ਭਾਰਤ ''ਚ ਲਾਂਚ ਹੋਇਆ Asus ZenBook Flip S ਲੈਪਟਾਪ

03/20/2018 9:54:17 AM

ਜਲੰਧਰ- ਆਸੁਸ ਨੇ ਭਾਰਤ 'ਚ ਇਕ ਨਵਾਂ ਕਨਵਰਟੀਬਲਜ਼ ਲੈਪਟਾਪ ZenBook Flip S (UX3700) ਨਾਮ ਤੋਂ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਕੀਮਤ 1,30,990 ਰੁਪਏ ਹੈ ਅਤੇ ਵਿਕਰੀ ਦੇ ਲਈ ਦੇਸ਼ਭਰ 'ਚ ਸਾਰੇ ਪਾਰਟਨਰ ਸਟੋਰਸ 'ਤੇ ਉਪਲੱਬਧ ਹੋਵੇਗਾ। ਕੰਪਨੀ ਦਾ ਦਾਅਵਾ ਕੀਤਾ ਹੈ ਕਿ ਇਹ ਲੈਪਟਾਪ 11.2 ਮਿਮੀ ਥਿਨ ਹੋਣ ਦੇ ਨਾਲ ਹੀ ਦੁਨੀਆ ਦਾ ਥਿਨੈਸਟ ਲੈਪਟਾਪ ਹੈ। ਇਹ ਲੈਪਟਾਪ ਵਜ਼ਨ 'ਚ ਵੀ ਹਲਕਾ ਹੈ, ਕਿਉਂਕਿ ਇਸ ਦਾ ਵਜ਼ਨ ਸਿਰਫ 1.1 ਗ੍ਰਾਮ ਹੈ। ਇਸ ਲੈਪਟਾਪ ਨੂੰ ਏਅਰੋਸਪੇਸ-ਗ੍ਰੇਡ 6013 ਐਲੂਮੀਨੀਅਮ ਏਲੀਏ ਅਤੇ ਸਪਨ ਮੈਟਲ ਫਿਨੀਸ਼ ਦੇ ਨਾਲ ਬਣਾਇਆ ਗਿਆ ਹੈ। ਇਹ ਲੈਪਟਾਪ 360 ਡਿਗਰੀ ErgoLift ਹਿੰਗ ਦੇ ਨਾਲ ਆਉਂਦਾ ਹੈ, ਜਿਸ ਨਾਲ ਡਿਸਪਲੇਅ ਨੂੰ 13.5 ਡਿਗਰੀ ਤੋਂ ਜ਼ਿਆਦਾ ਘੁੰਮਾਇਆ ਜਾ ਸਕਦਾ ਹੈ।

ਆਸੁਸ ਜੈੱਨਬੁੱਕ ਫਲਿੱਪ S UX3700 'ਚ 13.3 ਇੰਚ ਦੀ ਫੁੱਲ NanoEdge  ਮਲਟੀ-ਟੱਚ ਡਿਸਪਲੇਅ ਮਿਲਦਾ ਹੈ। ਡਿਸਪਲੇਅ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਅਤੇ ਇਹ 300nits ਬ੍ਰਾਈਟਨੈੱਸ, 178 ਡਿਗਰੀ ਵਿਊਟਿੰਗ ਐਂਗਲ, 330ppi ਪਿਕਸਲ ਡੈਨਸਿਟੀ ਫੀਚਰਸ ਦੇ ਨਾਲ ਹੈ। ਇਸ ਤੋਂ ਇਲਾਵਾ ਇਹ Asus TruVivid ਡਾਇਰੈਕਟ ਬਾਂਡਿੰਗ ਟੈਕਨਾਲੋਜੀ ਦੇ ਨਾਲ ਆਉਂਦਾ ਹੈ, ਜੋ ਬਿਹਤਰ ਆਊਟਡੋਰ ਵਿਊਇੰਗ ਐਂਗਲ ਦੇ ਲਈ ਬ੍ਰਾਈਟਨੈੱਸ 'ਚ ਸੁਧਾਰ ਕਰਦਾ ਹੈ ਅਤੇ ਰਿਫਲੈਕਸ਼ਨ ਨੂੰ ਘੱਟ ਕਰਦਾ ਹੈ। 

ਇਸ 'ਚ 4.0GHz ਸਪੀਡ 'ਤੇ ਲੇਟੈਸਟ 8th ਜਨਰੇਸ਼ਨ ਇੰਟੇਲ-ਕੋਰ i7 ਪ੍ਰੋਸੈਸਰ ਅਤੇ ਇੰਟੇਲ UHD ਗ੍ਰਾਫਿਕਸ 620 'ਤੇ ਚੱਲਦਾ ਹੈ। ਇਸ ਡਿਵਾਈਸ 'ਚ 16 ਜੀ. ਬੀ. LPDDR3 ਰੈਮ ਅਤੇ 512 ਜੀ. ਬੀ. SATA3 M.2 SSD ਸਟੋਰੇਜ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਲੈਪਟਾਪ ਵਿੰਡੋ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ ਅਤੇ ਇਸ 'ਚ Window Hello ਦੇ ਰਾਹੀਂ ਵਨ-ਟੱਚ ਫਾਸਟ ਲਾਗਇਨ ਕਰਨ ਅਤੇ ਵਿੰਡੋ 10 ਆਪਰੇਟਿੰਗ ਸਿਸਟਮ ਦੀ ਵੀ ਸਹੂਲਤ ਮਿਲਦੀ ਹੈ। ਆਡੀਓ ਦੇ ਲਈ ਇਸ ਲੈਪਟਾਪ 'ਚ ਅਰਾਮਦਾਇਕ ਟਾਈਪਿੰਗ ਦੇ ਲਈ ਬੈਕਲਿਟ ਕੀਬੋਰਡ ਹੈ, ਜਿਸ ਨਾਲ ਤੁਸੀਂ ਹਨੇਰੇ 'ਚ ਵੀ ਆਸਾਨੀ ਨਾਲ ਟਾਈਪਿੰਗ ਕਰ ਸਕੋਗੇ। 

ਇਸ ਲੈਪਟਾਪ 'ਚ 39Wh ਲਿਥੀਅਮ-ਪਾਲਿਮਰ ਬੈਟਰੀ ਹੈ, ਜਿਸ ਦੇ ਲਈ ਕੰਪਨੀ ਦਾ ਦਾਅਵਾ ਕੀਤਾ ਹੈ ਕਿ ਇਸ ਦੀ ਬੈਟਰੀ ਲਾਈਫ 11 ਘੰਟੇ ਤੱਕ ਚੱਲਦੀ ਹੈ ਅਤੇ ਇਹ ਫਆਸਟ ਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦਾ ਹੈ। ਕੰਪਨੀ ਦੇ ਮੁਤਾਬਕ 49 ਮਿੰਟ 'ਚ 60 ਫੀਸਦੀ ਬੈਟਰੀ ਚਾਰਜ ਹੋ ਜਾਂਦੀ ਹੈ। ਕਨੈਕਟੀਵਿਟੀ ਲਈ ਇਸ 'ਚ 2 USB 3.1 ਟਾਈਪ-ਸੀ ਪੋਰਟ, ਐਕਸਟਰਨਲ 4K UHD ਡਿਸਪਲੇਅ, ਪਾਵਰ ਡਿਲੀਵਰੀ ਅਤੇ ਡਾਟਾ ਟ੍ਰਾਂਸਫਰ, HDMI ਪੋਰਟ, ਵਾਈ-ਫਆਈ 802.11ac, ਬਲੂਟੁੱਥ 4.1 ਆਦਿ ਹੈ।


Related News