12GB ਰੈਮ ਤੇ 6,000mAh ਦੀ ਬੈਟਰੀ ਨਾਲ ਲਾਂਚ ਹੋਇਆ Asus ROG Phone 2

07/24/2019 11:51:23 AM

ਗੈਜੇਟ ਡੈਸਕ– ਗੇਮਿੰਗ ਸਮਾਰਟਫੋਨ ਅਸੁਸ ਰੋਗ ਫੋਨ 2 ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਐਡੀਸ਼ਨ ਦੀ ਕੀਮਤ ਪਿਛਲੇ ਐਡੀਸ਼ਨ ਤੋਂ ਘੱਟ ਹੈ। ਅਜੇ ਇਹ ਫੋਨ ਸਿਰਫ ਚੀਨ ’ਚ ਉਪਲੱਬਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਲਦੀ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਹ ਫੋਨ PUBG ਦੇ ਮੇਕਰ Tencent ਨਾਲ ਵੀ ਕਸਟਮਾਈਜ਼ਡ ਹੈ। ਇਹ ਫੋਨ ਖਾਸਤੌਰ ’ਤੇ ਗੇਮਿੰਗ ਦੇ ਸ਼ੌਕੀਨ ਯੂਜ਼ਰਜ਼ ਲਈ ਬਣਾਇਆ ਗਿਆ ਹੈ। 

ਕੀਮਤ
ਇਸ ਫੋਨ ਦੀ ਚੀਨ ’ਚ ਸ਼ੁਰੂਆਤੀ ਕੀਮਤ 3499 ਯੁਆਨ (ਕਰੀਬ 35,000 ਰੁਪਏ) ਹੈ। ਫੋਨ ਦੇ 12 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 5,999 ਯੁਆਨ (ਕਰੀਬ 60,000 ਰੁਪਏ) ਹੈ। ਭਾਰਤ ’ਚ ਓਰਿਜਨਲ Asus Rog Phone ਦੀ ਕੀਮਤ 69,999 ਰੁਪਏ ਹੈ। ਇਹ ਕੀਮਤ ਫੋਨ ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਕੰਪਨੀ ਇਸ ਫੋਨ ਦਾ ਇਕ ਹੋਰ ਸੁਪੀਰੀਅਰ ਮਾਡਲ ਲਾਂਚ ਕਰ ਸਕਦੀ ਹੈ ਜਿਸ ਦੀ ਕੀਮਤ 80,000 ਰੁਪਏ ਹੋ ਸਕਦੀ ਹੈ। 

Asus ROG Phone 2 ਦੇ ਫੀਚਰਜ਼
ਕੰਪਨੀ ਦਾ ਦਾਅਵਾ ਹੈ ਕਿ 120Hz ਅਮੋਲੇਡ ਸਕਰੀਨ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ। ਹੁਣ ਤਕ ਲਾਂਚ ਹੋਏ ਫੋਨਜ਼ ਨੂੰ 90Hz ਅਮੋਲੇਡ ਸਕਰੀਨ ਦੇ ਨਾਲ ਦੇਖਿਆ ਗਿਆ ਹੈ, ਜਿਸ ਵਿਚ ਵਨਪਲੱਸ 7 ਪ੍ਰੋ ਅਤੇ ROG ਫੋਨ ਸ਼ਾਮਲ ਹਨ। ਫੋਨ ’ਚ 6.59 ਇੰਚ ਦੀ ਸਕਰੀਨ ਦਿੱਤੀ ਗਈ ਹੈ। ਬਿਨਾਂ ਨੌਚ ਦੇ ਆਉਣ ਵਾਲੇ ਇਸ ਫੋਨ ’ਚ ਕਾਰਨਿੰਗ ਗੋਰਿਲਾ ਗਲਾਸ 6 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਜੋ ਕਿ ਐੱਚ.ਡੀ.ਆਰ. 10 ਕੰਟੈਂਟ ਸਪੋਰਟ ਕਰਦਾ ਹੈ। 

ਅਸੁਸ ROG ਫੋਨ 2 ’ਚ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਉਂਝ ਤਾਂ ਸਨੈਪਡ੍ਰੈਗਨ 855 ਵਰਗਾ ਹੀ ਹੈ ਪਰ ਇਸ ਦੇ ਸੀ.ਪੀ.ਯੂ. ਦੀ ਕਲਾਕ ਸਪੀਡ ਉਸ ਤੋਂ ਜ਼ਿਆਦਾ ਹੈ। ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ’ਚੇ ਚੱਲਣ ਵਾਲਾ ਵੀ ਇਹ ਪਹਿਲਾ ਫੋਨ ਹੈ। ਫੋਨ ’ਚ 12GB LPDDR4 ਰੈਮ ਦੇ ਨਾਲ 512GB UFS 3.0 ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਦੱਸ ਦੇਈਏ ਕਿ UFS 3.0 ਇਨਬਿਲਟ ਸਟੋਰੇਜ ਅਜੇ ਵੀ ਕਾਫੀ ਫਲੈਗਸ਼ਿਪ ਸਮਾਰਟਫੋਨਜ਼ ’ਚ ਉਪਲੱਬਦ ਨਹੀਂ ਹੈ। ਵਨਪਲੱਸ 7 ਪ੍ਰੋ ਉਨ੍ਹਾਂ ਫੋਨਜ਼ ’ਚੋਂ ਇਕ ਹੈ ਜਿਨ੍ਹਾਂ ’ਚ ਇਹ ਮੌਜੂਦ ਹੈ।

ਕੁਝ ਫੀਚਰਜ਼ ਤਾਂ ਪਿਛਲੇ ਫੋਨ ਦੀ ਤਰ੍ਹਾਂ ਇਸ ਵਿਚ ਵੀ ਦਿੱਤੇ ਗਏ ਹਨ, ਉਨ੍ਹਾਂ ’ਚ ਨਿਊ-ਜਨਰੇਸ਼ਨ ਏਅਰ ਟ੍ਰਿਗਰ, 3.5mm ਹੈੱਡਫੋਨ ਜੈੱਕ, ਫਰੰਟ ਫੇਸਿੰਗ ਸਟੀਰੀਓ ਸਪੀਕਰਜ਼ ਅਤੇ ਬੈਕ ’ਤੇ ਗਲੋਇੰਗ ROG ਲੋਗੋ ਸ਼ਾਮਲ ਹਨ। ਫੋਨ ’ਚ 2 ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਦਿੱਤੇ ਗਏ ਹਨ। 

ਫੋਨ ਦੇ ਬੈਕ ’ਚ 48 ਮੈਗੈਪਿਕਸਲ IMX586 ਸੋਨੀ ਸੈਂਸਰ ਅਤੇ 13 ਮੈਗਾਪਿਕਸਲ ਦਾ ਵਾਈਟ-ਐਂਗਲ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇੰਨਾ ਹੀ ਨਹੀਂ, ਕੰਪਨੀ ਦਾ ਦਾਅਵਾ ਹੈ ਕਿ 6000mAh ਦੀ ਬੈਟਰੀ ਦੇ ਨਾਲ ਆਉਣ ਵਾਲੇ ਵੀ ਇਹ ਦੁਨੀਆ ਦਾ ਪਹਿਲਾ ਫੋਨ ਹੈ ਜੋ 30 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।