Asus Zenfone 4 ਸੀਰੀਜ਼ 'ਚ ਅਗਲੇ ਮਹੀਨੇ ਲਾਂਚ ਹੋਣਗੇ ਨਵੇਂ ਸਮਾਰਟਫੋਨਜ਼: ਰਿਪੋਰਟ

Wednesday, Jul 19, 2017 - 05:25 PM (IST)

Asus Zenfone 4 ਸੀਰੀਜ਼ 'ਚ ਅਗਲੇ ਮਹੀਨੇ ਲਾਂਚ ਹੋਣਗੇ ਨਵੇਂ ਸਮਾਰਟਫੋਨਜ਼: ਰਿਪੋਰਟ

ਜਲੰਧਰ- ਅਸੂਸ ਵੱਲੋਂ ਜਲਦ ਹੀ ਜ਼ੈੱਨਫੋਨ 4 ਸੀਰੀਜ਼ 'ਚ ਨਵਾਂ ਸਮਾਰਟਫੋਨ ਬਾਜ਼ਾਰ 'ਚ ਪੇਸ਼ ਹੋ ਸਕਦਾ ਹੈ। ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ 'ਚ ਅਸੂਸ ਦੇ ਆਉਣ ਵਾਲੇ ਸਮਾਰਟਫੋਨ ਦੇ ਬਾਰੇ 'ਚ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਗਨ। ਅਸੂਸ ਦੇ ਇਕ ਡਿਵਾਈਸ ਨੂੰ ਯੂ. ਐੱਸ. ਦੀ FCC ਤੋਂ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ ਜ਼ੈੱਨਫੋਨ 4 ਦਾ ਘੱਟ ਬਜਟ ਸਮਰਟਫੋਨ ਹੋਵੇਗਾ। ਹੁਣ ਇਸ ਦੇ ਲਾਂਚ ਦੇ ਬਾਰੇ 'ਚ ਜਾਣਕਾਰੀ ਆਈ ਹੈ।
ਅਸੂਸ, ਵੱਲੋਂ ਜ਼ੈੱਨਫੋਨਜ਼ 4 ਸੀਰੀਜ਼ ਦੇ ਇਕ ਸਮਾਰਟਫੋਨ ਜ਼ੈੱਨਫੋਨ 4 ਮੈਕਸ ਨੂੰ ਕੁਝ ਬਾਜ਼ਾਰਾਂ 'ਚ ਪੇਸ਼ ਕੀਤਾ ਜਾ ਚੁੱਕਾ ਹੈ ਪਰ ਲਾਂਚ ਤੋਂ ਬਾਅਦ ਹੁਣ ਤੱਕ ਵੀ ਇਸ ਨੂੰ ਸੇਲ ਲਈ ਉਪਲੱਬਧ ਨਹੀਂ ਕਰਾਇਆ ਗਿਆ ਹੈ। ਹੁਣ ਖਬਰ ਆਈ ਹੈ ਕਿ ਜ਼ੈੱਨਫੋਨ 4 ਸੀਰੀਜ਼ ਦਾ ਨਵਾਂ ਸਮਾਰਟਫੋਨ ਅਗਲੇ ਮਹੀਨੇ ਲਾਂਚ ਹੋ ਸਕਦਾ ਹੈ। ਜਿਸ ਨਾਲ ਕੰਪਨੀ ਜ਼ੈੱਨਫੋਨ 4 ਮੈਕਸ ਨੂੰ ਵੀ ਸੇਲ ਲਈ ਉਪਲੱਬਧ ਕਰਾ ਸਕਦੀ ਹੈ। 
ਇਕ ਰਿਪੋਰਟ ਦੇ ਅਨੁਸਾਰ ਜ਼ੈੱਨਫੋਨ 4 ਸੀਰੀਜ਼ 'ਚ ਕੰਪਨੀ ਨਵੇਂ ਸਮਾਰਟਫੋਨ ਲਾਂਚ ਕਰੇਗੀ, ਜਿੰਨ੍ਹਾਂ 'ਚ Zenfone 4 Pro,4Selfie ਅਤੇ 4V ਸ਼ਾਮਿਲ ਹੈ। ਇਹ ਸਮਾਰਟਫੋਨ ਆਫਿਸ਼ੀਅਲੀ ਤਾਈਵਾਨ 'ਚ 17 ਅਗਸਤ ਤੋਂ ਲਾਂਚ ਹੋਣਗੇ। ਜਿਸ ਤੋਂ ਬਾਅਦ ਆਉਣ ਵਾਲੇ ਕੁਝ ਹਫਤਿਆਂ 'ਚ ਕੰਪਨੀ ਇਸ ਨੂੰ ਹੋਰ ਦੇਸ਼ਾਂ 'ਚ ਉਪਲੱਬਧ ਕਰਾ ਸਕਦੀ ਹੈ।
ਇਕ ਰਿਪੋਰਟ ਅਨੁਸਾਰ ਇਨ੍ਹਾਂ 'ਚ ZenFone 4 Selfie ਹਾਲ ਹੀ 'ਚ Gfxbench 'ਤੇ ਲਿਸਟ ਹੋਇਆ ਸੀ। ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੋ ਸਕਦਾ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੋਵੇਗਾ। ਇਹ ਸਮਾਰਟਫੋਨ 2.0 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ 'ਤੇ ਕੰਮ ਕਰੇਗਾ। ਇਸ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਹੋ ਸਕਦੀ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 12 ਮੈਗਾਪਿਕਸਲ ਦਾ ਫਰਟੰ ਕੈਮਰਾ ਹੋਵੇਗਾ।


Related News