Audi A4 ਦਾ ਨਵਾਂ ਮਾਡਲ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਹੋਰ ਖੂਬੀਆਂ

01/05/2021 2:44:50 PM

ਆਟੋ ਡੈਸਕ– ਆਡੀ ਨੇ ਆਖ਼ਿਰਕਾਰ ਆਪਣੀ ਪ੍ਰੀਮੀਅਮ ਸੇਡਾਨ ਕਾਰ ਏ4 ਦੇ ਫੇਸਲਿਫਟ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 42.34 ਲੱਖ ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦੇ ਟਾਪ ਟੈਕਨਾਲੋਜੀ ਮਾਡਲ ਦੀ ਕੀਮਤ 67 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ਦੀ ਬੁਕਿੰਗ ਕੰਪਨੀ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਆਡੀ ਏ4 ਫੇਸਲਿਫਟ ਨੂੰ ਦੋ ਮਾਡਲਾਂ- ਪ੍ਰੀਮੀਅਮ ਪਲੱਸ ਅਤੇ ਟੈਕਨਾਲੋਜੀ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਦਾ ਉਤਪਾਦਨ ਸ਼ੁਰੂ ਕੀਤਾ ਜਾ ਚੁੱਕਾ ਹੈ। ਅਜਿਹੇ ’ਚ ਜਲਦੀ ਹੀ ਇਸ ਕਾਰ ਨੂੰ ਡੀਲਰਸ਼ਿਪ ’ਚ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ

ਕਈ ਬਦਲਾਵਾਂ ਨਾਲ ਲਿਆਈ ਗਈ ਹੈ ਆਡੀ ਏ4
ਪਹਿਲਾਂ ਨਾਲੋਂ ਜ਼ਿਆਦਾ ਸੁਪੋਰਟੀ ਅਤੇ ਆਕਰਸ਼ਕ ਵਿਖਣ ਵਾਲੀ ਆਡੀ ਏ4 ਫੇਸਲਿਫਟ ਨੂੰ ਇਸ ਵਾਰ ਕਈ ਬਦਲਾਵਾਂ ਨਾਲ ਲਿਆਇਆ ਗਿਆ ਹੈ। ਇਸ ਵਿਚ ਨਵੀਂ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਟੇਲਲੈਂਪ ਅਤੇ ਟਾਪ ਮਾਡਲ ’ਚ ਮੈਟ੍ਰਿਕਸ ਐੱਲ.ਈ.ਡੀ. ਟੈਕਨਾਲੋਜੀ ਦਿੱਤੀ ਗਈ ਹੈ। ਇਸ ਵਿਚ ਆਟੋਮੈਟਿਕ ਹਾਈਬੀਮ ਫੀਚਰ ਵੀ ਮਿਲਦਾ ਹੈ। ਇਸ ਵਿਚ ਪਹਿਲਾਂ ਨਾਲੋਂ ਵੱਡੀ ਫਰੰਟ ਗਰਿੱਲ ਵੇਖਣ ਨੂੰ ਮਿਲੀ ਹੈ। 

ਇਹ ਵੀ ਪੜ੍ਹੋ– Airtel ਦੇ ਇਸ ਸਸਤੇ ਪਲਾਨ ’ਚ ਰੋਜ਼ਾਨਾ ਮਿਲ ਰਿਹੈ 1.5GB ਡਾਟਾ

ਐੱਸ ਮਾਡਲ ’ਚ ਮਿਲਣਗੇ 19 ਇੰਚ ਦੇ ਅਲੌਏ ਵ੍ਹੀਲਸ
ਏ4 ਫੇਸਲਿਫਟ ਦੇ ਐੱਸ. ਮਾਡਲ ’ਚ 19 ਇੰਚ ਦੇ ਅਲੌਏ ਵ੍ਹੀਲਸ ਦਿੱਤੇ ਗਏ ਹਨ ਜਦਕਿ ਹੋਰ ਮਾਡਲਾਂ ’ਚ 17 ਇੰਚ ਅਤੇ 18 ਇੰਚ ਦੇ ਅਲੌਏ ਵ੍ਹੀਲਸ ਮਿਲਦੇ ਹਨ। ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ। ਉਥੇ ਹੀ 12.3 ਇੰਚ ਦੀ ਡਿਜੀਟਲ ਡਰਾਈਵਰ ਇਨਫਾਰਮੇਸ਼ਨ ਡਿਸਪਲੇਅ, ਇਲੈਕਟ੍ਰਿਕਲ ਫੋਲਡਿੰਗ ਓ.ਆਰ.ਵੀ.ਐੱਮ., ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ, ਮਲਟੀਪਲ ਡਰਾਈਵਰ ਅਸਿਸਟੈਂਸ ਸਿਸਟਮ ਸਮੇਤ ਕਈ ਨਵੇਂ ਫੀਚਰਜ਼ ਵੇਖਣ ਨੂੰ ਮਿਲਦੇ ਹਨ। 

