2 ਜੀ. ਬੀ. ਰੈਮ ਨਾਲ ਆਸੁਸ ਜ਼ੈੱਨਫੋਨ ਲਾਈਵ L1 ਫਿਲੀਪੀਨਜ਼ ''ਚ ਹੋਇਆ ਲਾਂਚ

07/16/2018 12:06:37 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ (Asus) ਨੇ ਮਈ ਮਹੀਨੇ 'ਚ ਆਪਣੇ ਪਹਿਲੇ ਐਂਡਰਾਇਡ ਵਨ ਸਮਾਰਟਫੋਨ ਜ਼ੈੱਨਫੋਨ ਲਾਈਵ ਐੱਲ 1 (Asus Zenfone Live L1) ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਸ ਸਮਾਰਟਫੋਨ ਦੇ 2 ਜੀ. ਬੀ. ਰੈਮ ਵੇਰੀਐਂਟ ਨੂੰ ਫਿਲੀਪੀਨਜ਼ 'ਚ ਲਾਂਚ ਕਰ ਦਿੱਤਾ ਹੈ। ਇਸ 'ਚ ਐਂਡਰਾਇਡ ਗੋ ਦੀ ਜਗ੍ਹਾਂ ਆਸੁਸ ਦਾ ਆਪਰੇਟਿੰਗ ਸਿਸਟਮ ਜ਼ੈੱਨ ਯੂ. ਆਈ. (Zen UI) ਮੌਜੂਦ ਹੈ।
 

 

ਕੀਮਤ ਅਤੇ ਉਪਲੱਬਧਤਾ-
ਆਸੁਸ ਜ਼ੈੱਨਫੋਨ ਲਾਈਵ L1 ਦੀ ਕੀਮਤ ਫਿਲੀਪੀਨ ਦੀ ਕਰੰਸੀ ਮੁਤਾਬਕ ਪੀ. ਐੱਚ. ਪੀ. 5,995 (ਲਗਭਗ 7,600 ਰੁਪਏ) ਹੈ। ਇਹ ਸਮਾਰਟਫੋਨ 21 ਜੁਲਾਈ ਤੋਂ ਬਾਅਦ ਵਿਕਰੀ ਲਈ ਉਪਲੱਬਧ ਹੋਵੇਗਾ।
 

 

ਫੀਚਰਸ-
ਇਸ ਸਮਾਰਟਫੋਨ 'ਚ 5.5 ਇੰਚ ਆਈ. ਪੀ. ਐੱਸ (IPS) ਐੱਲ. ਸੀ. ਡੀ. (LCD) ਡਿਸਪਲੇਅ ਅਤੇ 720x1440 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਐਂਟਰੀ ਲੈਵਲ ਸਨੈਪਡ੍ਰੈਗਨ 425 ਕੁਆਡ ਕੋਰ ਮੌਜੂਦ ਹੈ। ਗ੍ਰਾਫਿਕਸ ਲਈ ਇਸ 'ਚ ਐਂਡ੍ਰਨੋ 308 ਜੀ. ਪੀ. ਯੂ. ਇੰਟੀਗ੍ਰੇਟਿਡ ਹੈ। ਮੈਮਰੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਦੂਜੇ ਕਿਸੇ ਵੀ ਐਂਟਰੀ ਲੈਵਲ ਸਮਾਰਟਫੋਨ ਤੋਂ ਵੱਖ ਇਸ 'ਚ ਕੰਪਨੀ ਦੇ ਦਾਅਵੇ ਮੁਤਾਬਕ ਮਾਈਕ੍ਰੋ-ਐੱਸ. ਡੀ. ਕਾਰਡ ਨਾਲ  2 ਟੀ. ਬੀ. ਤੱਕ ਸਮਰੱਥਾ ਵਧਾਈ ਜਾ ਸਕਦੀ ਹੈ। ਕੰਪਨੀ ਨੇ ਮਈ 2018 'ਚ ਲਾਂਚ ਕੀਤਾ ਸੀ ਤਾਂ ਇਸਦਾ ਐਂਡਰਾਇਡ ਗੋ ਓ. ਐੱਸ. ਵੇਰੀਐਂਟ ਲਾਂਚ ਕੀਤਾ ਸੀ, ਇਹ ਇਕ ਡਿਊਲ ਸਿਮ ਸਮਾਰਟਫੋਨ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਐੱਮ. ਪੀ. ਰੈਜ਼ੋਲਿਊਸ਼ਨ ਰਿਅਰ ਕੈਮਰਾ, ਜਿਸ 'ਚ ਫੇਜ ਡਿਟੇਕਸ਼ਨ ਆਟੋਫੋਕਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 5 ਐੱਮ. ਪੀ. ਕੈਮਰਾ ਦਿੱਤਾ ਗਿਆ ਹੈ। ਰਿਅਰ ਅਤੇ ਫਰੰਟ ਦੋਵਾਂ ਕੈਮਰਿਆਂ 'ਚ ਐੱਲ. ਈ. ਡੀ. ਫਲੈਸ਼ ਨਾਲ ਪੋਰਟ੍ਰੇਟ ਮੋਡ ਫੀਚਰ ਦਿੱਤਾ ਗਿਆ ਹੈ। ਕੈਮਰਾ ਆਟੋ ਫੋਕਸ, ਫੇਸ ਡਿਟੇਕਸ਼ਨ , ਜਿਓ ਟੈਗਿੰਗ, ਟੱਚ ਫੋਕਸ, ਡਿਜੀਟਲ ਜੂਮ, ਵੀਡੀਓ ਰਿਕਾਰਡਿੰਗ ਵਰਗੇ ਫੀਚਰ ਮੌਜੂਦ ਹਨ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਏ-ਜੀ. ਪੀ. ਐੱਸ. ਨਾਲ ਜੀ. ਪੀ. ਐੱਸ. ਅਤੇ 4G ਵੀ. ਓ. ਐੱਲ. ਟੀ. ਈ. (VOLTE) ਵਰਗੇ ਫੀਚਰਸ ਮੌਜੂਦ ਹਨ। ਇਸ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ।

 

ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਮੌਜੂਦ ਹੈ। ਸਾਫਟਵੇਅਰ ਦੇ ਤੌਰ 'ਤੇ ਸਮਾਰਟਫੋਨ 'ਚ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਆਪਣਾ ਕੰਪਨੀ ਦਾ ਤਿਆਰ ਕੀਤਾ ਹੋਇਆ ਜ਼ੈੱਨ. ਯੂ. ਆਈ. 5.0 ਯੂ. ਐਕਸ. (ZenUI 5.0 UX) 'ਤੇ ਚੱਲਦਾ ਹੈ। ਇਸ ਸਮਾਰਟਫੋਨ ਨੂੰ ਯੂਜ਼ਰਸ ਚਾਰ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ, ਜਿਨ੍ਹਾਂ 'ਚ ਮਿਡਨਾਈਟ ਬਲੈਕ, ਸਪੇਸ ਬਲੂ, ਸ਼ਿਮਰ ਗੋਲਡ ਅਤੇ ਰੋਜ਼ ਪਿੰਕ ਕਲਰ ਉਪਲੱਬਧ ਹੋਣਗੇ।