ਵੱਡੀ ਡਿਸਪਲੇਅ ਤੇ ਪਾਵਰਫੁੱਲ ਬੈਟਰੀ ਨਾਲ ਅਸੁਸ ਜ਼ੈਨਫੋਨ ਮੈਕਸ Lite l1 ਸਮਾਰਟਫੋਨ

10/18/2018 11:47:19 AM

ਗੈਜੇਟ ਡੈਸਕ- ਸਮਾਰਟਫੋਨ ਨਿਰਾਮਾਤਾ ਕੰਪਨ ਅਸੁਸ ਨੇ ਬੁੱਧਵਾਰ ਨੂੰ ਭਾਰਤ 'ਚ ਆਪਣਾ ਅਫੋਰਡੇਬਲ ਸਮਾਰਟਫੋਨ ਲਾਂਚ ਕੀਤਾ। ਕੰਪਨੀ ਨੇ ਭਾਰਤ 'ਚ ਅਸੁਸ ਜ਼ੈਨਫੋਨ ਲਾਈਟ ਐੱਲ 1 ਨੂੰ 6,999 ਰੁਪਏ ਰੱਖੀ ਗਈ ਹੈ।  ਫੇਸਟਿਵਲ ਸੀਜ਼ਨ 'ਚ ਇਹ ਸਮਾਰਟਫੋਨ 5,999 ਰੁਪਏ 'ਚ ਮਿਲੇਗਾ। ਆਸੁਸ ਦਾ ਇਹ ਸਮਾਰਟਫੋਨ ਈ-ਕਾਮਰਸ ਸਾਈਟ ਫਲਿੱਪਕਾਰਟ ਐਕਸਕਲੂਸਿਵ ਹਨ। ਇਹ ਫੋਨ ਘੱਟ ਕੀਮਤ 'ਚ ਚੰਗੇ ਸਮਾਰਟਫੋਨ ਖੋਜ ਰਹੇ ਕਸਟਮਰਸ ਲਈ ਸ਼ਾਨਦਾਰ ਆਪਸ਼ਨ ਹੋ ਸਕਦੀ।

ਅਸੁਸ ਜ਼ੈਨਫੋਨ ਲਾਈਟ (ਐੱਲ1) 
ਇਸ ਫੋਨ ਨੂੰ ਵੀ 18:9 ਆਸਪੈਕਟ ਰੇਸ਼ਿਓ ਵਾਲੀ ਬੇਜ਼ਲ ਲੈੱਸ ਡਿਸਪਲੇਅ 'ਤੇ ਪੇਸ਼ ਕੀਤਾ ਗਿਆ ਹੈ। ਫੋਨ 'ਚ 1440 X720 ਪਿਕਸਲ ਰੈਜ਼ੋਲਿਊਸ਼ਨ ਵਾਲੀ 5.45-ਇੰਚ ਦੀ ਐੱਚ. ਡੀ+ ਆਈ. ਪੀ. ਐੱਸ ਡਿਸਪਲੇਅ ਦਿੱਤੀ ਗਈ ਹੈ ਜੋ 2ਡੀ ਗਲਾਸ ਨਾਲ ਕੋਟੇਡ ਹੈ। ਇਹ ਫੋਨ ਵੀ ਐਂਡ੍ਰਾਇਡ ਓਰੀਓ ਆਧਾਰਿਤ ਜੇਨਿਯੂ.ਆਈ 5.0 'ਤੇ ਪੇਸ਼ ਕੀਤਾ ਗਿਆ ਹੈ ਤੇ ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 430 ਚਿੱਪਸੈੱਟ 'ਤੇ ਕੰਮ ਕਰਦਾ ਹੈ। ਕੰਪਨੀ ਵਲੋਂ ਇਸ ਫੋਨ ਨੂੰ 2 ਜੀ. ਬੀ ਰੈਮ ਮੈਮੋਰੀ 'ਤੇ ਪੇਸ਼ ਕੀਤਾ ਗਿਆ ਹੈ। ਫੋਨ 'ਚ 16 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਮਾਈਕ੍ਰੋ.ਐੱਸ. ਡੀ ਕਾਰਡ ਰਾਹੀਂ 256 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਫੋਟੋਗਰਾਫੀ ਸੈਗਮੈਂਟ ਦੀ ਗੱਲ ਕਰੀਏ ਤਾਂ ਜ਼ੈਨਫੋਨ ਲਾਈਟ (ਐੱਲ 1) ਦੇ ਬੈਕ ਪੈਨਲ 'ਤੇ ਐੱਲ. ਈ. ਡੀ ਫਲੈਸ਼ ਦੇ ਨਾਲ ਐੱਫ /2.0 ਅਪਰਚਰ ਵਾਲਾ 13-ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਫੋਨ ਦੇ ਫਰੰਟ ਪੈਨਲ 'ਤੇ ਐੱਫ/2.2 ਅਪਰਚਰ ਵਾਲਾ 5-ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ ਜੋ ਐੱਲ. ਈ. ਡੀ ਫਲੈਸ਼ ਤੋਂ ਲੈਸ ਹੈ। 

ਅਸੁਸ ਜ਼ੈਨਫੋਨ ਲਾਈਟ (ਐੱਲ 1) ਡਿਊਲ ਸਿਮ ਫੋਨ ਹੈ ਜੋ 4ਜੀ ਐੱਲ. ਟੀ. ਈ ਸਪੋਰਟ ਕਰਦਾ ਹੈ। ਬੇਸਿਕ ਕੁਨੈੱਕਟੀਵਿਟੀ ਫੀਚਰਸ ਦੇ ਨਾਲ ਹੀ ਸਕਿਓਰਿਟੀ ਲਈ ਜਿੱਥੇ ਇਹ ਫੋਨ ਫੇਸ ਅਨਲਾਕ ਫੀਚਰ ਸਪੋਰਟ ਕਰਦਾ ਹੈ ਉਥੇ ਹੀ ਪਾਵਰ ਬੈਕਅਪ ਲਈ ਇਸ ਫੋਨ 'ਚ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।