ਸੁਰੱਖਿਆ ਨੂੰ ਲੈ ਕੇ ਐਪਲ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

01/19/2018 2:15:47 PM

ਆਈਫੋਨ 'ਤੇ ਬਗ ਦਾ ਹਮਲਾ, ਯੂਜ਼ਰਸ ਪ੍ਰੇਸ਼ਾਨ

ਜਲੰਧਰ : ਫੋਨ ਸਲੋਅ ਹੋਣ 'ਤੇ ਮੁਕੱਦਮੇ ਝੱਲ ਰਹੀ ਐਪਲ ਲਈ ਇਕ ਹੋਰ ਸਿਰਦਰਦੀ ਖੜ੍ਹੀ ਹੋ ਗਈ ਹੈ। ਐਪਲ ਆਈਫੋਨ ਇਕ ਮੈਸੇਜ ਰਾਹੀਂ ਕ੍ਰੈਸ਼ ਤੇ ਰੀਸਟਾਰਟ ਹੋਣਾ ਸ਼ੁਰੂ ਹੋ ਗਏ ਹਨ, ਜਿਸ ਨਾਲ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਪਲ ਡਿਵਾਈਸਿਸ ਵਿਚ 'chaiOS' ਨਾਂ ਦਾ ਇਕ ਬਗ ਫਲੋਅ ਕਰ ਰਿਹਾ ਹੈ, ਜੋ ਆਈ ਮੈਸੇਜ ਨੂੰ ਕ੍ਰੈਸ਼ ਕਰਨ ਦੇ ਨਾਲ ਯੂਜ਼ਰਸ ਦੇ ਸਾਰੇ ਮੈਸੇਜ ਨੂੰ ਡਿਲੀਟ ਵੀ ਕਰ ਰਿਹਾ ਹੈ। ਇਸ ਬਗ ਦਾ ਟਵਿਟਰ ਯੂਜ਼ਰ ਅਬ੍ਰਾਹਮ ਮਸਤਰੀ ਨੇ ਸਭ ਤੋਂ ਪਹਿਲਾਂ ਪਤਾ ਲਗਾਇਆ। ਉਨ੍ਹਾਂ ਦੱਸਿਆ ਕਿ ਇਸ ਨਾਲ ਮੈਸੇਜ ਪ੍ਰਾਪਤਕਰਤਾ ਦਾ ਆਈਫੋਨ ਕ੍ਰੈਸ਼ ਹੋ ਜਾਂਦਾ ਹੈ।

ਕਿਵੇਂ ਕੰਮ ਕਰਦੈ ਇਹ ਬਗ
ਆਈ ਮੈਸੇਜ ਵਿਚ ਇਹ ਬਗ ਮੈਸੇਜ ਰਾਹੀਂ ਪਹੁੰਚ ਰਿਹਾ ਹੈ। ਇਸ ਵਿਚ ਇਕ URL ਲਿੰਕ ਐਮਬੈਂਡ ਕੀਤਾ ਹੋਇਆ ਹੈ, ਜੋ ਆਨਲਾਈਨ ਹੁੰਦੇ ਹੋਏ ਹਜ਼ਾਰਾਂ ਤੇ ਸੈਂਕੜੇ ਕਲੈਕਟਰ ਦਾ ਡਾਟਾ ਪੈਦਾ ਕਰਦਾ ਹੈ। ਇਹ ਡਾਟਾ ਜਦੋਂ ਡਿਵਾਈਸ ਵਿਚ ਇਕਦਮ ਓਪਨ ਹੁੰਦਾ ਹੈ ਤਾਂ ਡਿਵਾਈਸ ਕ੍ਰੈਸ਼ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਈਫੋਨ ਰੀਸਟਾਰਟ ਹੋ ਜਾਂਦਾ ਹੈ।

ਬਗ ਦੀ ਲਪੇਟ 'ਚ ਆਏ ਇਹ ਆਈਫੋਨ ਮਾਡਲਸ
ਰਿਪੋਰਟ ਮੁਤਾਬਕ chaiOS ਨਾਂ ਦੇ ਇਸ ਬਗ ਨਾਲ ਸਭ ਤੋਂ ਵੱਧ ਐਪਲ ਆਈਫੋਨ x ਅਤੇ ਆਈਫੋਨ 5S ਕ੍ਰੈਸ਼ ਹੋ ਰਹੇ ਹਨ। ਉਥੇ ਹੀ ios ਵਰਜਨਸ 10.0 ਤੇ 11.2.5 ਬੀਟਾ 5 ਵੀ ਇਸ ਤੋਂ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਕੁਝ ਰਿਪੋਰਟਸ ਵਿਚ ਮੈਕ ਓ. ਐੱਸ. ਦੇ ਸਫਾਰੀ ਬ੍ਰਾਊਜਰ ਦੇ ਵੀ ਕ੍ਰੈਸ਼ ਹੋਣ ਦੀ ਗੱਲ ਕਹੀ ਗਈ ਹੈ।

ਡਿਵਾਈਸ ਨੂੰ ਪਰਮਾਨੈਂਟ ਡੈਮੇਜ ਕਰ ਰਿਹੈ ਇਹ ਬਗ
ਮੰਨਿਆ ਜਾ ਰਿਹਾ ਹੈ ਕਿ ਇਹ ਬਗ ਮੈਸੇਜਿਸ ਨੂੰ ਡਿਲੀਟ ਕਰਨ ਦੇ ਨਾਲ ਐਪਲ ਡਿਵਾਈਸਿਸ ਨੂੰ ਵੀ ਪਰਮਾਨੈਂਟ ਡੈਮੇਜ ਕਰ ਰਿਹਾ ਹੈ ਕਿਉਂਕਿ ਡਿਵਾਈਸ ਨੂੰ ਆਨ ਕਰਨ ਤੋਂ ਬਾਅਦ ਫੋਨ ਰੁਕ-ਰੁਕ ਕੇ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਐਪਲ ਕੰਪਨੀ ਆਈਫੋਨ ਵਿਚ ਸੁਰੱਖਿਆ ਖਾਮੀਆਂ ਨੂੰ ਲੈ ਕੇ ਵਿਵਾਦਾਂ ਵਿਚ ਫਸੀ ਹੋਈ ਹੈ। ਇਸ ਤੋਂ ਪਹਿਲਾਂ ਵੀ ਸਾਲ 2015 ਵਿਚ ਇਸ ਤਰ੍ਹਾਂ ਦੇ ਇਕ ਮੈਸੇਜ ਰਾਹੀਂ ਪ੍ਰਾਪਤਕਰਤਾ ਦਾ ਆਈਫੋਨ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸ ਤੋਂ ਬਾਅਦ ਕੰਪਨੀ ਦੀ ਕਾਫੀ ਆਲੋਚਨਾ ਹੋਈ ਤਾਂ ਇਸ ਨੂੰ ਨਵੇਂ ios ਅਪਡੇਟ ਰਾਹੀਂ ਫਿਕਸ ਕੀਤਾ ਗਿਆ ਸੀ।