ਆਸੁਸ ਜ਼ੈੱਨਫੋਨ ਮੈਕਸ ਪ੍ਰੋ M1 ਸਮਾਰਟਫੋਨ 23 ਅਪ੍ਰੈਲ ਨੂੰ ਹੋਵੇਗਾ ਲਾਂਚ

04/19/2018 11:37:00 AM

ਜਲੰਧਰ-ਹਾਲ ਹੀ ਆਸੁਸ ਅਤੇ ਫਲਿੱਪਕਾਰਟ ਦੀ ਸਾਂਝੇਦਾਰੀ ਤਹਿਤ ਇਹ ਸਾਹਮਣੇ ਆਇਆ ਹੈ ਕਿ ਆਸੁਸ ਆਪਣੇ ਸਮਾਰਟਫੋਨਜ਼ ਫਲਿੱਪਕਾਰਟ ਰਾਹੀਂ ਸੇਲ ਕਰੇਗੀ। ਇਸੇ ਸਾਂਝੇਦਾਰੀ ਦੌਰਾਨ ਆਸੁਸ ਜ਼ੈੱਨਫੋਨ ਮੈਕਸ ਪ੍ਰੋ ਐੱਮ1 (Asus Zenfone Max Pro M1) ਪਹਿਲਾਂ ਸਮਾਰਟਫੋਨ ਬਾਜ਼ਾਰ 'ਚ ਆਉਣ ਵਾਲਾ ਹੈ, ਜੋ ਕਿ 23 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਹੁਣ ਇਸ ਸਮਾਰਟਫੋਨ ਸੰਬੰਧੀ ਸਾਰੇ ਸਪੈਸੀਫਿਕੇਸ਼ਨ ਆਨਲਾਈਨ ਲੀਕ ਹੋਏ ਹਨ।

 

ਸਪੈਸੀਫਿਕੇਸ਼ਨ-

ਇਸ ਸਮਾਰਟਫੋਨ 'ਚ 6 ਇੰਚ ਫੁੱਲ ਵਿਊ ਡਿਸਪਲੇਅ ਨਾਲ ਸਨੈਪਡ੍ਰੈਗਨ 636 ਚਿਪਸੈੱਟ ਹੋਵੇਗੀ। ਇਸ ਸਮਾਰਟਫੋਨ ਐਂਡਰਾਇਡ ਓਰਿਓ ਦੇ ਪਿਓਰ ਵਰਜਨ ਨਾਲ ਲਾਂਚ ਕੀਤਾ ਜਾਵੇਗਾ ਪਰ ਹੁਣ ਇਸ ਸੰਬੰਧੀ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਐਂਡਰਾਇਡ ਵਨ 'ਤੇ ਲਾਂਚ ਕੀਤਾ ਜਾਵੇਗਾ ਜਾਂ ਨਹੀਂ। ਸਮਾਰਟਫੋਨ 6 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਇਕ ਹੋਰ ਮਾਡਲ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ।

 

ਕੈਮਰੇ ਬਾਰੇ ਗੱਲ ਕਰੀਏ ਤਾਂ ਇਸ 'ਚ ਡਿਊਲ 16 ਮੈਗਾਪਿਕਸਲ ਸੈਂਸਰ ਹੋਣ ਨਾਲ ਸੈਲਫੀ ਲਈ 16 ਮੈਗਾਪਿਕਸਲ ਫ੍ਰੰਟ ਕੈਮਰਾ ਹੋਵੇਗਾ। ਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਹੋਣ ਵਾਲਾ ਹੈ, ਜੋ ਕੰਪਨੀ ਮੁਤਾਬਿਕ ਬਹੁਤ ਤੇਜ਼ ਹੈ। ਸਮਾਰਟਫੋਨ 'ਚ 5,000 ਐੱਮ. ਏ. ਐੱਚ. ਬੈਟਰੀ ਹੋਵੇਗੀ ਪਰ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।