ਇਹ ਵੀ ਪੜ੍ਹੋ– ਵਟਸਐਪ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ, ਇਸ ਖ਼ਾਸ ਦਿਨ ਕੀਤੀ ਗਈ ਸਭ ਤੋਂ ਜ਼ਿਆਦਾ ਵੀਡੀਓ ਕਾਲਿੰਗ

ਪਾਵਰਫੁਲ 2.0 ਲੀਟਰ ਇੰਜਣ
ਆਡੀ ਏ4 ਫੇਸਲਿਫਟ ’ਚ ਸਿਰਫ 2.0 ਲੀਟਰ ਦਾ ਚਾਰ ਸਿਲੰਡਰ ਟੀ.ਐੱਫ.ਐੱਸ.ਆਈ. ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 190 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 7.3 ਸਕਿੰਟਾਂ ’ਚ ਫੜ੍ਹ ਲੈਂਦੀ ਹੈ। ਇਸ ਵਿਚ 7 ਸਪੀਡ ਸਟ੍ਰੋਨਿਕ ਗਿਅਰਬਾਕਸ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– OnePlus ਯੂਜ਼ਰਸ ਲਈ ਖ਼ੁਸ਼ਖ਼ਬਰੀ, ਇਨ੍ਹਾਂ ਸਮਾਰਟਫੋਨਾਂ ਨੂੰ ਵੀ ਮਿਲੇਗੀ ਸਭ ਤੋਂ ਵੱਡੀ ਅਪਡੇਟ

5 ਡਰਾਈਵਿੰਗ ਮੋਡਸ
ਆਡੀ ਏ4 ਫੇਸਲਿਫਟ ’ਚ 5 ਡਰਾਈਵਿੰਗ ਮੋਡਸ ਐਫਿਸ਼ੀਐਂਸੀ, ਕੰਫਰਟ, ਆਟੋ, ਡਾਇਨਾਮਿਕ ਅਤੇ ਇੰਡਵਿਜੁਅਲ ਮਿਲਦੇ ਹਨ ਜੋ ਕਿ ਡਰਾਈਵਿੰਗ ਨੂੰ ਬਿਹਤਰ ਅਤੇ ਆਸਾਨ ਬਣਾ ਦਿੰਦੇ ਹਨ। ਆਡੀ ਦਾ ਕਹਿਣਾ ਹੈ ਕਿ ਏ4 ਤੋਂ ਬਾਅਦ ਕੰਪਨੀ ਨਵੇਂ ਸਾਲ ’ਚ ਕਈ ਨਵੇਂ ਮਾਡਲ ਲਿਆਉਣ ਵਾਲੀ ਹੈ ਅਤੇ ਇਸ ਦੀ ਤਿਆਰੀ ਚੱਲ ਰਹੀ ਹੈ। ਆਡੀ ਏ4 ਫੇਸਲਿਫਟ ਭਾਰਤ ’ਚ ਮਰਸਡੀਜ਼ ਬੈਂਜ਼, ਸੀ-ਕਲਾਸ, ਜੈਗੁਆਰ ਐਕਸ.ਆਈ. ਅਤੇ ਬੀ.ਐੱਮ.ਡਬਲਯੂ. 3 ਸੀਰੀਜ਼ ਨੂੰ ਜ਼ਬਰਦਸਤ ਟੱਕਰ ਦੇਣ ਵਾਲੀ ਹੈ।

Rakesh

This news is Content Editor Rakesh