Asus ਨੇ ਭਾਰਤ ’ਚ ਪੇਸ਼ ਕੀਤੇ ਦੋ ਨਵੇਂ ਗੇਮਿੰਗ ਲੈਪਟਾਪਸ

03/26/2019 10:49:26 AM

ਗੈਜੇਟ ਡੈਸਕ– ਅਸੂਸ ਨੇ ਭਾਰਤ ’ਚ ਦੋ ਨਵੇਂ ਗੇਮਿੰਗ ਲੈਪਟਾਪ ਲਾਂਚ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ TUF FX505DY ਅਤੇ TUF FX705DY  ਮਾਡਲ ਨਾਂ ਨਾਲ ਪੇਸ਼ ਕੀਤਾ ਗਿਆ ਹੈ। TUF ਗੇਮਿੰਗ TUF FX505DY ਗੇਮਿੰਗ ਲੈਪਟਾਪ 59,990 ਰੁਪਏ ((1TB SSHD) ਅਤੇ 64,990 ਰੁਪਏ (128GB SSD + 1TB SSHD) ਦੀ ਕੀਮਤ ਨਾਲ ਆਉਂਦਾ ਹੈ ਅਤੇ ਇਹ ਐਕਸਕਲੂਜ਼ਿਵ ਤੌਰ ’ਤੇ ਆਨਲਾਈਨ ਸਾਈਟ ਅਮੇਜ਼ਨ ’ਤੇ ਉਪਲੱਬਧ ਹੋਵੇਗਾ। TUF FX705DY ਗੇਮਿੰਗ ਲੈਪਟਾਪ 69,990 ਰੁਪਏ ਦੀ ਕੀਮਤ ਦੇ ਨਾਲ ਆਉਂਦਾ ਹੈ ਅਤੇ ਇਹ ਰਿਟੇਲ ਸਟੋਰਾਂ ਅਤੇ ਆਨਲਾਈਨ ਰਾਹੀਂ ਉਪਲੱਬਧ ਹੋਵੇਗਾ। 

ਨਵੇਂ ਗੇਮਿੰਗ ਲੈਪਟਾਪਸ ਦੀ ਖਾਸੀਅਤ ਨਵਾਂ AMD Ryzen 5 3550H ਪ੍ਰੋਸੈਸਰ ਹੈ। ਇਹ ਚਿੱਪਸੈਟ ਚਾਰ ਕੋਰ ਅਤੇ 8 ਥ੍ਰੈਡ ਦੇ ਨਾਲ ਆਉਂਦਾ ਹੈ। TUF FX505DY ਗੇਮਿੰਗ ਲੈਪਟਾਪ 15.6 ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਨਾਲ ਲੈਸ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ। ਡਿਸਪਲੇਅ ਦਾ 60Hz ਸਕਰੀਨ ਰਿਫ੍ਰੈਸ਼ ਰੇਟ ਹੈ। TUF  FX705DY ਲੈਪਟਾਪ ’ਚ 17.3 ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ 60Hz ਰਿਫ੍ਰੈਸ਼ ਰੇਟ ਹੈ। 

ਇਹ ਦੋਵੇਂ 32 ਜੀ.ਬੀ. ਤਕ DDR4 2400 MHz RAM ਦੇ ਨਾਲ ਆਉਂਦੇ ਹਨ। TUF FX505DY 128GB SSD + 1TB SSHD ਸਟੋਰੇਜ ਨਾਲ ਆਉਂਦਾ ਹੈ, ਜਦੋਂ ਕਿ FX705DY ’ਚ 1TB SSHD ਸਟੋਰੇਜ ਦੀ ਸੁਵਿਧਾ ਹੈ। ਦੋਵੇਂ ਗੇਮਿੰਗ ਲੈਪਟਾਪਸ ਨੰਬਰ ਪੈਡ ਦੇ ਨਾਲ ਲਾਲ ਬੈਕਲਿਟ ਕੀਬੋਰਡ ਨਾਲ ਲੈਸ ਹਨ। ਇਹ ਵੋਂ ਵਿੰਡੋਜ਼ 10 ’ਤੇ ਚੱਲਦੇ ਹਨ ਅਤੇ ਦੋਵੇਂ ਹੀ Radeon-RX560X ਗ੍ਰਾਫਿਕਸ ਕਾਰਡਸ ਨਾਲ ਲੈਸ ਹਨ। 

ਪੋਰਟਸ ਦੀ ਗੱਲ ਕਰੀਏ ਤਾਂ ਦੋਵਾਂ ’ਚ ਦੋ USB 3.1, ਇਕ USB 2.0, ਇਕ HDMI 2.0, ਇਕ RJ-45 ਜੈੱਕ ਅਤੇ ਇਕ 3.5mm ਹੈੱਡਫੋਨ ਅਤੇ ਮਾਈਕ੍ਰੋਫੋਨ ਜੈੱਕ ਕੰਬੋ ਹਨ। TUF ਗੇਮਿੰਗ FX505DY ’ਚ 48Whr, 3-ਸੈੱਲ ਲੀ-ਆਇਨ ਬੈਟਰੀ ਦਿੱਤੀ ਗਈ ਹੈ, ਜਦੋਂਕਿ FX705DY ਮਾਡਲ 64Whr, 4-ਸੈੱਲ ਲੀ-ਆਇਨ ਬੈਟਰੀ ਨਾਲ ਲੈਸ ਹੈ।