ਭਾਰਤੀ ਬਾਜ਼ਾਰ ''ਚ Asus ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਲਿਮ ਗੈਮਿੰਗ ਲੈਪਟਾਪ,ਜਾਣੋ ਕੀਮਤ

08/18/2017 12:12:44 PM

ਜਲੰਧਰ—ਤਾਈਵਾਨ ਦੀ ਦਿੱਗਜ ਕੰਪਨੀ ਅਸੂਸ ਨੇ ਭਾਰਤੀ ਬਾਜ਼ਾਰ 'ਚ ਦੁਨੀਆ ਦਾ ਸਭ ਤੋਂ ਸਲਿਮ ਗੈਮਿੰਗ ਲੈਪਟਾਪ 'ਰਿਪਬਲਿਕ ਆਫ ਗੈਮਸ' 'ਜੈਫਰਸ' ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦੀ ਕੀਮਤ 2,99,990 ਰੁਪਏ ਹੈ। ਇਸ ਲੈਪਟਾਪ ਨੂੰ ਆਧਿਕਾਰਿਕ ਰੂਪ ਤੋਂ Bangalore 'ਚ 'ROG' ਮਾਸਰਟਸ South Asia 'Finale' 'ਚ ਲਾਂਚ ਕੀਤਾ ਜਾਵੇਗਾ, ਜਿਸ ਦਾ ਆਯੋਜਨ 20 ਅਗਸਤ ਨੂੰ ਕੀਤਾ ਜਾ ਰਿਹਾ ਹੈ। 
ਫੀਚਰਸ
ਇਸ ਨਵੇਂ ਲੈਪਟਾਪ 'ਚ ਐੱਨਵੀਡੀਆ ਦਾ ਨਵੀਨਤਮ 'Geforce' ਜੀਟੀਐਕਸ 1080 ਗ੍ਰਾਫਿਕਸ ਅਤੇ ਇੰਟੈਲ ਦਾ ਨਵੀਨਤਮ ਕੋਰ ਆਈ 7 ਚਿਪਸੈੱਟ ਲੱਗਿਆ ਹੈ। ਇਸ ਲੈਪਟਾਪ 'ਚ ਵਿਸ਼ੇਸ਼ ਡਿਜ਼ਾਈਨ ਕੀਤਾ ਹੋਇਆ ਹੈ। ਇਸ ਦਾ ਵਜ਼ਨ 2.24 ਕਿਲੋਗ੍ਰਾਮ ਹੈ ਅਤੇ ਸਕਰੀਨ 15.6 ਇੰਚ ਫੁੱਲ ਐੱਚ ਡਿਸਪਲੇਅ ਹੈ, ਜਿਸ ਦਾ ਸਕਰੀਨ Resolution 1080x1920 ਪਿਕਸਲ ਹੈ।
ਅਸੂਸ ਇੰਡੀਆ ਦੇ ਖੇਤਰੀ ਪ੍ਰਮੁੱਖ (ਦੱਖਣੀ ਏਸ਼ੀਆ) ਅਤੇ ਕੰਟਰੀ ਹੈਡ (ਇੰਡੀਆ) ਪੀਟਰ ਚਾਂਗ ਨੇ ਇਕ ਬਿਆਨ 'ਚ ਕਿਹਾ ਕਿ 'ROG' ਦਾ ਟੀਚਾ ਇਕ ਲੈਪਟਾਪ ਦੀ ਰਚਨਾ ਕਰਨਾ ਹੈ, ਜੋ ਕਿ ਸਭ ਤੋਂ ਸਲਿਮ, ਕੂਲ ਅਤੇ ਸ਼ਕਤੀਸ਼ਾਲੀ ਹੋਵੇ, ਤਾਂ ਕਿ ਅੱਜ ਦੇ ਸਮੇ ਦੇ ਮੋਬਾਇਲ ਗੈਮਸ ਦੀ ਉਮੀਦ 'ਚ ਖੜਾ ਉੱਤਰ ਸਕੇ। 'Ggforce' ਇਸ ਸਮੇਂ ਦਾ ਸਭ ਤੋ ਪਤਲਾ, ਹਲਕਾ ਅਤੇ ਸ਼ਕਤੀਸ਼ਾਲੀ ਗੈਮਿੰਗ ਲੈਪਟਾਪ ਹੈ।