Asus ਨੇ ਭਾਰਤ ’ਚ ਲਾਂਚ ਕੀਤਾ ਡਿਊਲ ਸਕਰੀਨ ਲੈਪਟਾਪ, ਜਾਣੋ ਕੀਮਤ

09/29/2020 8:45:44 PM

ਗੈਜੇਟ ਡੈਸਕ-ਅਸੂਸ ਨੇ ਡਿਊਲ ਸਕਰੀਨ ਵਾਲਾ ਲੈਪਟਾਪ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 2,79,990 ਰੁਪਏ ਹੈ। ਇਸ ਲੈਪਟਾਪ ਨੂੰ ਭਾਰਤ ’ਚ Asus ROG Zephyrus Duo 15 ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਖਾਸਤੌਰ ’ਤੇ ਗੇਮਿੰਗ ਅਤੇ ਪ੍ਰੋਫੈਸ਼ਨਲਸ ਦੀਆਂ ਜ਼ਰੂਰਤਾਂ ਨੂੰ ਹਿਸਾਬ ਨਾਲ ਡਿਜ਼ਾਈਨ ਕੀਤਾ ਹੈ। ਅਸੂਸ ਦਾ ROG Zephyrus Duo 15 ਲੈਪਟਾਪ 10th ਜਨਰੇਸ਼ਨ ਇੰਟੈਲ ਕੋਰ ਆਈ9 ਪ੍ਰੋਸੈਸਰ ਸਪੋਰਟ ਵਾਲੇ ਕੁਝ ਚੁਨਿੰਦਾ ਲੈਪਟਾਪ ’ਚੋਂ ਇਕ ਹੈ। ਅਸੂਸ ਦਾ ਇਹ ਲੈਪਟਾਪ ਭਾਰਤ ’ਚ 29 ਸਤੰਬਰ ਤੋਂ ਐਕਸਕਲੂਸੀਵ ਅਸੂਸ ਸਟੋਰ, ਰੋਗ ਸਟੋਰ ਨਾਲ ਹੀ ਫਲਿੱਪਕਾਰਟ ਅਤੇ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਵਿਕਰੀ ਲਈ ਉਪਲੱਬਧ ਰਹੇਗਾ।

ਸਪੈਸੀਫਿਕੇਸ਼ਨਸ
Asus ROG Zephyrus Duo 15 ਲੈਪਟਾਪ ’ਚ ਡਿਊਲ ਸਕਰੀਨ ਦੇ ਤੌਰ ’ਤੇ 14.1 ਇੰਚ ਰੋਗ ਸਕਰੀਨਪੈਡ ਦਿੱਤਾ ਗਿਆ ਹੈ। ਇਸ ਸਕਰੀਨ ਨੂੰ 13 ਡਿਗਰੀ ਤੱਕ ਘੁਮਾਇਆ ਜਾ ਸਕੇਗਾ। ਉੱਥੇ ਸੈਕੰਡਰੀ ਡਿਸਪਲੇਅ ਟੱਚ ਸਪੋਰਟ ਨਾਲ ਆਉਂਦੀ ਹੈ। ਹਾਲਾਂਕਿ ਪ੍ਰਾਈਮਰੀ ਡਿਸਪਲੇਅ ’ਚ ਟੱਚ ਸਕਰੀਨ ਦਾ ਐਕਸਪੀਰੀਅੰਸ ਨਹੀਂ ਮਿਲੇਗਾ। ਲੈਪਟਾਪ ਦੀ ਪ੍ਰਾਈਮਰੀ ਡਿਸਪਲੇਅ ਦਾ ਸਾਈਜ਼ 15.6 ਇੰਚ ਹੋਵੇਗਾ ਜੋ 4ਕੇ 60Hz ਅਤੇ ਫੁਲ 300Hz ਨੂੰ ਸਪੋਰਟ ਕਰੇਗੀ।

ਇਸ ’ਚ Nvidia GeForce RTX 2080 Super Max-Q GPU ਨਾਲ ਹੀ 8ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਨੂੰ 48ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। Asus ROG Zephyrus Duo 15 ਲੈਪਟਾਪ ’ਚ 10th ਜਨਰੇਸ਼ਨ ਆਈ7 ਅਤੇ ਆਈ9 ਪ੍ਰੋਸੈਸਰ ਦਿੱਤਾ ਗਿਆ ਹੈ। Asus ROG Zephyrus Duo 15 ਲੈਪਟਾਪ ’ਚ 90Wh ਦੀ ਬੈਟਰੀ ਦਿੱਤੀ ਜਾਵੇਗੀ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ। ਇਸ ਲੈਪਟਾਪ ’ਚ Gig+ ਪਰਫਾਰਮੈਂਸ ਨਾਲ Wi-Fi 6, ਬਲੂਟੁੱਥ 5.0, USB 3.2 ਸੈਕੰਡ ਜਨਰੇਸ਼ਨ ਟਾਈਪ ਸੀ ਡਿਸਪਲੇਪੋਰਟ ਚਾਰਜ, USB 3.2 ਫਰਸਟ ਜਨਰੇਸ਼ਨ ਟਾਈਪ ਏ ਪੋਟਰਸ HDMI 2.0b, 3.5mm ਮਾਈਕ੍ਰੋਫੋਨ ਜੈਕ ਵਰਗੇ ਕੁਨੈਕਟੀਵਿਟੀ ਫੀਚਰਜ਼ ਮਿਲਣਗੇ।

Karan Kumar

This news is Content Editor Karan Kumar