4,850mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਵੇਗਾ Asus XOOGD, ਲੀਕ ਹੋਈ
Monday, Jan 02, 2017 - 04:05 PM (IST)

ਜਲੰਧਰ- ਤਾਈਵਾਨੀ ਦੀ ਮਲਟੀਨੈਸ਼ਨਲ ਕੰਪਿਊਟਰ ਅਤੇ ਇਲੈਕਟ੍ਰਾਨਿਕਸ ਕੰਪਨੀ ਅਸੂਸ ਆਪਣੇ ਨਵੇਂ ਸਮਾਰਟਫੋਨ ''ਤੇ ਕੰਮ ਕਰ ਰਹੀ ਹੈ, ਜੋ ਵੱਡੀ ਦਮਦਾਰ ਬੈਟਰੀ ਨਾਲ ਲੈਸ ਹੈ। ਇਸ ਸਮਾਰਟਫੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ Tenna ''ਤੇ ਸਪੈਸੀਫਿਕੇਸ਼ੰਸ ਅਤੇ ਡਿਵਾਈਨ ਨਾਲ ਦੇਖਿਆ ਗਿਆ ਹੈ। XOOGD ਨਾਂ ਨਾਲ ਲਿਸਟ ਹੋਏ ਇਸ ਸਮਾਰਟਫੋਨ ''ਚ 4,850mAh ਬੈਟਰੀ ਲੱਗੀ ਹੈ, ਜੋ ਐਂਡਰਾਇਡ 7.0 ਨਾਗਟ ''ਤੇ ਰਨ ਕਰੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਰਟਫੋਨ ''ਚ 5.2 ਇੰਚ ਦਾ ਡਿਸਪਲੇ, 1.5 ਗੀਗਾਹਟਰਜ਼ ਆਕਟਾ-ਕੋਰ ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਹ ਫੋਨ 3 ਵੇਰਿਅੰਟ ''ਚ ਪੇਸ਼ ਕੀਤਾ ਜਾ ਸਕਦਾ ਹੈ। ਪਹਿਲਾਂ ਵੇਰਿਅੰਟ 2GB ਰੈਮ ਅਤੇ 16GB ਦੀ ਇੰਟਰਨਲ ਮੈਮਰੀ ਨਾਲ ਲੈਸ ਹੈ। ਦੂਜਾ ਵੇਰਿਅੰਟ 3GB ਰੈਮ ਅਤੇ 32GB ਦੀ ਇੰਟਰਨਲ ਮੈਮਰੀ ਨਾਲ ਲੈਸ ਹੈ। ਉੱਥੇ ਹੀ ਤੀਜਾ ਵੇਰਿਅੰਟ 4GB ਰੈਮ ਅਤੇ 64GB ਸਟੋਰੇਜ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਇਸ ''ਚ 13MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜੋ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਨਾਲ ਹੀ 8MP ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ''ਚ 4850mAh ਦੀ ਬੈਟਰੀ ਦਿੱਤੀ ਗਈ ਹੈ।