ਜਲਦ ਹੀ ਉੱਡਣ ਵਾਲੀ ਟੈਕਸੀ ਦੀ ਕਰ ਸਕੋਗੇ ਸਵਾਰੀ, Audi ਨੇ ਕੀਤਾ ਪਹਿਲਾ ਟੈਸਟ
Wednesday, Nov 28, 2018 - 02:44 PM (IST)
ਆਟੋ ਡੈਸਕ-ਐਸਟਟਰਡਮ 'ਚ ਹੋਏ ਡਰੋਨ ਵੀਕ 'ਚ ਵਿਸ਼ਵ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਆਡੀ, ਏਅਰਬਸ ਤੇ ਇਟਲਡਿਜ਼ਾਈਨ ਨੇ ਹੱਵਾ 'ਚ ਉੱਡਣ ਵਾਲੇ ਤੇ ਜ਼ਮੀਨ 'ਤੇ ਚੱਲਣ ਵਾਲੇ ਡਰਾਈਵਿੰਗ ਪ੍ਰੋਟੋਟਾਈਪ 'ਪਾਪ ਅਪ ਨੈਕਸਟ ਨੂੰ ਪੇਸ਼ ਕੀਤਾ ਹੈ। ਉੱਡਣ ਵਾਲੀ ਟੈਕਸੀ ਦੇ ਇਸ ਕੰਸੈਪਟ 'ਚ ਪੈਸੇਂਜਰ ਲੈ ਜਾਣ ਦੀ ਸਮਰੱਥਾ ਵਾਲੇ ਡ੍ਰੋਨ ਨੂੰ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਟੈਕਸੀ ਨਾਲ ਜੋੜਿਆ ਗਿਆ ਹੈ। ਆਪਣੀ ਪਹਿਲੀ ਪਬਲਿਕ ਟੈਸਟ ਫਲਾਈਟ 'ਚ ਇਸ ਟੈਕਸੀ ਨੇ ਸਟੀਕ ਟੇਕਆਫ ਤੇ ਲੈਡਿੰਗ ਕੀਤੀ ਤੇ ਇਸ ਦੇ ਨਾਲ ਹੀ ਜ਼ਮੀਨ 'ਤੇ ਆਉਣ ਤੋਂ ਬਾਅਦ ਇਹ ਟੈਕਸੀ ਆਪ ਹੀ ਸਵਾਰੀ ਦੇ ਬੈਠਣ ਵਾਲੇ ਕੈਪਸੂਲ ਨੂੰ ਲੈ ਕੇ ਬੇਸ ਤੱਕ ਪਹੁੰਚੀ। ਫਿਲਹਾਲ ਇਹ 1:4 ਸਕੇਲ ਦਾ ਮਾਡਲ ਹੈ, ਪਰ ਆਉਣ ਵਾਲੇ ਦਸ਼ਕ 'ਚ ਆਡੀ ਦੇ ਗਾਹਕਾਂ ਨੂੰ ਵੱਡੇ ਸ਼ਹਿਰਾਂ 'ਚ ਚਲਾਉਣ ਲਈ ਅਜਿਹੀ ਬਿਹਤਰ ਫਲਾਇੰਗ ਟੈਕਸੀ ਉਪਲੱਬਧ ਕਰਵਾਈਆਂ ਜਾਣਗੀਆਂ ਜੋ ਹਵਾ ਤੇ ਸੜਕ 'ਤੇ ਚੱਲਣ ਲਈ ਬਿਲਕੁਲ ਸਮਰਥ ਹੋਣਗੀਆਂ।
ਆਡੀ ਇਸ ਤਰ੍ਹਾਂ ਦੇ ਵਾਹਨ ਦੀ ਡਿਮਾਂਡ ਨੂੰ ਵੇਖਦੇ ਹੋਏ ਏਅਰਬਸ ਦੀ ਸਬਸਿਡਰੀ ਵੂਮ ਦੇ ਨਾਲ ਮਿਲ ਕੇ ਦੱਖਣ ਅਮਰੀਕਾ 'ਚ ਇਹ ਟੈਸਟ ਕਰ ਰਹੀ ਹੈ। ਮੈਕਸੀਕੋ ਸਿਟੀ ਤੇ ਸਾਓ ਪਾਉਲੋ 'ਚ ਗਾਹਕ ਹੈਲੀਕਾਪਟਰ ਟੈਕਸੀ ਬੁਕ ਕਰਦੇ ਹਨ, ਉਥੇ ਹੀ ਦੂਜੇ ਪਾਸੇ ਭਵਿੱਖ ਲਈ ਆਡੀ ਚੱਲਣ ਤੇ ਉੱਡਣ ਵਾਲੇ ਵਾਹਨ ਦੇ ਨਾਲ ਤਿਆਰ ਨਜ਼ਰ ਆ ਰਹੀ ਹੈ। ਆਡੀ ਬੋਰਡ ਦੀ ਸੋਰਸਿੰਗ ਤੇ ਆਈ. ਟੀ. ਦੇ ਮੈਂਬਰ ਤੇ ਆਡੀ ਦੀ ਸਬਸਿਡਰੀ ਇਟਲਡਿਜ਼ਾਈਨ ਦੇ ਪ੍ਰੇਜ਼ੀਡੈਂਟ ਡਾ. ਬਰੈਂਡ ਮਾਰਟੇਂਸ ਨੇ ਕਿਹਾ ਕਿ“ਫਲਾਇੰਗ ਟੈਕਸੀ ਆਉਣ ਵਾਲੀ ਹੈ ਤੇ ਅਸੀਂ ਇਸ ਗੱਲ ਨੂੰ ਮਨ ਚੁੱਕੇ ਹਾਂ। ਭਵਿੱਖ 'ਚ ਉਤਮ ਨਾਗਰਿਕ ਬੱਚੇ ਅਤੇ ਆਮ ਨਾਗਰਿਕ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਅਜਿਹੀ ਰੋਬੋਟ ਟੈਕਸੀ ਦੇ ਇਸਤੇਮਾਲ ਦੀ ਮੰਗ ਕਰਣਗੇ, ਅਜਿਹੇ 'ਚ ਜੇਕਰ ਅਸੀਂ ਸੜਕ ਤੇ ਹਵਾਈ ਰਸਤਿਆਂ ਦਾ ਤਾਲਮੇਲ ਬਣਾ ਸਕਣ ਜੋ ਇਹ ਬਿਹਤਰ ਆਪਸ਼ਨ ਦੇ ਰੂਪ 'ਚ ਸਾਹਮਣੇ ਆਵੇਗੀ।”

ਆਡੀ ਇਸ ਤੋਂ ਇਲਾਵਾ ਅਰਬਨ ਏਅਰ ਮੋਬਿਲਿਟੀ ਫਲਾਇੰਗ ਟੈਕਸੀ ਪ੍ਰੋਜੈਕਟ ਨੂੰ ਵੀ ਸਮਰਥਨ ਕਰ ਰਹੀ ਹੈ। ਇਸ ਪਹਿਲ 'ਚ ਆਡੀ ਸਾਈਟ 'ਤੇ ਫਲਾਇੰਗ ਟੈਕਸੀ ਦਾ ਟੈਸਟ ਕੀਤਾ ਜਾ ਰਿਹਾ ਹੈ ਜੋ ਯੂਰੋਪੀ ਯੂਨੀਅਨ ਦਾ ਜੁਆਇੰਟ ਪ੍ਰੋਜੈਕਟ ਹੈ। ਇਸ ਪਰੋਜੈਕਟ ਦਾ ਟੀਚਾ ਜਨਤਾ ਨੂੰ ਨਵੀਂ ਤਕਨੀਕ ਦੇ ਫਾਇਦੇ ਦੇ ਬਾਰੇ 'ਚ ਮਨਾਉਣਾ ਹੈ ਤੇ ਬੈਟਰੀ ਤਕਨੀਕ, ਰੇਗੂਲੇਸ਼ਨ, ਸਰਟੀਫਿਕੇਸ਼ਨ ਤੇ ਇੰਫਰਾਸਟ੍ਰਕਚਰ ਨਾਲ ਜੁੜੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਹੈ।
