12 ਅਪਰੈਲ ਨੂੰ ਲਾਂਚ ਹੋ ਸਕਦੈ ਡਿਊਲ ਕੈਮਰੇ ਨਾਲ ਲੈਸ ਅਸੁਸ ਦਾ ਇਹ ਸਮਾਰਟਫੋਨ
Wednesday, Apr 04, 2018 - 01:39 PM (IST)

ਜਲੰਧਰ- ਫਰਵਰੀ 'ਚ ਅਸੁਸ ਨੇ ਮੋਬਾਇਲ ਵਰਲਡ ਕਾਂਗਰਸ ਦੇ ਦੌਰਾਨ ਅਸੁਸ ਨੇ ਜ਼ੈਨਫੋਨ 5 ਸੀਰੀਜ ਦਾ ਡਿਸਪਲੇਅ ਕੀਤਾ ਸੀ। ਹਾਲÎਕਿ ਕੰਪਨੀ ਨੇ ਉਸ ਸਮੇਂ ਤੱਕ ਫੋਨ ਦੇ ਲਾਂਚ ਡੇਟ ਦੇ ਬਾਰੇ 'ਚ ਕੋਈ ਖੁਲਾਸਾ ਨਹੀਂ ਕੀਤਾ ਸੀ। ਉਥੇ ਹੀ ਅੱਜ ਫੋਨ ਦੇ ਲਾਂਚ ਡੇਟ ਦੀ ਜਾਣਕਾਰੀ ਆ ਗਈ ਹੈ। 12 ਅਪ੍ਰੈਲ ਨੂੰ ਇਸ ਨੂੰ ਲਾਂਚ ਕੀਤਾ ਜਾਵੇਗਾ। ਹਾਲਾਂ ਕਿ ਸ਼ੁਰੂਆਤ ਇਸ ਦੀ ਚੀਨ ਤੋਂ ਹੋਣ ਵਾਲੀ ਹੈ।
ਇਕ ਚੀਨ ਵੇਇਬੋ ਯੂਜ਼ਰ ਵਲੋਂ ਅਸੁਸ ਦੇ ਇਸ ਈਵੈਂਟ ਦਾ ਇਨਵਾਈਟ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਕੰਪਨੀ ਨੇ ਸਪੱਸ਼ਟ ਤੌਰ 'ਤ ਜ਼ੈਨਫੋਨ 5 ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਇਨਵਾਈਟ 'ਚ ਕੰਪਨੀ ਨੇ ਡਿਊਲ ਲੈਨਜ਼ ਅਤੇ ਏ. ਆਈ ਫੀਚਰ ਦਾ ਵੀ ਜ਼ਿਕਰ ਕੀਤਾ ਹੈ।
ਅਸੁ ਜ਼ੈਨਫੋਨ 5 'ਚ 6.2—ਇੰਚ ਦੀ ਫੁੱਲ ਐੱਚ. ਡੀ +2.5ਡੀ ਕਰਵਡ ਆਈ. ਪੀ. ਐੱਸ ਡਿਸਪਲੇਅ ਹੈ ਦਿੱਤੀ ਗਈ ਹੈ। ਜਿੱਥੇ ਅੱਜ 18:9 ਆਸਪੈਕਟ ਰੇਸ਼ਿਓ ਵਾਲੇ ਬੇਜ਼ਲ ਲੈੱਸ ਸਕ੍ਰੀਨ ਆ ਰਹੀਆਂ ਹਨ। ਇਸ ਫੋਨ 'ਚ 19:9 ਆਸਪੈਕਟ ਰੇਸ਼ਿਓ ਵਾਲੀ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 12—ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਬਿਹਤਰ ਫੋਟੋਗ੍ਰਾਫੀ ਲਈ ਆਈ. ਐੱਮ. ਐਕਸ 363 ਸੋਨੀ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ 'ਚ ਇੱਕ ਸਧਾਰਣ ਸੈਂਸਰ ਹੈ ਜਦ ਕਿ ਦੂਜਾ ਵਾਇਡ ਐਂਗਲ ਵਾਲਾ ਹੈ। ਫੋਨ 'ਚ ਆਟੋ ਨਾਈਟ ਐੱਚ. ਡੀ. ਆਰ ਅਤੇ ਪੋਟਰੇਟ ਮੋਡ ਜਿਹੇਂ ਆਪਸ਼ਨ ਮਿਲਣਗੇ। ਅਸੁਸ ਜ਼ੈਨਫੋਨ 5 'ਚ ਕੈਮਰੇ ਦੇ ਨਾਲ 16 ਏ.ਆਈ ਸੈਂਸ ਡਿਟੈਕਸ਼ਨ ਹੈ ਜੋ ਬੈਕਗਰਾਉਂਡ , ਰੰਗ ਅਤੇ ਨੇਚਰ ਵੇਖ ਕੇ ਆਪਣੇ ਆਪ ਰੰਗਾਂ ਨੂੰ ਅਡਜਸਟ ਕਰ ਦਿੰਦਾ ਹੈ। ਫੋਨ ਦਾ ਸੈਲਫੀ ਕੈਮਰਾ 8—ਮੈਗਾਪਿਕਸਲ ਦਾ ਹੈ।
ਅਸੁਸ ਜ਼ੈਨਫੋਨ 5 ਕੁਆਲਕਾਮ ਸਨੈਪਡ੍ਰੈਗਨ 636 ਚਿਪਸੈੱਟ 'ਤੇ ਕੰਮ ਕਰਦਾ ਹੈ ਅਤੇ ਇਸ ''ਚ 1.8 ਗੀਗਾਹਟਰਜ ਦਾ ਆਕਟਾ ਕੋਰ ਪ੍ਰੋਸੈਸਰ ਮਿਲੇਗਾ। ਇਸ ਦੇ ਨਾਲ ਹੀ ਗਰਾਫਿਕਸ ਲਈ ਐਡਰੀਨੋ 509 ਜੀ.ਪੀ. ਯੂ ਹੈ। ਕੰਪਨੀ ਨੇ ਇਸ ਨੂੰ 4 ਜੀ. ਬੀ ਅਤੇ 6 ਜੀ. ਬੀ ਮੈਮਰੀ ਵੇਰੀਐਂਟ 'ਚ ਪੇਸ਼ ਕੀਤਾ ਹੈ। ਉਥੇ ਹੀ ਇਨਬਿਲਟ ਮੈਮਰੀ 64 ਜੀ. ਬੀ ਹੈ। ਫਿੰਗਰਪ੍ਰਿੰਟ ਸਕੈਨਰ ਤੋਂ ਇਲਾਵਾ ਫੇਸ ਅਨਲਾਕ ਵੀ ਹੈ।