰਡੀਆ ਨੇ ਭਾਰਤ ’ਚ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਪਣੀ ਨਵੀਂ Audi Q8 ਸੈਲੀਬ੍ਰੇਸ਼ਨ ਐਡੀਸ਼ਨ ਲਾਂਚ ਕਰ ਦਿੱਤੀ ਹੈ। ਇਹ Audi Q8 ਆਪਣੇ ਸਟੈਂਡਰਡ ਮਾਡਲ ਤੋਂ ਕਰੀਬ 34 ਲੱਖ ਰੁਪਏ ਸਸਤੀ ਹੈ। ਇਸ ਕਾਰ ਨੂੰ ਕੰਪਨੀ ਨੇ 98.98 ਲੱਖ ਰੁਪਏ ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਖਾਰ ਦੇ ਸਟੈਂਡਰਡ ਐਡੀਸ਼ਨ ਦੀ ਕੀਮਤ 1 ਕਰੋੜ, 33 ਲੱਖ ਰੁਪਏ ਹੈ। ਭਾਰਤ ’ਚ ਇਸ ਕਾਰ ਦਾ ਮੁਕਾਬਲਾ BMW X6, Mercedes-AMG GLE 53 4MATIC+ Coupe ਅਤੇ Porsche Cayenne Coupe ਵਰਗੀਆਂ ਕਾਰਾਂ ਨਾਲ ਹੋਵੇਗਾ। 

ਆਡੀ ਫੋਨ ਬਾਕਸ ਲਾਈਟ ਵਾਇਰਲੈੱਸ ਚਾਰਜਿੰਗ ਸਿਸਟਮ
ਇਸ ਕਾਰ ’ਚ ਆਡੀ ਫੋਨ ਬਾਕਸ ਦੀ ਥਾਂ ਆਡੀ ਫੋਨ ਬਾਕਸ ਲਾਈਟ ਵਾਇਰਲੈੱਸ ਚਾਰਜਿੰਗ ਸਿਸਟਮ ਦਿੱਤਾ ਗਿਆ ਹੈ। ਸੈਲੀਬ੍ਰੇਸ਼ਨ ਐਡੀਸ਼ਨ ’ਚ ਆਪਰੇਟਿੰਗ ਬਟਨ ਮੈਟ ਬਲੈਕ ਫਿਨਿਸ਼ ਨਾਲ ਆਉਂਦੇ ਹਨ ਜਦਕਿ ਸਟੈਂਡਰਡ ਮਾਡਲ ’ਚ ਐਲਮੀਨੀਅਮ ਦੇ ਬਟਨ ਦੀ ਵਰਤੋਂ ਕੀਤੀ ਗਈ ਹੈ। 

ਇਸ ਐਡੀਸ਼ਨ ’ਚ ਅਡਾਪਟਿਵ ਸਸਪੈਂਸ਼ਨ ਦੀ ਥਾਂ ਸਟੈਂਡਰਡ ਸਸਪੈਂਸ਼ਨ ਦਿੱਤਾ ਗਿਆ ਹੈ ਜੋ ਡੈਂਪਰ ਕੰਟਰੋਲ ਨਾਲ ਆਉਂਦਾ ਹੈ। ਕਾਰ ’ਚ Bang & Olufsen ਆਡੀਓ ਸਿਸਟਮ ਦੀ ਥਾਂ ਸਟੈਂਡਰਡ ਆਡੀ ਆਡੀਓ ਸਿਸਟਮ ਦਿੱਤਾ ਗਿਆ ਹੈ। 

ਇਸ ਕਾਰ ’ਚ HD Matrix LED ਹੈੱਡਲੈਂਪਸ, ਡਿਊਲ ਟੱਚਸਕਰੀਨ, ਹੈਪਟਿਕ ਰਿਸਪਾਂਸ, MMI ਨੈਵਿਗੇਸ਼ਨ, ਆਡੀਓ ਵਰਚੁਅਲ ਕਾਕਪਿਟ, ਆਡੀ ਸਮਾਰਟਫੋਨ ਇੰਟਰਫੇਸ, ਪੈਨਾਰੋਮਿਕ ਸਨਰੂਫ ਵਰਗੇ ਕਈ ਜ਼ਬਰਦਸਤ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ’ਚ 8 ਏਅਰਬੈਗਸ, ਐਂਬੀਅੰਟ ਲਾਈਟਨਿੰਗ ਅਤੇ ਆਡੀ ਪਾਰਕ ਅਸਿਸਟੈਂਟ ਵਰਗੇ ਫੀਚਰਜ਼ ਵੀ ਮੌਜੂਦ ਹਨ। 

Rakesh

This news is Content Editor Rakesh