ਫਾਸਟ ਚਾਰਜਿੰਗ ਸੁਪੋਰਟ ਨਾਲ ਅਸੁਸ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਨੋਟਬੁੱਕ

04/24/2021 11:35:43 AM

ਗੈਜੇਟ ਡੈਸਕ– ਅਸੁਸ ਨੇ ਆਪਣੀ ਨੋਟਬੁੱਕ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਨਵੀਂ ਐਕਸਪਰਟਬੁੱਕ ਬੀ9 (2021 ਮਾਡਲ) ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਫਾਸਟ ਚਾਰਜਿੰਗ ਸੁਪੋਰਟ ਨਾਲ ਲਿਆਇਆ ਗਿਆ ਹੈ ਅਤੇ ਇ ਵਿਚ 11ਵੀਂ ਜਨਰੇਸ਼ਨ ਦੇ ਇੰਟੈਲ ਕੋਰ i5 ਅਤੇ i7 ਪ੍ਰੋਸੈਸਰ ਦਾ ਆਪਸ਼ਨ ਵੀ ਮਿਲਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਐਕਸਪਰਟਬੁੱਕ ਬੀ9 ਦੀ ਸ਼ੁਰੂਆਤੀ ਕੀਮਤ 1,15,498 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਅਸੁਸ ਦੇ ਵਿਸ਼ੇਸ਼ ਸਟੋਰ ਅਤੇ ਤਮਾਮ ਰਿਟੇਲ ਸਟੋਰਾਂ ਰਾਹੀਂ ਜਲਦ ਹੀ ਸ਼ੁਰੂ ਹੋਣ ਵਾਲੀ ਹੈ। 

Asus ExpertBook B9 ਦੀਆਂ ਖੂਬੀਆਂ

ਡਿਸਪਲੇਅ    - 14 ਇੰਚ ਦੀ FHD (1920 x 1080 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - 11ਵੀਂ ਜਨਰੇਸ਼ਨ ਦੇ ਇੰਟੈਲ ਕੋਰ i5-1135G7 ਅਤੇ ਇੰਟੈਲ ਕੋਰ i7-1165G7 ਪ੍ਰੋਸੈਸਰ
ਰੈਮ    - 8GB/16GB
ਸਟੋਰੇਜ    - 2TB
ਓ.ਐੱਸ.    - ਵਿੰਡੋਜ਼ 10 ਪ੍ਰੋ ਜਾਂ ਵਿੰਡੋਜ਼ 10 ਹੋਮ (ਮਾਡਲ ਮੁਤਾਬਕ)
ਗ੍ਰਾਫਿਕਸ    - ਇੰਟੈਲ Xe
ਬੈਟਰੀ    - 66 ਵਾਟ ਲਿਥੀਅਮ ਪਾਲੀਮਰ (65 ਵਾਟ ਟਾਈਪ-ਸੀ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ    - ਦੋ ਥੰਡਰਬੋਲਟ 4, USB 3.2 ਜੇਨ 2 ਟਾਈਪ-ਏ, HDMI ਪੋਰਟ, ਆਡੀਓ ਕੰਬੋ ਜੈੱਕ, ਵਾਈ-ਫਾਈ 6 ਅਤੇ ਬਲੂਟੂਥ V5


Rakesh

Content Editor

Related News