Asus ਅੱਜ ਲਾਂਚ ਕਰ ਸਕਦਾ ਹੈ ਆਪਣਾ ਜ਼ੈੱਨਫੋਨ 4 ਸੀਰੀਜ਼ ਸਮਾਰਟਫੋਨ

05/29/2017 10:09:43 AM

ਜਲੰਧਰ- ਸਾਲਾਨਾ Computex ਟ੍ਰੇਡ ਸ਼ੋਅ 'ਚ ਕਈ ਕੰਪਨੀ ਦੇਖਣ ਨੂੰ ਮਿਲਦੀ ਹੈ ਅਤੇ ਇਸ ਵਾਰ ਵੀ Computex 2017 'ਚ ਅਸੀਂ ਇੰਟੇਲ, MSI, Dell, AMD ਆਦਿ ਕੰਪਨੀਆਂ ਆਪਣੇ ਪ੍ਰੋਡੈਕਟਸ ਨਾਲ ਦੇਖਣ ਨੂੰ ਮਿਲ ਸਕਦੀ ਹੈ। ਇਹ ਈਵੈਂਟ 30 ਮਈ ਤੋਂ 3 ਜੂਨ ਦੇ ਵਿਚਕਾਰ ਹੋਣ ਵਾਲਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅਸੂਸ ਇਸ ਟ੍ਰੇਡ ਸ਼ੋਅ ਤੋਂ ਪਹਿਲਾਂ ਹੀ 29 ਮਈ ਤੋਂ 3 ਜੂਨ ਦੇ ਵਿਚਕਾਰ ਹੋਣ ਵਾਲਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਿ ਅਸੂਸ ਇਸ ਟ੍ਰੇਡ ਸ਼ੋਅ ਤੋਂ ਪਹਿਲਾਂ ਹੀ ਅੱਜ ਆਪਣੀ ਇਕ ਪ੍ਰੈੱਸ ਕਾਨਫਰੈਂਸ ਰੱਖ ਰਿਹਾ ਹੈ ਅਤੇ ਅਜਿਹਾ ਇਹ  Computex 2017 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਰਿਹਾ ਹੈ। ਇਹ ਈਵੈਂਟ ਆਈ ਦੁਪਹਿਰ 11:30 'ਤੇ ਸ਼ੁਰੂ ਹੋਣ ਵਾਲਾ ਹੈ। 
ਇਸ ਸਾਲ ਅਸੂਸ ਆਪਣੀ ਜ਼ੈੱਨਫੋਨ 4 ਸੀਰੀਜ਼ 'ਚ ਤਿੰਨ ਨਵੇਂ ਸਮਾਰਟਫੋਨ ਪੇਸ਼ ਕਰ ਸਕਦਾ ਹੈ। ਇਨ੍ਹਾਂ ਫੋਨਜ਼ 'ਚ ਜ਼ੈੱਨਫੋਨਜ਼ 4 ਮੈਕਸ, ਜ਼ੈੱਨਫੋਨਜ਼ 4 ਅਤੇ ਜ਼ੈੱਨਫੋਨਜ਼ 4s ਨੂੰ ਪੇਸ਼ ਕਰ ਸਕਦਾ ਹੈ। ਜ਼ੈੱਨਫੋਨ 4s ਨੂੰ ਪ੍ਰੀਮੀਅਮ ਸੈਗਮੈਂਟ 'ਚ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ ਹੁਣ ਇਸ ਦੇ ਡਿਟੇਲਸ ਸਾਹਮਣੇ ਨਹੀਂ ਆਏ ਹਨ। ਜ਼ੈੱਨਫੋਨ 4 ਮੈਕਸ ਸਮਾਰਟਫੋਨ 'ਚ ਇਸ ਤੋਂ ਇਲਾਵਾ ਇਤ 5.5 ਇੰਚ ਦੀ HD ਡਿਸਪਲੇ, ਕਵਾਲਕਮ ਦਾ ਸਨੈਪਡ੍ਰੈਗਨ 630 ਜਾਂ 660 ਪ੍ਰੋਸੈਸਰ, 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਇਕ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਹੋਣ ਵਾਲਾ ਹੈ। ਨਾਲ ਹੀ ਇਸ 'ਚ ਇਕ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੋਵੇਗਾ। ਨਾਲ ਹੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਜਾਵੇਗਾ।
ਅਸੂਸ ਜ਼ੈੱਨਫੋਨ 4 'ਚ ਤੁਹਾਨੂੰ ਇਕ 5.7 ਇੰਚ ਦੀ ਕਵਾਡ ਐੱਚ. ਡੀ. ਡਿਸਪਲੇ ਅਤੇ ਪਿਛਲੇ ਸਾਲ ਆਇਆ ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਹੀ ਇਕ 6GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ। ਇਸ ਨਾਲ ਹੀ ਕੈਮਰਾ ਲਈਇ ਇਸ ਸਮਾਰਟਫੋਨ 'ਚ ਇਕ 21 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਵਾਲ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਜਾਵੇਗਾ।