ਅਸਥਮਾ ਤੇ ਟੀ.ਬੀ. ਦਾ ਪਤਾ ਲਗਾਉਣਾ ਹੋਵੇਗਾ ਹੋਰ ਵੀ ਆਸਾਨ

08/03/2015 11:50:01 AM

ਨਿਊਯਾਰਕ- ਟੀ.ਬੀ. ਤੇ ਅਸਥਮਾ ਵਰਗੀਆਂ ਬੀਮਾਰੀਆਂ ਦਾ ਪਤਾ ਲਗਾਉਣਾ ਹੋਰ ਆਸਾਨ ਹੋਣ ਵਾਲਾ ਹੈ। ਅਮਕੀਕਾ ਦੇ ਖੋਜਕਰਤਾਵਾਂ ਨੇ ਇਕ ਇਸ ਤਰ੍ਹਾਂ ਦੀ ਚਿੱਪ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ ਜਿਸ ਨਾਲ ਇਨ੍ਹਾਂ ਬੀਮਾਰੀਆਂ ਦੇ ਬਾਰੇ ''ਚ ਪਤਾ ਲੱਗ ਸਕੇਗਾ। ਇਸ ਨੂੰ ਐਕਾਸਟੋਫਲੁਡਿਕ ਸਪਿਊਟਮ ਲਿਕਵਿਫਾਇਰ (asl) ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਪੇਨਸਿਲਵੇਨਿਆ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਟੋਨੀ ਜੁਨ ਹੁਆਂਗ ਨੇ ਦੱਸਿਆ ਕਿ ਬਲਗਮ ਦਾ ਜਾਂਚ ਲਈ ਪਹਿਲੀ ਵਾਰ ਬਣੀ ਇਸ ਚਿੱਪ ''ਚ ਮੌਜੂਦਾ ਪ੍ਰਕਿਰਿਆ ਤੋਂ 100 ਗੁਣਾ ਘੱਟ ਨਮੂਨਿਆਂ ''ਤੇ ਅਸਥਮਾ ਤੇ ਟੀ.ਬੀ. ਦੀ ਜਾਂਚ ਕੀਤੀ ਜਾ ਸਕੇਗੀ। ਹੁਆਂਗ ਅਨੁਸਾਰ ਫੇਫੜਿਆਂ ਦੀ ਬੀਮਾਰੀ ਨਾਲ ਪੀੜੀਤ ਲੋਕਾਂ ਦੀਆਂ ਕੋਸ਼ਿਕਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਹੁਣ ਖੂਨ ਜਾਂਚ ਕਰਨ ਦੀ ਥਾਂ ਸਿੱਥੇ ਫੇਫੜੇ ਤੋਂ ਲਿਆ ਜਾ ਸਕੇਗਾ ਤੇ ਪਹਿਲਾਂ ਦੀ ਉਮੀਦ ਤੋਂ ਵੱਧ ਸਟੀਕ ਤਰੀਕੇ ਨਾਲ ਅਸਥਮਾ ਤੇ ਟੀ.ਬੀ. ਵਰਗੀਆਂ ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕੇਗਾ।